ਬੇਲਾਗਾਵੀ (ਕਰਨਾਟਕ) : ਕਰਨਾਟਕ ਵਿਧਾਨ ਸਭਾ ਦੇ ਸਾਬਕਾ ਸਪੀਕਰ (Former Speaker of Karnataka Assembly) ਅਤੇ ਕਾਂਗਰਸ ਦੇ ਸੀਨੀਅਰ ਵਿਧਾਇਕ ਕੇ.ਆਰ ਰਮੇਸ਼ ਕੁਮਾਰ (Congress MLA K R Ramesh Kumar) ਨੇ ਵੀਰਵਾਰ ਨੂੰ ਵਿਧਾਨ ਸਭਾ 'ਚ ਇਕ ਬਹੁਤ ਹੀ ਵਿਵਾਦਿਤ ਟਿੱਪਣੀ ਕਰਦੇ ਹੋਏ ਕਿਹਾ ਕਿ 'ਜਦੋਂ ਬਲਾਤਕਾਰ ਹੋਣਾ ਹੀ ਹੈ ਤਾਂ ਲੇਟ ਜਾਓ ਅਤੇ ਮਸਤੀ ਕਰੋ'।
ਵਿਧਾਨ ਸਭਾ 'ਚ ਮੀਂਹ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਲੈ ਕੇ ਚਰਚਾ ਚੱਲ ਰਹੀ ਸੀ, ਜਿਸ 'ਚ ਕਈ ਵਿਧਾਇਕ ਆਪਣੇ-ਆਪਣੇ ਖੇਤਰ ਦੇ ਲੋਕਾਂ ਦੀ ਹਾਲਤ ਨੂੰ ਟੇਬਲ 'ਤੇ ਰੱਖਣਾ ਚਾਹੁੰਦੇ ਸਨ। ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ (Speaker Vishweshwar Hegde Kageri) ਕੋਲ ਸਮਾਂ ਘੱਟ ਸੀ ਅਤੇ ਉਨ੍ਹਾਂ ਨੂੰ ਸ਼ਾਮ 6 ਵਜੇ ਤੱਕ ਬਹਿਸ ਪੂਰੀ ਕਰਨੀ ਸੀ ਜਦੋਂ ਕਿ ਵਿਧਾਇਕ ਸਮਾਂ ਵਧਾਉਣ ਦੀ ਬੇਨਤੀ ਕਰ ਰਹੇ ਸਨ।
-
#WATCH| "...There's a saying: When rape is inevitable, lie down&enjoy," ex Karnataka Assembly Speaker & Congress MLA Ramesh Kumar said when Speaker Kageri, in response to MLAs request for extending question hour, said he couldn't& legislators should 'enjoy the situation' (16.12) pic.twitter.com/hD1kRlUk0T
— ANI (@ANI) December 17, 2021 " class="align-text-top noRightClick twitterSection" data="
">#WATCH| "...There's a saying: When rape is inevitable, lie down&enjoy," ex Karnataka Assembly Speaker & Congress MLA Ramesh Kumar said when Speaker Kageri, in response to MLAs request for extending question hour, said he couldn't& legislators should 'enjoy the situation' (16.12) pic.twitter.com/hD1kRlUk0T
— ANI (@ANI) December 17, 2021#WATCH| "...There's a saying: When rape is inevitable, lie down&enjoy," ex Karnataka Assembly Speaker & Congress MLA Ramesh Kumar said when Speaker Kageri, in response to MLAs request for extending question hour, said he couldn't& legislators should 'enjoy the situation' (16.12) pic.twitter.com/hD1kRlUk0T
— ANI (@ANI) December 17, 2021
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਚੰਨੀ ਸਰਕਾਰ ਨੇ ਬਦਲਿਆ ਪੰਜਾਬ ਦਾ ਡੀ.ਜੀ.ਪੀ
ਕਾਗੇਰੀ ਨੇ ਹੱਸਦੇ ਹੋਏ ਕਿਹਾ, 'ਮੈਂ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਮੈਨੂੰ ਮਜ਼ਾ ਲੈਣਾ ਹੈ ਅਤੇ ਹਾਂ, ਹਾਂ ਕਰਨਾ ਹੈ। ਠੀਕ ਹੈ, ਮੈਨੂੰ ਤਾਂ ਇਹ ਹੀ ਮਹਿਸੂਸ ਹੋ ਰਿਹਾ ਹੈ। ਮੈਨੂੰ ਸਥਿਤੀ ਨੂੰ ਨਿਯੰਤਰਿਤ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਵਿਵਸਥਿਤ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਹੈ। ਮੈਨੂੰ ਸਾਰਿਆਂ ਨੂੰ ਕਹਿਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਗੱਲ ਜਾਰੀ ਰੱਖੋ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਕੋ ਇੱਕ ਸ਼ਿਕਾਇਤ ਹੈ ਕਿ ਸਦਨ ਦਾ ਕੰਮਕਾਜ ਨਹੀਂ ਹੋ ਰਿਹਾ। ਸਾਬਕਾ ਮੰਤਰੀ ਰਮੇਸ਼ ਕੁਮਾਰ ਨੇ ਇਸ ਗੱਲ 'ਤੇ ਦਖਲ ਦਿੰਦੇ ਹੋਏ ਕਿਹਾ, 'ਦੇਖੋ, ਇਕ ਕਹਾਵਤ ਹੈ-ਜਦੋਂ ਬਲਾਤਕਾਰ ਹੋਣਾ ਹੀ ਹੈ, ਲੇਟ ਜਾਓ ਅਤੇ ਮੌਜ ਕਰੋ। ਤੁਸੀਂ ਬਿਲਕੁਲ ਉਸੇ ਸਥਿਤੀ ਵਿੱਚ ਹੋ।
ਇਹ ਵੀ ਪੜ੍ਹੋ : ਚੰਨੀ ਸਰਕਾਰ ਸਭ ਤੋਂ ਵੱਡੀ ਨੌਟਕੀਬਾਜ਼ ਤੇ ਡਰਾਮੇਬਾਜ਼ ਸਰਕਾਰ : ਕੇਜਰੀਵਾਲ