ETV Bharat / bharat

Student Suicide in Kota: ਬਿਹਾਰ ਤੋਂ ਕੋਟਾ 'ਚ ਇੰਜੀਨੀਅਰਿੰਗ ਦੀ ਤਿਆਰੀ ਲਈ ਆਏ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਰਾਜਸਥਾਨ ਦੇ ਕੋਟਾ 'ਚ ਇਕ ਹੋਰ ਕੋਚਿੰਗ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਕੋਟਾ 'ਚ ਰਹਿ ਕੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਮ੍ਰਿਤਕ ਵਿਦਿਆਰਥੀ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਇੱਥੇ ਖਾਸ ਜ਼ਿਕਰਯੋਗ ਹੈ ਕਿ ਪਿਛਲੇ 8 ਮਹੀਨਿਆਂ 'ਚ ਇਹ 22ਵੀਂ ਖੁਦਕੁਸ਼ੀ ਹੈ।

Rajasthan, Suicide in Kota
ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
author img

By

Published : Aug 16, 2023, 10:18 PM IST

ਕੋਟਾ/ਰਾਜਸਥਾਨ: ਸ਼ਹਿਰ ਕੋਟਾ ਵਿੱਚ ਇੱਕ ਹੋਰ ਕੋਚਿੰਗ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਪਿਛਲੇ 2 ਸਾਲਾਂ ਤੋਂ ਕੋਟਾ 'ਚ ਰਹਿ ਕੇ ਇੰਜੀਨੀਅਰਿੰਗ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਹ ਮੂਲ ਰੂਪ ਤੋਂ ਬਿਹਾਰ ਦੇ ਗਯਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮ੍ਰਿਤਕ ਵਿਦਿਆਰਥੀ ਦੇ ਪੀ.ਜੀ. ਪੁਲਿਸ ਨੇ ਉਸ ਦੀ ਲਾਸ਼ ਨੂੰ ਪੀ.ਜੀ. ਤੋਂ ਨਵੇਂ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਇਆ ਹੈ। ਇਸ ਦੇ ਨਾਲ ਹੀ, ਪਰਿਵਾਰਕ ਮੈਂਬਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਵਿਦਿਆਰਥੀ ਦੇ ਕਮਰੇ 'ਚੋਂ ਕਿਸੇ ਕਿਸਮ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਜਿਹੇ 'ਚ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।

ਮਹਾਵੀਰ ਨਗਰ ਥਾਣਾ ਅਧਿਕਾਰੀ ਪਰਮਜੀਤ ਪਟੇਲ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੀ ਪਛਾਣ ਵਾਲਮੀਕਿ ਪ੍ਰਸਾਦ ਵਜੋਂ ਹੋਈ ਹੈ ਜਿਸ ਦੀ ਉਮਰ 18 ਸਾਲ ਹੈ ਅਤੇ ਉਹ ਬਿਹਾਰ ਦਾ ਵਾਸੀ ਹੈ। ਬੀਤੇ ਦੋ ਸਾਲ ਤੋਂ ਕੋਟਾ ਵਿੱਚ ਰਹਿ ਕੇ ਮ੍ਰਿਤਕ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਸੀ। ਮਹਾਵੀਰ ਨਗਰ ਥਾਣਾ ਖੇਤਰ ਦੇ ਮਹਾਵੀਰ ਨਗਰ ਥਰਡ ਸਥਿਤ ਮਨੋਜ ਗੌਤਮ ਦੇ ਮਕਾਨ ਵਿੱਚ ਕਿਰਾਏ ਉੱਤੇ ਰਹਿੰਦਾ ਸੀ। ਵਾਲਮੀਕਿ ਪ੍ਰਸਾਦ ਦੇ ਸਬੰਧ ਵਿੱਚ ਮੰਗਲਵਾਰ ਰਾਤ 78 ਵਜੇ ਸੂਚਨਾ ਮਿਲੀ ਸੀ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ, ਜਿੱਥੇ ਵਿਦਿਆਰਥੀ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਪਿਤਾ ਨੂੰ ਇਸ ਦਾ ਸੂਚਨਾ ਦਿੱਤੀ। ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਹੀ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਪੁਲਿਸ ਵਲੋਂ ਖੁਦਕੁਸ਼ੀ ਦੇ ਕਾਰਨਾਂ ਬਾਰੇ ਪਤਾ ਲਗਾਉਣ ਲਈ ਜਾਂਚ ਸ਼ੁਰੂ ਕ ਦਿੱਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨ 8 ਮਹੀਨਿਆਂ ਵਿੱਚ 22ਵਾਂ ਕੋਚਿੰਗ ਵਿਦਿਆਰਥੀ ਨੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਸਾਰੇ 22 ਵਿਦਿਆਰਥੀ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਤਿਆਰੀ ਕਰਨ ਕੋਟਾ ਆਏ ਸੀ।

ਕਿਵੇਂ ਹੋਇਆ ਖੁਲਾਸਾ: ਥਾਣਾ ਅਧਿਕਾਰੀ ਪਰਮਜੀਤ ਪਟੇਲ ਦਾ ਕਹਿਣਾ ਹੈ ਕਿ ਵਾਲਮੀਕਿ ਪ੍ਰਸਾਦ ਕੋਲ ਕਮਰੇ ਵਿੱਚ ਇਕ ਹੋਰ ਯੂਪੀ ਤੋਂ ਹੀ ਵਿਦਿਆਰਥੀ ਰਹਿੰਦਾ ਹੈ। ਉਸ ਨੇ ਹੀ ਇਸ ਦੀ ਸੂਚਨਾ ਮਕਾਨ ਮਾਲਿਕ ਨੂੰ ਦਿੱਤੀ। ਨਾਲ ਹੀ ਦੱਸਿਆ ਕਿ ਮ੍ਰਿਤਕ ਵਾਲਮੀਕਿ ਲੰਮੇ ਸਮੇਂ ਤੋਂ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ। ਫਿਰ ਮਕਾਨ ਮਾਲਿਕ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.