ਅੱਜ ਦੀਆਂ ਖ਼ਬਰਾਂ 'ਤੇ ਰਹੇਗੀ ਤੁਹਾਡੀ ਨਜ਼ਰ
1. ਕਾਂਗਰਸ ਕਲੇਸ਼ ਘਮਾਸਾਣ ਜਾਰੀ
2. ਅਰਵਿੰਦ ਕੇਜਰੀਵਾਲ ਦਾ ਲੁਧਿਆਣਾ ਦੌਰਾ
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਸੀਐਮ ਕੈਪਟਨ ਦਾ ਬਿਆਨ, ਕਿਹਾ ਕਿ ਇਹ ਮੇਰਾ ਨਿੱਜੀ ਦੌਰਾ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਹਵਾਈ ਅੱਡੇ 'ਤੇ ਪਹੁੰਚੇ। ਕੈਪਟਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੇਰਾ ਨਿੱਜੀ ਦੌਰਾ ਹੈ। ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ 'ਤੇ ਕੱਸਿਆ ਤੰਜ ਕਿਹਾ ਪੰਜਾਬ ਨੂੰ ਲੁੱਟਣ ਵਾਲੇ ਮੰਤਰੀ।
2. ਦਰਅਸਲ, ਕਾਂਗਰਸ ਪੰਜਾਬ 'ਚ ਇਹ ਕਰਨਾ ਚਾਹੁੰਦੀ ਹੈ !
ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੀ ਚੋਣ ਵੇਲੇ ਜਿਥੇ ਕਾਂਗਰਸ ਪਾਰਟੀ ਨੇ ਲਗਭਗ ਸਾਰੀਆਂ ਸ਼੍ਰੇਣੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਥੇ ਹੁਣ ਵਿਭਾਗਾਂ ਦੀ ਵੰਡ ਵੀ ਇੱਕ ਤੀਰ ਨਾਲ ਕਈ ਰਾਜਸੀ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਸਿੱਖਿਆ ਦਾ ਧੁਰਾ ਸੰਗਰੂਰ ਤੋਂ ਬਦਲ ਕੇ ਜਲੰਧਰ ਹੋ ਗਿਆ ਹੈ, ਜਦੋਂਕਿ ਕੈਬਨਿਟ ‘ਚੋਂ ਬਾਹਰ ਕੱਢੇ ਮੰਤਰੀਆਂ ਦੇ ਮਹਿਕਮੇ ਨਵੇਂ ਮੰਤਰੀਆਂ ਨੂੰ ਦੇ ਕੇ ਕਈ ਖੇਤਰਾਂ ‘ਚ ਦਬਦਬਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
3. ਕੈਪਟਨ ਬਣੇ ਸਿਆਸੀ ਧੁਰਾ, ਭਾਜਪਾ ਖੱਟ ਸਕਦੀ ਲਾਹਾ
ਪੰਜਾਬ ਵਿੱਚ ਪੈਦਾ ਹੋਏ ਤਾਜਾ ਸਿਆਸੀ ਹਾਲਾਤ ‘ਤੇ ਸਿਰਫ ਕਾਂਗਰਸ (Congress) ਦੀ ਅੰਦਰੂਨੀ ਖਾਨਾਜੰਗੀ ਤੋਂ ਉਪਰ ਉਠ ਕੇ ਵੇਖਿਆ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh)ਪੰਜਾਬ ਦੀ ਸਿਆਸਤ ਦਾ ਧੁਰਾ ਬਣਦੇ ਨਜਰ ਆ ਰਹੇ ਹਨ। ਮੁੱਖ ਮੰਤਰੀ ਦੀ ਕੁਰਸੀ ਛੱਡਦੇ ਵਕਤ ਕੈਪਟਨ ਅਮਰਿੰਦਰ ਸਿੰਘ ਆਪਸ਼ਨ ਖੁੱਲ੍ਹੇ ਹੋਣ ਦੀ ਗੱਲ ਸਪਸ਼ਟ ਤੌਰ ‘ਤੇ ਕਹਿ ਚੁੱਕੇ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਉਸੇ ਭਾਜਪਾ ਪਾਰਟੀ ਦੇ ਆਗੂ ਕੈਪਟਨ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ, ਜਿਹੜੀ ਭਾਜਪਾ ਅਕਾਲੀ ਦਲ ਨਾਲ ਨਾਤਾ ਟੁੱਟਣ ਉਪਰੰਤ ਸੂਬੇ ਵਿੱਚ ਕਾਫੀ ਪਿੱਛੇ ਜਾ ਚੁੱਕੀ ਹੈ।
Explainer--
ਪੜ੍ਹੋ : ਸਿੱਧੂ ਦੇ ਅਸਤੀਫ਼ੇ ਦੀ IN SIDE ਸਟੋਰੀ
(ਨੀਰਜ ਬਾਲੀ) ਪੰਜਾਬ ਚ ਮੰਤਰੀਆਂ ਨੂੰ ਮੰਤਰਾਲੇ ਦਿੱਤੇ ਜਾਣ ਤੋਂ ਲੱਗ ਭਗ 4 ਘੰਟੇ ਬਾਅਦ ਨਵਜੋਤ ਸਿੱਧੂ ਨੇ PPCC ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਟਵੀਟ ਰਾਹੀਂ ਦਿੱਤੇ ਅਸਤੀਫੇ ਵਿੱਚ ਸਿੱਧੂ ਨੇ ਲਿਖਿਆ ਮੈਂ ਪੰਜਾਬ ਦੇ ਭਵਿੱਖ ਲਈ ਕੋਈ ਸਮਝੌਤਾ ਨਹੀਂ ਕਰ ਸਕਦਾ ਪਰ ਨਾਲ ਹੀ ਲਿਖਿਆ ਕਿ ਉਹ ਕਾਂਗਰਸ ਵਿੱਚ ਰਹਿ ਕੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਸਿੱਧੂ ਦੇ ਅਸਤੀਫੇ ਤੋਂ ਬਾਅਦ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸਾਹਮਣੇ। ਉਨ੍ਹਾਂ ਨੇ ਇੱਕ ਟਵੀਟ ਰਾਹੀਂ ਕਿਹਾ ਕਿ 'ਮੈਂ ਤੁਹਾਨੂੰ ਕਿਹਾ ਸੀ ਉਹ ਇੱਕ ਸਥਿਰ ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ'।
Exclusive--
ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਤਿੱਖੇ ਵਾਰ
ਪੰਜਾਬ ਦਾ ਬਹੁਤ ਹੀ ਚਰਚਿੱਤ ਚਿਹਰਾ ਨਵਜੋਤ ਸਿੰਘ ਸਿੱਧੂ ਜੋ ਕਿ ਅਕਸਰ ਹੀ ਆਪਣੇ ਵਿਵਾਦਾਂ ਕਰਕੇ ਜਾਣਿਆ ਜਾਂਦਾ ਹੈ, ਜਿਸ ਵਿੱਚ ਪੰਜਾਬ ਕਾਂਗਰਸ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਿਸ ਨਾਲ ਇੱਕ ਤਾਜ਼ਾ ਵਿਵਾਦ ਜੁੜ ਗਿਆ ਹੈ। ਭਾਜਪਾ ਅਤੇ ਅਕਾਲੀ ਦਲ ਦੇ ਨੇਤਾਵਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇੱਕ ਵਾਰ ਫਿਰ ਸਿਆਸਤ ਗਰਮ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਦਾ ਬਹੁਤ ਹੀ ਚਰਚਿੱਤ ਚਿਹਰਾ ਨਵਜੋਤ ਸਿੰਘ ਸਿੱਧੂ (Navjot Singh Sidhu) ਜੋ ਕਿ ਅਕਸਰ ਹੀ ਆਪਣੇ ਵਿਵਾਦਾਂ ਕਰਕੇ ਜਾਣਿਆ ਜਾਂਦਾ ਹੈ, ਜਿਸ ਵਿੱਚ ਪੰਜਾਬ ਕਾਂਗਰਸ ਕਮੇਟੀ (Punjab Congress Committee) ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਿਸ ਨਾਲ ਇੱਕ ਤਾਜ਼ਾ ਵਿਵਾਦ ਜੁੜ ਗਿਆ ਹੈ।