ਅੱਜ ਦੀਆਂ ਵੱਡੀਆਂ ਖ਼ਬਰਾਂ
- ਅਰੁਨਾ ਚੌਧਰੀ ਅਤੇ ਕਾਕਾ ਰਣਦੀਪ ਸਿੰਘ ਨਾਭਾ 11 ਵਜੇ ਚੰਡੀਗੜ੍ਹ 'ਚ ਕਰਨਗੇ ਪ੍ਰੈਸ ਕਾਨਫਰੰਸ
2. ਟਿੱਕਰੀ ਬਾਰਡਰ ਤੇ ਕਿਸਾਨਾਂ ਦੀ ਪ੍ਰਸ਼ਾਸ਼ਨ ਨਾਲ 10:30 ਵਜੇ ਹੋਵੇਗੀ ਗੱਲ-ਬਾਤ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਕੀ ਕੈਪਟਨ ਲਗਾਉਂਗੇ ਭਾਜਪਾ ਦੀ ਬੇੜੀ ਪਾਰ?
ਖੇਤੀ ਕਾਨੂੰਨਾਂ (Agricultural laws) ਨੂੰ ਲੈਕੇ ਪੰਜਾਬ ਭਾਜਪਾ (Punjab BJP) ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਆਗਾਮੀ ਵਿਧਾਨ ਸਭਾ ਚੋਣਾਂ (Upcoming Assembly elections) ਨੂੰ ਲੈਕੇ ਭਾਜਪਾ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਉੱਪਰ ਲੜਨ ਦਾ ਐਲਾਨ ਕਰ ਚੁੱਕੀ ਹੈ। ਇੱਥੇ ਵੱਡੇ ਸਵਾਲ ਖੜ੍ਹੇ ਹੁੰਦਾ ਹੈ ਭਾਜਪਾ ਨੇ ਜਿੱਤ ਹਾਸਿਲ ਕਰਨ ਲਈ ਆਖਿਰ ਕੀ ਰਣਨੀਤੀ ਬਣਾਈ ਹੈ ਜੋ ਉਸ ਦਾ ਡੁੱਬਦਾ ਬੇੜਾ ਪਾ ਲਗਾ ਸਕੇਗੀ।
2. ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਬਠਿੰਡਾ ’ਚ ਵਪਾਰੀਆਂ ਲਈ ਕੀਤੇ ਵੱਡੇ ਐਲਾਨ
ਸੂਬੇ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਨੂੰ ਲੈਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੱਤਾ ਹਾਸਿਲ ਕਰਨ ਨੂੰ ਲੈਕੇ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਿਵੰਦ ਕੇਰਜੀਵਾਲ (Arvind Kejriwal) ਦੋ ਦਿਨ੍ਹਾਂ ਪੰਜਾਬ ਦੌਰੇ ‘ਤੇ ਪਹੁੰਚੇ ਹੋਏ ਹਨ। ਕੇਜਰੀਵਾਲ (Arvind Kejriwal) ਪਹਿਲਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਤੋਂ ਭਗਵੰਤ ਮਾਨ ਸਮਤੇ ਹੋਰ ਵੱਡੇ ਪਾਰਟੀ ਆਗੂ ਮੌਜੂਦ ਰਹੇ।
3. ਜਗਦੀਸ਼ ਟਾਇਟਲਰ ਨੂੰ ਲੈ ਕੇ ਵਿਵਾਦਾਂ ‘ਚ ਕਾਂਗਰਸ, ਵਿਰੋਧੀਆਂ ਨੇ ਚੁੱਕੇ ਵੱਡੇ ਸਵਾਲ
ਸਿੱਖ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਇਟਰਲ (Jagdish Tytler) ਨੂੰ ਲੈਕੇ ਕਾਂਗਰਸ ਇੱਕ ਵਾਰ ਫੇਰ ਵਿਵਾਦਾਂ ਦੇ ਵਿੱਚ ਆ ਗਈ ਹੈ। ਦਰਅਸਲ ਕਾਂਗਰਸ ਦੇ ਵੱਲੋਂ ਆਪਣੀ ਕਾਰਜਕਾਰਨੀ ਕਮੇਟੀ (Executive committee) ਦੇ ਵਿੱਚ ਜਗਦੀਸ਼ ਟਾਇਟਲਰ (Jagdish Tytler) ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਕਾਂਗਰਸ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਭਖ ਚੁੱਕੀ ਹੈ। ਸਿੱਖ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਸੂਬੇ ਸਰਕਾਰ ਅਤੇ ਕਾਂਗਰਸ ਹਾਈਕਮਾਨ ਦੇ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
Exclusive-
ਕਿਸਾਨਾਂ ਦੀ ਵਿਚੋਲਗੀ ਨਾ ਕਰੇ ਕੈਪਟਨ: ਰੁਲਦੂ ਮਾਨਸਾ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਚਰਚੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਸ ਮਾਮਲੇ ਦੇ ਵਿੱਚ ਵਿਚੋਲਗੀ ਨਾ ਕਰਨ, ਕਿਉਂਕਿ ਕਿਸਾਨ ਖੁਦ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਨ।