ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕਨੀਗਾਮ ਖੇਤਰ ਵਿੱਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਦੀ ਮੁਠਭੇੜ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਕਸ਼ਮੀਰ ਜ਼ੋਨ ਦੀ ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਸਮਰਪਣ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਹਾਲ ਹੀ ਵਿੱਚ ਇੱਕ ਅੱਤਵਾਦੀ ਬਣ ਗਿਆ ਸੀ। ਜਿਸਦਾ ਨਾਮ ਤੌਸੀਫ ਅਹਿਮਦ ਹੈ।
-
#ShopianEncounterUpdate: 03 #terrorists killed. Search going on. Further details shall follow. @JmuKmrPolice https://t.co/R2A04wT7lp
— Kashmir Zone Police (@KashmirPolice) May 6, 2021 " class="align-text-top noRightClick twitterSection" data="
">#ShopianEncounterUpdate: 03 #terrorists killed. Search going on. Further details shall follow. @JmuKmrPolice https://t.co/R2A04wT7lp
— Kashmir Zone Police (@KashmirPolice) May 6, 2021#ShopianEncounterUpdate: 03 #terrorists killed. Search going on. Further details shall follow. @JmuKmrPolice https://t.co/R2A04wT7lp
— Kashmir Zone Police (@KashmirPolice) May 6, 2021
ਸ਼ੋਪੀਆਂ ਵਿੱਚ ਮੁਠਭੇੜ, ਤਿੰਨ ਅੱਤਵਾਦੀ ਢੇਰ
ਪੁਲਿਸ ਦੇ ਅਨੁਸਾਰ, ਕਨੀਗਮ ਖੇਤਰ ਵਿੱਚ ਸੁਰੱਖਿਆ ਬਲਾਂ ਦਾ ਸਾਂਝਾ ਅਭਿਆਨ ਖਤਮ ਹੋ ਗਿਆ ਹੈ। ਮੁਕਾਬਲੇ ਵਾਲੀ ਜਗ੍ਹਾ ਤੋਂ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਮਾਰੇ ਗਏ ਅੱਤਵਾਦੀ ਹਾਲ ਹੀ ਵਿਚ ਅਲ-ਬਦਰ ਸੰਗਠਨ ਨਾਲ ਜੁੜੇ ਹੋਏ ਸਨ। ਮੁਕਾਬਲੇ ਵਿਚ ਤਿੰਨ ਅੱਤਵਾਦੀ ਮਾਰੇ ਗਏ। ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਕਿ ਮੁਕਾਬਲੇ ਤੋਂ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਗਈ ਸੀ। ਪਰ ਇਕ ਅੱਤਵਾਦੀ ਨੇ ਆਤਮ ਸਮਰਪਣ ਕਰ ਦਿੱਤਾ, ਜਦ ਕਿ ਤਿੰਨ ਨੇ ਹਥਿਆਰ ਰੱਖਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜੋ: ਬੰਗਾਲ ਹਿੰਸਾ ਨੂੰ ਲੈ ਕੇ ਭਾਜਪਾ ਨੇ ਦੇਸ਼ ਭਰ 'ਚ ਕੀਤਾ ਰੋਸ਼ ਪ੍ਰਦਰਸ਼ਨ
ਸੁਰੱਖਿਆ ਬਲਾਂ ਨੂੰ ਕਨੀਗਾਮ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਇਸ ਖੇਤਰ ਦਾ ਘੇਰਾਬੰਦੀ ਕੀਤੀ ਅਤੇ ਅਭਿਆਨ ਚਲਾਇਆ। ਇਸ ਸਮੇਂ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦਾ ਸਾਹਮਣਾ ਕੀਤਾ।