ਦੁਰਗ: ਭਿਲਾਈ ਦੀ ਰਹਿਣ ਵਾਲੀ ਨਿਕਿਤਾ ਨੇ ਛੱਤੀਸਗੜ੍ਹ ਦਾ ਮਾਣ ਵਧਾਇਆ ਹੈ। ਉਹ ਮਸ਼ਹੂਰ ਫੋਰਬਜ਼ ਮੈਗਜ਼ੀਨ ਵਿਚ ਅੰਡਰ 30 ਵਿਚ ਏਸ਼ੀਆ ਤੋਂ ਚੁਣੀ ਗਈ ਹੈ।ਆਪਣੀ ਲਿਖੀ ਕਿਤਾਬ ਰੂਟਸ ਟੂ ਰੇਡੀਅਨਸ ਦੀ ਵਜ੍ਹਾਂ ਨਾਲ ਨਿਕਿਤਾ ਨੂੰ ਇਹ ਉਪਲਬਧੀ ਮਿਲੀ ਹੈ। 28 ਸਾਲ ਦੀ ਉਮਰ ਵਿਚ ਲੇਖਿਕਾ ਦੇ ਤੌਰ ਉਤੇ ਸਨਮਾਨਿਤ ਹੋਣ ਵਾਲੀ ਇਸ ਬੇਟੀ ਨੂੰ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਦਿੱਤੀ ਹੈ।ਨਿਕਿਤਾ ਨੇ ਈਟੀਟੀ ਭਾਰਤ ਦੇ ਆਪਣੇ ਸਫਰ ਦੇ ਬਾਰੇ ਖੁੱਲ ਕੇ ਗੱਲ ਕੀਤੀ ਹੈ।
ਨਿਕਿਤਾ ਨੇ ਦੱਸਿਆ ਹੈ ਕਿ ਪਹਿਲੇ ਕਾਫੀ ਘੱਟ ਪ੍ਰੋਡੇਕਟਸ ਮਿਲਦੇ ਸਨ। ਘਰੇਲੂ ਨੁਸਖਿਆ ਦੇ ਬਾਰੇ ਵਿਚ ਜਾਣਕਾਰੀ ਆਪਣੀ ਮਾਂ ਤੋਂ ਮਿਲੀ ਹੈ। ਉਹ ਕਹਿੰਦੀ ਹੈ ਕਿ ਛੱਤੀਸਗੜ੍ਹ ਜੇ ਲੋਕ ਘਰੇਲੂ ਨੁਖਤਿਆਂ ਦਾ ਇਸਤੇਮਾਲ ਉਦੋਂ ਤੋਂ ਕਰ ਰਹੀ ਹੈ।ਜਦੋਂ ਇੰਡੀਆਂ ਵਿਚ ਬਿਊਟੀ ਦਾ ਉਨ੍ਹਾਂ ਟਰੇਂਡ ਵੀ ਨਹੀਂ ਸੀ।ਉਹ ਘਰੇਲੂ ਨੁਖਤਿਆਂ ਨੂੰ ਵਧੀਆਂ ਦੱਸਦੀ ਹੋਈ ਕਹਿੰਦੀ ਹੈ ਕਿ ਇਹਨਾਂ ਪ੍ਰੋਡਕਟਸ ਤੋਂ ਜਦੋਂ ਕਰੀਮ ਬਣਦੀ ਹੈ ਤਾਂ ਉਹ ਸਭ ਤੋਂ ਮਹਿੰਗੀ ਹੁੰਦੀ ਹੈ।ਉਸ ਨੇ ਕਿਹਾ ਹੈ ਕਿ ਆਪਣੇ ਮਾਂ ਤੋਂ ਸਿੱਖੇ ਨੁਕਤਿਆ ਨੂੰ ਵੀ ਕਿਤਾਬ ਵਿਚ ਦਰਜ ਕੀਤਾ ਹੈ।
ਕਿਤਾਬ ਵਿਚ 500 ਤੋਂ ਜ਼ਿਆਦਾ ਘਰੇਲੂ ਨੁਖਤਿਆਂ ਦੀ ਜਾਣਕਾਰੀ
ਨਿਕਿਤਾ ਦੀ ਆਰੰਭਿਕ ਪੜ੍ਹਾਈ ਭਿਲਾਈ DPS ਵਿਚ ਹੋਈ ਹੈ। ਫੈਸ਼ਨ ਡਿਜ਼ਾਇਨਿੰਗ ਵਿਚ ਐਮ ਏ ਕਰਨ ਦੇ ਬਾਅਦ ਉਹਨਾਂ ਨੇ ਇਕ ਵੱਡੇ ਮੀਡੀਆਂ ਗਰੁੱਪ ਵਿਚ ਇੰਟਰਨਸ਼ਿਪ ਵੀ ਕੀਤੀ ਹੈ।ਬਚਪਨ ਤੋਂ ਹੀ ਲੇਖਕ ਬਣਨ ਦਾ ਸ਼ੌਕ ਸੀ।ਨਿਕਿਤਾ ਨੇ ਦੱਸਿਆ ਹੈ ਕਿ ਇਸ ਕਿਤਾਬ ਵਿਚ ਉਹਨਾਂ ਨੇ 500 ਤੋਂ ਜ਼ਿਆਦਾ ਨੁਖਤੇ ਲਿਖੇ ਹਨ।ਕਿਤਾਬ ਦੇ ਪ੍ਰਕਾਸ਼ਨ ਹੋਣ ਤੋਂ ਕੁੱਝ ਦਿਨਾਂ ਬਾਅਦ ਆਨਲਾਈਨ ਕਮਰਸ਼ੀਅਲ ਸਾਈਟ ਉਤੇ ਵੀ ਇਹ ਕਿਤਾਬ ਨੰਬਰ ਵਨ ਉਤੇ ਆਈ ਹੈ।ਇਸ ਕਿਤਾਬ ਨੂੰ USA ਅਤੇ ਨਿਊਯਾਰਕ ਵਿਚ ਸਭ ਤੋਂ ਵਧੇਰੇ ਪਸੰਦ ਕੀਤਾ ਗਿਆ ਹੈ।
ਸਭ ਤੋਂ ਚੰਗੇ ਹਨ ਛੱਤੀਸਗੜ੍ਹ ਦੇ ਲੋਕ: ਨਿਕਿਤਾ
ਨਿਕਿਤ ਕਹਿੰਦੀ ਹੈ ਕਿ ਛੱਤੀਸਗੜ੍ਹ ਖੇਤੀ ਪ੍ਰਧਾਨ ਸੂਬਾ ਹੈ। ਉਹ ਚਾਹੁੰਦੀ ਹੈ ਕਿ ਸਿਰਫ ਖੇਤੀ ਹੀ ਨਹੀਂ ਬਲਕਿ ਦੂਜੇ ਖੇਤਰਾਂ ਦੀ ਵਜ੍ਹਾ ਵੀ ਲੋਕ ਇਸ ਸੂਬੇ ਨੂੰ ਜਾਣਦੇ ਹਨ। ਨਿਕਿਤਾ ਦਿੱਲੀ ਵਿਚ ਰਹਿੰਦੀ ਹੈ ਅਤੇ ਕਹਿੰਦੀ ਹੈ ਕਿ ਛੱਤੀਸਗੜ੍ਹ ਉਹਨਾਂ ਦੀ ਪਹਿਲੀ ਪਸੰਦ ਹੈ ਕਿਉਂਕਿ ਇਥੇ ਦੇ ਲੋਕ ਬਹੁਤ ਚੰਗੇ ਹਨ।
ਮਾਂ ਤੋਂ ਮਿਲੀ ਪ੍ਰੇਰਣਾ: ਨਿਕਿਤਾ
ਨਿਕਿਤਾ ਦੱਸਦੀ ਹੈ ਕਿ ਉਹਨਾਂ ਨੇ ਸ਼ੁਰੂ ਤੋਂ ਹੀ ਲਿਖਣਾ ਚੰਗਾ ਲੱਗਦਾ ਸੀ।ਪਹਿਲੀ ਕਿਤਾਬ ਤੋਂ ਹੀ ਇੰਨਾ ਸਨਮਾਨ ਮਿਲਿਆ ਹੈ। ਸਾਡੇ ਦੇਸ਼ ਵਿਚ ਪਹਿਲੇ ਬਿਊਟੀ ਬਰਾਂਡ ਨਹੀਂ ਸਨ।ਨਿਕਿਤਾ ਕਹਿੰਦੀ ਹੈ ਇਸ ਕਿਤਾਬ ਵਿਚ ਉਸ ਦੀ ਮਾਂ ਦਾ ਬਹੁਤ ਵੱਡਾ ਸਹਿਯੋਗ ਹੈ ਕਿਉਂਕਿ ਉਹਨਾਂ ਦੀ ਮਾਂ ਨੂੰ ਫਰੂਟ ਦਾ ਫੇਸਮਾਸਕ, ਦਹੀ ਅਤੇ ਹੋਰ ਘਰੇਲੂ ਨੁਖਤਿਆਂ ਨਾਲ ਫੇਸਮਾਸਕ ਬਣਾਉਂਦੇ ਹੋਏ ਵੇਖਿਆ ਹੈ।
ਇਹ ਵੀ ਪੜੋ:ਮੈਕਸ ਹਸਪਤਾਲ ਦੇ ਡਾਕਟਰ ਨੇ ਵੀਡੀਓ ਸਲਾਹ ਲਈ ਮੰਗੇ 50,000, ਵਟ੍ਹਸਐਪ ਚੈਟ ਵਾਇਰਲ