ETV Bharat / bharat

ਡਰੱਗ ਮਸਲੇ ਦੀ ਸੁਣਵਾਈ ਨੂੰ ਲੈਕੇ ਹਾਈਕੋਰਟ ਦਾ ਵੱਡਾ ਫੈਸਲਾ, ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ, CM ਚੰਨੀ ਨੂੰ ਵੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖ਼ਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖ਼ਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀਆਂ ਵੱਡੀਆਂ ਖ਼ਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਪੜ੍ਹੋ ਈ.ਟੀ.ਵੀ ਭਾਰਤ 'ਤੇ.....

BIG NEWS TODAY
BIG NEWS TODAY
author img

By

Published : Oct 27, 2021, 6:16 AM IST

ਅੱਜ ਦੀਆਂ ਵੱਡੀਆਂ ਖ਼ਬਰਾਂ

  1. ਪੰਜਾਬ ਕਾਂਗਰਸ ਦੀ ਲੁਧਿਆਣਾ ਵਿੱਚ ਹੋਵੇਗੀ ਕੈਬਨਿਟ ਦੀ ਬੈਠਕ।

2. ਕੈਪਟਨ ਅਮਰਿੰਦਰ ਸਿੰਘ 11 ਵਜੇ ਕਰਨਗੇ ਪ੍ਰੈਸ ਕਾਨਫਰੰਸ, ਕਰ ਸਕਦੇ ਹਨ ਨਵੀਂ ਪਾਰਟੀ ਦਾ ਐਲਾਨ।

3. ਡਰੱਗ ਕਰੂਜ਼ ਮਾਮਲੇ 'ਚ ਆਰੀਅਨ ਖਾਨ ਦੀ ਜਮਾਨਤ ਅਰਜ਼ੀ 'ਤੇ ਬੰਬੇ ਹਾਈਕੋਰਟ 'ਚ ਹੋਵੇਗੀ ਸੁਣਵਾਈ।

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ ਸ਼ੁਰੂ !

ਡੇਰਾ ਸਿਰਸਾ (Dera Sirsa) ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪੰਜਾਬ ਆਉਣ ਨੂੰ ਲੈਕੇ ਕਈ ਤਰ੍ਹਾਂ ਦੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਚਰਚਾਵਾਂ ਚੱਲ ਰਹੀਆਂ ਹਨ ਕਿ ਉਨ੍ਹਾਂ ਦੇ ਪੰਜਾਬ ਆਉਣ ਨਾਲ ਸੂਬੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਸਮੀਕਰਨ ਵੀ ਬਦਲ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਦੇ ਪੰਜਾਬ ਆਉਣ ਨੂੰ ਲੈਕੇ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ ਹੋ ਚੁੱਕਿਆ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

2. ਡਰੱਗ ਮਸਲੇ ਦੀ ਸੁਣਵਾਈ ਨੂੰ ਲੈਕੇ ਹਾਈਕੋਰਟ ਦਾ ਵੱਡਾ ਫੈਸਲਾ

ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਦੇ ਵਿੱਚ ਡਰੱਗ ਮਸਲੇ (Drug issue) ਨੂੰ ਲੈਕੇ ਅਹਿਮ ਸੁਣਵਾਈ ਹੋਈ ਹੈ। ਡਰੱਗ ਮਸਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਗਏ ਐਡਵੋਕੇਟ ਜਨਰਲ ਦੇ ਵੱਲੋਂ ਸਾਰੀਆਂ ਰਿਪਰੋਟਸ ਬਾਰੇ ਹਾਈਕੋਰਟ ਨੂੰ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈ। ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਦੱਸਿਆ ਹੈ ਕਿ ਐਡਵੋਕੇਟ ਜਨਰਲ ਨੇ ਹਾਈਕੋਰਟ ਦੇ ਵਿੱਚ ਐਸਟੀਐਫ, ਪੰਜਾਬ ਸਰਕਾਰ ਦੀ ਰਿਪੋਰਟ, ਈਡੀ ਦੀ ਰਿਪੋਰਟ , SIT ਅਤੇ ਚਟੋਪਾਧਿਆਏ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਬਾਰੇ ਡੂੰਘਾਈ ਨਾਲ ਦੱਸਣ ਤੋਂ ਬਾਅਦ ਹਾਈਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਗੰਭੀਰ ਹੈ ਇਸ ਲਈ ਇਸ ਮਸਲੇ ਤੇ 18 ਨਵੰਬਰ ਨੂੰ 3 ਵਜੇ ਅਗਲੀ ਸੁਣਵਾਈ ਹੋਵੇਗੀ ਤੇ ਉਸ ਦਿਨ ਕੋਈ ਫੈਸਲਾ ਲਿਆ ਜਾਵੇਗਾ।

3. ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ, CM ਚੰਨੀ ਨੂੰ ਵੀ ਦਿੱਤੀ ਵੱਡੀ ਚਿਤਾਵਨੀ

ਖਰਾਬ ਹੋਈ ਫਸਲ ਦੇ ਮੁਆਵਜ਼ੇ ਨੂੰ ਲੈਕੇ ਕਿਸਾਨਾਂ ਵੱਲੋਂ ਜਿੱਥੇ ਪਿਛਲੇ 2 ਦਿਨਾਂ ਤੋਂ ਬਠਿੰਡਾ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਹੈ ਉੱਥੇ ਹੀ ਸੁਣਵਾਈ ਨਾ ਹੋਣ ਨੂੰ ਲੈਕੇ ਕਿਸਾਨਾਂ ਦੇ ਵੱਲੋਂ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੀਐਮ ਚੰਨੀ ਦੇ ਕਿਸਾਨਾਂ ਪੱਖੀ ਹੋਣ ਦੇ ਸ਼ਹਿਰਾਂ ਦੇ ਵਿੱਚ ਲੱਗੇ ਫਲੈਕਸ ਬੋਰਡਾਂ ਨੂੰ ਉਤਾਰਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.