ETV Bharat / bharat

Engineer's Day 2023: ਜਦੋਂ 7 ਦਿਨਾਂ ਅੰਦਰ ਹੀ ਛੱਡਣਾ ਪਿਆ ਸੀਐਮ ਦਾ ਅਹੁਦਾ, ਪਰ ਫਿਰ 18 ਸਾਲ ਤੋਂ ਇੰਜੀਨੀਅਰ ਦੇ ਹੱਥ ਰਹੀ ਬਿਹਾਰ ਦੀ ਵਾਗਡੋਰ

ਅੱਜ ਇੰਜੀਨੀਅਰਜ਼ ਡੇਅ ਹੈ। ਬਿਹਾਰ ਲਈ ਇਸ ਖਾਸ ਹੈ, ਕਿਉਂਕਿ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਇੰਜੀਨੀਅਰ ਹਨ। ਪਿਛਲੇ 18 ਸਾਲਾਂ ਤੋਂ ਉਹ ਬਿਹਾਰ ਦੀ ਵਾਗਡੋਰ ਸੰਭਾਲ ਰਹੇ ਹਨ। ਨਾਲੰਦਾ ਦੇ ਕਲਿਆਣਬੀਘਾ ਦੇ ਰਹਿਣ ਵਾਲੇ ਮੁੰਨਾ ਕਦੋ ਨੀਤੀਸ਼ ਕੁਮਾਰ ਬਣੇ ਅਤੇ ਫਿਰ ਕਿਵੇਂ ਇੰਜੀਨੀਅਰ ਬਣ ਗਏ। ਸਮੇਂ ਦੇ ਨਾਲ, ਉਹ ਰਾਜਨੀਤੀ ਦੇ ਸਿਖਰਾਂ ਉੱਤੇ ਪਹੁੰਚ ਗਏ। ਅਪਣੀ 'ਸੋਸ਼ਲ ਇੰਜੀਨੀਅਰ' ਦੀ ਬਦੌਲਤ ਨੀਤੀਸ਼ ਕੁਮਾਰ ਪਿਛਲੇ 18 ਸਾਲਾਂ ਤੋਂ ਕਿਵੇਂ ਬਿਹਾਰ ਦੀ ਅਗਵਾਈ (Engineer's Day 2023) ਕਰ ਰਹੇ ਹਨ, ਵੇਖੋ ਸਪੈਸ਼ਲ ਰਿਪੋਰਟ।

Engineer's Day 2023, Nitish Kumar
Nitish Kumar
author img

By ETV Bharat Punjabi Team

Published : Sep 15, 2023, 6:39 PM IST

ਪਟਨਾ/ਬਿਹਾਰ: ਰਾਸ਼ਟਰੀ ਇੰਜੀਨੀਅਰ ਦਿਵਸ (National Engineer's Day) ਬਿਹਾਰ ਲਈ ਵੀ ਖਾਸ ਬਣ ਜਾਂਦਾ ਹੈ, ਕਿਉਂਕਿ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਇਕ ਇੰਜੀਨੀਅਰ ਹਨ। ਬਿਹਾਰ ਦੇ ਪਟਨਾ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਹਾਸਲ ਕਰਨ ਵਾਲੇ ਨਿਤੀਸ਼ ਕੁਮਾਰ ਦਾ ਜਨਮ 1 ਮਾਰਚ 1951 ਨੂੰ ਨਾਲੰਦਾ ਜ਼ਿਲ੍ਹੇ ਦੇ ਕਲਿਆਣਬੀਘਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਸੁਤੰਤਰਤਾ ਸੈਨਾਨੀ ਅਤੇ ਡਾਕਟਰ ਸਨ। ਹਾਲਾਂਕਿ, ਨਿਤੀਸ਼ ਕੁਮਾਰ ਦਾ ਬਚਪਨ ਅਤੇ ਜਵਾਨੀ ਪਟਨਾ ਜ਼ਿਲ੍ਹੇ ਦੇ ਬਖਤਿਆਰਪੁਰ ਵਿੱਚ ਬੀਤਿਆ।

Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ

1973 'ਚ ਮੰਜੂ ਸਿਨਹਾ ਨਾਲ ਵਿਆਹ : ਨੀਤੀਸ਼ ਨੇ ਬਖਤਿਆਰਪੁਰ ਦੇ ਸਰਕਾਰੀ ਸਕੂਲ ਤੋਂ ਹਾਈ ਸਕੂਲ ਤੱਕ ਦੀ ਪੜ੍ਹਾਈ ਕੀਤੀ ਅਤੇ ਉੱਚ ਸਿੱਖਿਆ ਲਈ ਪਟਨਾ ਚਲੇ ਗਏ। ਉਨ੍ਹਾਂ ਨੇ ਪਟਨਾ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲਿਆ, ਫਿਰ ਉਨ੍ਹਾਂ ਨੇ 22 ਫ਼ਰਵਰੀ 1973 ਨੂੰ ਮੰਜੂ ਸਿਨਹਾ ਨਾਲ ਵਿਆਹ ਕਰਵਾ ਲਿਆ। ਨਿਤੀਸ਼ ਕੁਮਾਰ ਨੂੰ ਆਪਣੇ ਵਿਦਿਆਰਥੀ ਜੀਵਨ ਦੌਰਾਨ ਰਾਜਨੀਤੀ ਦੀ ਆਦਤ ਪੈ ਗਈ। ਅਕਸਰ ਵਿਦਿਆਰਥੀਆਂ ਦੀ ਭੀੜ ਦੀ ਅਗਵਾਈ ਕਰਨਾ ਨਿਤੀਸ਼ ਕੁਮਾਰ ਲਈ ਰਾਜਨੀਤੀ ਵਿੱਚ ਆਉਣ ਦਾ ਇੱਕ ਆਸਾਨ ਸਾਧਨ ਬਣ ਗਿਆ।

Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ

ਨਿਤੀਸ਼ ਕੁਮਾਰ ਦਾ ਪੁੱਤ ਰਾਜਨੀਤੀ ਤੋਂ ਦੂਰ : ਇਸੇ ਦੌਰਾਨ 20 ਜੁਲਾਈ 1975 ਨੂੰ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਦਾ ਜਨਮ ਹੋਇਆ। ਆਪਣੇ ਪਿਤਾ ਵਾਂਗ ਨਿਸ਼ਾਂਤ ਨੇ ਵੀ ਬੀਆਈਟੀ ਮੇਸਰਾ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਸ ਦਾ ਰਾਜਨੀਤੀ ਨਾਲ ਕੋਈ ਖਾਸ ਲਗਾਅ ਨਹੀਂ ਹੈ। ਬਹੁਤ ਘੱਟ ਹੀ ਉਹ ਕਿਸੇ ਸਿਆਸੀ ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਹੈ।

Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ
Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ

ਜੇਪੀ ਦੇ ਅੰਦੋਲਨ 'ਚ ਚਮਕੇ: ਨੀਤੀਸ਼ ਕੁਮਾਰ ਦੀ ਰਾਜਨੀਤੀ ਨੂੰ ਖੰਭ ਉਸ ਵੇਲ੍ਹੇ ਲੱਗੇ, ਜਦੋਂ ਜੈਪ੍ਰਕਾਸ਼ ਨਾਰਾਇਣ ਨੇ ਸੰਪੂਰਣ ਕ੍ਰਾਂਤੀ ਦਾ ਵਿਗੁਲ ਵਜਾਇਆ। 1974 ਵਿੱਚ ਇਸ ਅੰਦੋਲਨ ਵਿੱਚ ਨੀਤੀਸ਼ ਕੁਮਾਰ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਸ ਦੌਰਾਨ ਆਰਜੇਡੀ ਚੀਫ ਲਾਲੂ ਯਾਦਵ ਅਤੇ ਭਾਜਪਾ ਸਾਂਸਦ ਸੁਸ਼ੀਲ ਕੁਮਾਰ ਮੋਦੀ ਹੀ ਨੀਤੀਸ਼ ਕੁਮਾਰ ਦੇ ਮਿੱਤਰ ਸੀ।

ਪਹਿਲੀ ਚੋਣ ਹਾਰੇ, 1985 'ਚ ਵਿਧਾਇਕ ਬਣੇ: ਨਿਤੀਸ਼ ਕੁਮਾਰ ਨੇ 1977 'ਚ ਜਨਤਾ ਪਾਰਟੀ ਦੀ ਟਿਕਟ 'ਤੇ ਪਹਿਲੀ ਵਾਰ ਚੋਣ ਲੜੀ ਸੀ, ਹਾਲਾਂਕਿ ਉਹ ਚੋਣ ਹਾਰ ਗਏ ਸਨ। 1985 ਵਿੱਚ ਉਹ ਬਿਹਾਰ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1987 ਵਿੱਚ ਨਿਤੀਸ਼ ਕੁਮਾਰ ਯੁਵਾ ਲੋਕ ਦਲ ਦੇ ਪ੍ਰਧਾਨ ਬਣੇ। ਉਸ ਤੋਂ ਬਾਅਦ ਨਿਤੀਸ਼ ਕੁਮਾਰ ਨੇ ਬਿਹਾਰ ਅਤੇ ਦੇਸ਼ ਦੀ ਰਾਜਨੀਤੀ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਿਆ।

Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ

ਨਿਤੀਸ਼ ਕੁਮਾਰ ਕਈ ਵਾਰ ਕੇਂਦਰ 'ਚ ਮੰਤਰੀ ਬਣੇ: 1989 'ਚ ਨਿਤੀਸ਼ ਕੁਮਾਰ ਨੇ ਲੋਕ ਸਭਾ ਚੋਣ ਲੜੀ ਅਤੇ ਫਿਰ ਜਿੱਤ ਹਾਸਲ ਕੀਤੀ। ਉਸ ਤੋਂ ਬਾਅਤ ਸਾਲ 1990 ਵਿੱਚ, ਨਿਤੀਸ਼ ਕੁਮਾਰ ਨੂੰ ਦੇਸ਼ ਦੇ ਖੇਤੀਬਾੜੀ ਅਤੇ ਸਹਿਕਾਰਤਾ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ। 1996, 1998 ਅਤੇ 1999 ਵਿੱਚ ਲੋਕ ਸਭਾ ਲਈ ਚੁਣੇ ਗਏ। ਇਸ ਸਮੇਂ ਦੌਰਾਨ, ਨਿਤੀਸ਼ ਕੁਮਾਰ ਕੇਂਦਰ ਵਿੱਚ ਰੇਲ ਅਤੇ ਖੇਤੀਬਾੜੀ ਮੰਤਰੀ ਵੀ ਰਹੇ।

National Engineers Day: ਜਾਣੋ ਕੌਣ ਹੈ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ, ਅੱਜ ਹੀ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਇੰਜੀਨੀਅਰ ਦਿਵਸ

14 TV anchors Boycott: INDIA ਗੱਠਜੋੜ ਨੇ ਇੰਨ੍ਹਾਂ ਟੀਵੀ ਐਂਕਰਾਂ ਦੇ ਬਾਈਕਾਟ ਦਾ ਕੀਤਾ ਐਲਾਨ, ਭਾਜਪਾ ਨੇ ਫੈਸਲੇ ਦੀ ਐਮਰਜੈਂਸੀ ਨਾਲ ਕੀਤੀ ਤੁਲਨਾ

Engineer's Day 2023, Nitish Kumar
ਬਿਹਾਰ ਸੀਐਮ ਨੀਤੀਸ਼ ਕੁਮਾਰ

2000 'ਚ ਪਹਿਲੀ ਵਾਰ ਬਣੇ ਬਿਹਾਰ ਦੇ ਮੁੱਖ ਮੰਤਰੀ : ਨਿਤੀਸ਼ ਕੁਮਾਰ ਦੀ ਜ਼ਿੰਦਗੀ 'ਚ ਉਹ ਮੋੜ ਆਇਆ, ਜਦੋਂ ਉਨ੍ਹਾਂ ਨੇ ਬਿਹਾਰ ਦੀ ਵਾਗਡੋਰ ਆਪਣੇ ਹੱਥਾਂ 'ਚ ਲਈ। ਸਾਲ 2000 ਵਿੱਚ ਉਹ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ, ਪਰ 7 ਦਿਨਾਂ ਦੇ ਅੰਦਰ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ। ਹਾਲਾਂਕਿ, ਬਾਅਦ ਵਿੱਚ ਉਹ 2001 ਵਿੱਚ ਇੱਕ ਵਾਰ ਫਿਰ ਕੇਂਦਰ ਵਿੱਚ ਮੰਤਰੀ ਬਣੇ। 2004 ਤੱਕ ਕੇਂਦਰ ਵਿੱਚ ਰੇਲ ਮੰਤਰੀ ਰਹਿਣ ਤੋਂ ਬਾਅਦ ਉਹ 2004 ਵਿੱਚ ਇੱਕ ਵਾਰ ਫਿਰ ਲੋਕ ਸਭਾ ਲਈ ਚੁਣੇ ਗਏ।

ਬਿਹਾਰ ਦੀ ਕਮਾਨ 2005 ਤੋਂ ਨਿਤੀਸ਼ ਦੇ ਹੱਥਾਂ ਵਿੱਚ : ਅਗਲੇ ਸਾਲ ਹੀ 24 ਨਵੰਬਰ 2005 ਨੂੰ ਉਨ੍ਹਾਂ ਨੇ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਦੋਂ ਤੋਂ ਨਿਤੀਸ਼ ਕੁਮਾਰ ਸੱਤ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਚੁੱਕੇ ਹਨ। ਹਾਲਾਂਕਿ ਜੇਤਨ ਰਾਮ ਮਾਂਝੀ ਦੇ ਕਾਰਜਕਾਲ ਦੇ 9 ਮਹੀਨਿਆਂ ਦੇ ਦਖਲ ਨੂੰ ਹਟਾ ਦਿੱਤਾ ਜਾਵੇ, ਤਾਂ ਉਹ ਲਗਾਤਾਰ ਬਿਹਾਰ ਦੇ ਮੁੱਖ ਮੰਤਰੀ ਬਣਦੇ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.