ETV Bharat / bharat

ਦੋ ਨਿਯੁਕਤੀਆਂ ਬਣੀਆਂ ਨਾਰਾਜਗੀ ਦਾ ਕਾਰਨ!, ਕੈਪਟਨ ਦੀ ਸ਼ਾਹ ਨਾਲ ਮੁਲਾਕਾਤ, ਕੇਜਰੀਵਾਲ ਦਾ ਪੰਜਾਬ ਦੌਰਾ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਕੱਲ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਪੜ੍ਹੋ ਈਟੀਵੀ ਭਾਰਤ ਟੌਪ ਨਿਊਜ਼
ਪੜ੍ਹੋ ਈਟੀਵੀ ਭਾਰਤ ਟੌਪ ਨਿਊਜ਼
author img

By

Published : Sep 30, 2021, 6:18 AM IST

ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ

1. ਕੇਜਰੀਵਾਲ ਦਾ ਪੰਜਾਬ ਦੌਰਾ ਲੁਧਿਆਣਾ 'ਚ ਕਰ ਸਕਦੇ ਹਨ ਉਦਯੋਗਪਤੀਆਂ ਨਾਲ ਮੀਟਿੰਗ

ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ 2 ਦਿਨਾਂ ਦੇ ਦੌਰੇ ਤੇ ਹਨ। ਲੁਧਿਆਣਾ ਵਿੱਚ ਉਦਯੋਗਪਤੀਆਂ ਨਾਲ ਮੀਟਿੰਗ ਕਰ ਸਕਦੇ ਹਨ।

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1. ਪੰਜਾਬ ਕਾਂਗਰਸ ਕਲੇਸ਼: ਕੈਪਟਨ ਨੂੰ ਮਜਬੂਤੀ ਦੇ ਰਹੇ ਕੇਂਦਰੀ ਕਾਂਗਰਸੀ!

ਚੰਡੀਗੜ੍ਹ: ਇੱਕ ਪਾਸੇ ਸਿੱਧੂ ਨੇ ਅਸਤੀਫਾ ਦਿੱਤਾ ਹੋਇਆ ਹੈ ਤੇ ਦੂਜੇ ਪਾਸੇ ਕੇਂਦਰੀ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਹਵਾ ਦੇ ਕੇ ਉਨ੍ਹਾਂ ਨੂੰ ਮਜਬੂਤੀ ਦੇਣ ਦਾ ਕੰਮ ਕਰ ਰਹੇ ਹਨ। ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਬਿਆਨ ਦੇ ਦਿੱਤਾ ਹੈ ਕਿ ਸਰਹੱਦੀ ਸੂਬੇ (Border State) ਪੰਜਾਬ ਵਿੱਚ ਪਾਰਟੀ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਗੈਰ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਸ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਪਾਕਿਸਤਾਨ ਤੋਂ ਪੰਜਾਬ ਨੂੰ ਖਤਰਾ ਦੱਸਿਆ ਹੈ।

2. ਦੋ ਨਿਯੁਕਤੀਆਂ ਬਣੀਆਂ ਨਾਰਾਜਗੀ ਦਾ ਕਾਰਨ!

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ (PPCC President) ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਰੁੱਸ ਗਏ ਹਨ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਮ੍ਹੇ ਕਰਨ ਲਈ ਸ਼ਾਇਦ ਉਨ੍ਹਾਂ ਕੋਲ ਕਾਰਨ ਵੀ ਸੀ ਤੇ ਮੁੱਦੇ ਵੀ। ਕੈਪਟਨ ਅਮਰਿੰਦਰ ਸਿੰਘ ਦੇ ਗੱਦਿਓਂ ਲੱਥਣ ਉਪਰੰਤ ਇਹ ਹਾਲਾਤ ਬਣ ਗਏ ਸੀ ਕਿ ਹੁਣ ਪੰਜਾਬ ਵਿੱਚ ਕਾਂਗਰਸ ਆਉਂਦੇ ਚਾਰ ਮਹੀਨਿਆਂ ਵਿੱਚ ਕੁਝ ਮਸਲੇ ਹੱਲ ਕਰਕੇ ਚੋਣਾਂ ਵਿਚ ਜਾਣ ਲਾਇਕ ਹੋ ਜਾਏਗੀ। ਪਰ ਪ੍ਰਧਾਨਗੀ ਦੀ ਕੁਰਸੀ ‘ਤੇ ਕਾਬਜ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਸੰਤੁਸ਼ਟ ਨਹੀਂ ਹੋ ਸਕੇ।

3. ਕੈਪਟਨ ਦੀ ਸ਼ਾਹ ਨਾਲ ਮੁਲਾਕਾਤ, ਕੀ BJP 'ਚ ਸ਼ਾਮਲ ਹੋਣਗੇ ਕੈਪਟਨ ?

ਨਵੀਂ ਦਿੱਲੀ: ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਆਪਣੇ ਦਿੱਲੀ ਦੌਰੇ 'ਤੇ ਹਨ। ਜਿਥੇ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕੈਪਟਨ ਵਲੋਂ ਕਿਹਾ ਗਿਆ ਸੀ ਕਿ ਉਹ ਕਿਸੇ ਨਾਲ ਵੀ ਸਿਆਸੀ ਮੁਲਾਕਾਤ ਨਹੀਂ ਕਰਨਗੇ। ਉਥੇ ਹੀ ਸੂਤਰਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੇਂਦਰੀ ਖੇਤੀਬਾੜੀ ਮੰਤਰੀ ਬਣਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਇਹ ਵੀ ਦੇਖਣਾ ਹੋਵੇਗਾ ਮੁੱਖ ਮੰਤਰੀ ਰਹਿੰਦੇ ਸਮੇਂ ਕੈਪਟਨ ਲਗਾਤਾਰ ਖੇਤੀ ਕਾਨੂੰਨਾਂ ਦੇ ਚੱਲਦਿਆਂ ਕੇਂਦਰ ਦਾ ਵਿਰੋਧ ਕਰਦੇ ਆਏ ਹਨ। ਇਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਜੇਕਰ ਭਾਜਪਾ 'ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ ਕਿ ਉਹ ਖੇਤੀ ਕਾਨੂੰਨਾਂ ਨੂੰ ਲੈਕੇ ਕੀ ਸਟੈਂਡ ਲੈਂਦੇ ਹਨ।

4. ਅਲਕਾ ਲਾਂਬਾ ਦਾ ਸਿੱਧੂ 'ਤੇ ਤੰਜ: 'ਰਾਜਨੀਤੀ ਛੱਡ ਕਪਿਲ ਸ਼ਰਮਾ ਸ਼ੋਅ 'ਚ ਜਾਣ ਸਿੱਧੂ'

ਸ਼ਿਮਲਾ: ਪੰਜਾਬ ਵਿੱਚ ਸਿਆਸੀ ਉਥਲ -ਪੁਥਲ ਜਾਰੀ ਹੈ। ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ (Punjab Congress State President) ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਕਾਂਗਰਸ ਦੇ ਵੱਡੇ ਨੇਤਾ ਸ਼ਾਇਦ ਇਸ ਮਾਮਲੇ ਵਿੱਚ ਚੁੱਪ ਰਹੇ, ਪਰ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਲਕਾ ਲਾਂਬਾ ਨੇ ਸ਼ਿਮਲਾ ਵਿੱਚ ਕਿਹਾ ਕਿ ਸਿੱਧੂ ਨੂੰ ਰਾਜਨੀਤੀ ਛੱਡਣ ਅਤੇ ਕਪਿਲ ਸ਼ਰਮਾ ਸ਼ੋਅ ਵਿੱਚ ਕਾਮੇਡੀ ਕਰਨ ਦੀ ਸਲਾਹ ਦਿੱਤੀ ਗਈ ਹੈ। ਅਲਕਾ ਲਾਂਬਾ ਨੇ ਕਿਹਾ ਕਿ ਸਿੱਧੂ ਦਾ ਸਿਆਸੀ ਸਮਾਂ ਖਤਮ ਹੋ ਗਿਆ ਹੈ, ਉਨ੍ਹਾਂ ਨੂੰ ਦਿ ਕਪਿਲ ਸ਼ਰਮਾ ਸ਼ੋਅ (The Kapil Sharma Show) ਵਿੱਚ ਵਾਪਸ ਜਾਣਾ ਚਾਹੀਦਾ ਹੈ। ਰਾਜਨੀਤੀ ਉਨ੍ਹਾਂ ਦੇ ਬਸ ਦੀ ਨਹੀਂ ਹੈ।

Explainer--

1. ਪੰਜਾਬੀਆਂ ਲਈ ਖੁਸ਼ਖਬਰੀ ! ਹੋ ਗਏ ਬਿਜਲੀ ਦੇ ਬਿੱਲ ਮਾਫ਼

ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਪੰਜਾਬ ਵਿੱਚ ਬਕਾਇਆ ਬਿਜਲੀ ਬਿਲ ਮਾਫ (Electricity bills waved off) ਕਰਨ ਦਾ ਵੱਡਾ ਐਲਾਨ ਕੀਤਾ ਹੈ ਤੇ ਅਗਲੇ ਦੋ ਤਿੰਨ ਦਿਨਾਂ ਵਿੱਚ ਇੱਕ ਹੋਰ ਵੱਡੀ ਰਾਹਤ ਦਿੱਤੀ ਜਾਵੇਗੀ, ਸੂਬੇ ਵਿੱਚ ਬਿਜਲੀ ਸਸਤੀ ਕਰਨ ਦਾ ਐਲਾਨ ਹੋਵੇਗਾ। ਕੈਬਨਿਟ ਨੇ ਇੱਥੇ ਇੱਕ ਮੀਟਿੰਗ ਵਿੱਚ ਦੋ ਕਿਲੋਵਾਟ ਵਾਲੇ ਖਪਤਕਾਰਾਂ ਦਾ ਬਕਾਇਆ ਬਿਲ ਤਾਂ ਮਾਫ ਕੀਤਾ ਹੀ ਹੈ, ਸਗੋਂ ਇੱਕ ਲੱਖ ਕੁਨੈਕਸ਼ਨ ਬਹਾਲ ਕਰਨ ਦੀ ਗੱਲ ਵੀ ਕਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਹੀ ਪੰਜਾਬ ਵਿੱਚੋਂ ਰੇਤ ਮਾਫੀਆ ਖਤਮ ਕਰ ਦਿੱਤਾ ਜਾਵੇਗਾ।

ਬਿਜਲੀ ਬਿਲ ਮਾਫ 53 ਲੱਖ ਨੂੰ ਮਿਲੇਗਾ ਲਾਭ

ਕੈਬਨਿਟ ਮੀਟਿੰਗ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 72 ਲੱਖ ਦੇ ਕਰੀਬ ਬਿਜਲੀ ਖਪਤਕਾਰ ਹਨ ਤੇ ਉਨ੍ਹਾਂ ਪੰਜਾਬ ਦੇ ਦੌਰੇ ਦੌਰਾਨ ਇਹ ਵੇਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੋ ਕਿਲੋਵਾਟ ਵਾਲੇ ਖਪਤਕਾਰ ਵੱਧ ਬਿਲ ਹੋਣ ਕਾਰਨ ਬਿਲ ਅਦਾ ਨਹੀਂ ਕਰ ਸਕਦੇ ਤੇ ਅਜਿਹੇ ਲਗਭਗ 53 ਲੱਖ ਖਪਤਕਾਰ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਦੇ ਕਰੀਬ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਲਿਹਾਜਾ ਅਜਿਹੇ 53 ਲੱਖ ਖਪਤਕਾਰਾਂ ਦਾ ਬਕਾਇਆ ਬਿਜਲੀ ਬਿਲ ਮਾਫ ਕਰ ਦਿੱਤਾ ਗਿਆ ਹੈ ਤੇ ਕੱਟੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।

Exclusive--

1. ਪੰਜਾਬ ਤੋਂ ਬਾਅਦ ਛੱਤੀਸਗੜ੍ਹ ਕਾਂਗਰਸ 'ਚ ਫਿਰ ਮੱਚੀ ਹਲਚਲ, 15 ਤੋਂ ਵੱਧ ਵਿਧਾਇਕ ਦਿੱਲੀ ਲਈ ਰਵਾਨਾ

ਪੰਜਾਬ ਤੋਂ ਬਾਅਦ ਛੱਤੀਸਗੜ੍ਹ ਕਾਂਗਰਸ 'ਚ ਫਿਰ ਮੱਚੀ ਹਲਚਲ

ਰਾਏਪੁਰ: ਛੱਤੀਸਗੜ੍ਹ ਵਿੱਚ ਸਿਆਸੀ ਪਾਰਾ (Political mercury in Chhattisgarh) ਫਿਰ ਚੜ੍ਹ ਗਿਆ ਹੈ। 15 ਤੋਂ ਵੱਧ ਵਿਧਾਇਕ ਦਿੱਲੀ ਲਈ ਰਵਾਨਾ ਹੋ ਗਏ ਹਨ। ਇਨ੍ਹਾਂ ਵਿਧਾਇਕਾਂ ਵਿੱਚ ਬ੍ਰਹਸਪਤੀ ਸਿੰਘ (Brihaspati Singh) ਵੀ ਸ਼ਾਮਲ ਹਨ। ਦਿੱਲੀ ਪਹੁੰਚਣ ਤੋਂ ਬਾਅਦ ਸਾਰੇ ਵਿਧਾਇਕ ਇੱਕ ਨਿੱਜੀ ਹੋਟਲ ਵਿੱਚ ਠਹਿਰੇ ਹੋਏ ਹਨ। ਸੱਤਾ ਤਬਦੀਲੀ ਅਤੇ ਬਦਲਾਅ ਦੀਆਂ ਕਿਆਸਅਰਾਈਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਵਿਧਾਇਕ ਛੱਤੀਸਗੜ੍ਹ ਕਾਂਗਰਸ ਦੇ ਇੰਚਾਰਜ ਪੀਐਲ ਪੁਨੀਆ (Chhattisgarh Congress in-charge PL Punia) ਨੂੰ ਮਿਲ ਸਕਦੇ ਹਨ।

ਜਦੋਂ ਮੀਡੀਆ ਨੇ ਦਿੱਲੀ ਜਾ ਰਹੇ ਵਿਧਾਇਕਾਂ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਛੱਤੀਸਗੜ੍ਹ ਵਿੱਚ ਹਲਚਲ ਅਤੇ ਚਰਚਾ ਕੀ ਹੈ। ਸਭ ਕੁਝ ਮੀਡੀਆ ਵਿੱਚ ਆ ਗਿਆ ਹੈ। ਸਿੰਘਦੇਵ ਨੇ ਇਹ ਵੀ ਕਿਹਾ ਕਿ ਵਿਧਾਇਕ ਦੇ ਦਿੱਲੀ ਜਾਣ ਕਾਰਨ ਛੱਤੀਸਗੜ੍ਹ ਦੇ ਸਿਆਸੀ ਹੰਗਾਮੇ ਬਾਰੇ ਗੱਲਾਂ ਖੁੱਲ੍ਹ ਗਈਆਂ ਹਨ। ਬਦਲਾਅ ਦੀਆਂ ਗੱਲਾਂ ਚੱਲ ਰਹੀਆਂ ਹਨ। ਪਰ ਇਹ ਵੇਖਣਾ ਹੋਵੇਗਾ ਕਿ ਅਜਿਹਾ ਹੋਵੇਗਾ ਜਾਂ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.