ਸ਼੍ਰੀਨਗਰ: ਕਸ਼ਮੀਰ ਦੇ ਪੁਲਵਾਮਾ (Pulwama) ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿੱਚਕਾਰ ਪੁਲਵਾਮਾ ਦੇ ਪੰਪੋਰ ਵਿੱਚ ਮੁੱਠਭੇੜ ਚੱਲ ਰਹੀ ਹੈ।ਇਹ ਜਾਣਕਾਰੀ ਕਸ਼ਮੀਰ ਜੋਨ ਪੁਲਿਸ ਨੇ ਦਿੱਤੀ।ਇਸ ਬਾਰੇ ਵਿੱਚ ਕਸ਼ਮੀਰ ਦੇ ਆਈ ਜੀ ਵਿਜੈ ਕੁਮਾਰ ਨੇ ਦੱਸਿਆ ਹੈ ਕਿ ਸੁਰੱਖਿਆ ਬਲਾਂ ਦੇ ਨਾਲ ਪੰਪੋਰ ਵਿੱਚ ਜਾਰੀ ਮੁੱਠਭੇੜ ਵਿੱਚ ਲਸ਼ਕਰ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਨੂੰ ਘੇਰ ਲਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੂੰ ਜਿਨ੍ਹਾਂ ਟਾਪ 10 ਅੱਤਵਾਦੀਆਂ ਦੀ ਤਲਾਸ਼ ਹੈ। ਮੁਸ਼ਤਾਕ ਉਨ੍ਹਾਂ ਵਿਚੋਂ ਇੱਕ ਹੈ ਅਤੇ ਇਹ ਸ਼੍ਰੀਨਗਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਵਿਚ ਵੀ ਸ਼ਾਮਿਲ ਸੀ।
ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ (Jammu and Kashmir) ਵਿੱਚ ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਮਾਰੇ ਗਏ ਇੱਕ ਅੱਤਵਾਦੀਆਂ ਦੀ ਪਹਿਚਾਣ ਸ਼੍ਰੀਨਗਰ ਦੇ ਸ਼ਾਹਿਦ ਬਸ਼ੀਰ ਸ਼ੇਖ ਦੇ ਰੂਪ ਵਿੱਚ ਹੋਈ ਹੈ। ਉਹ ਹਾਲ ਹੀ ਵਿੱਚ ਮੁਹੰਮਦ ਸਫੀ ਡਾਰ, ਪੀਡੀਡੀ ਵਿਭਾਗ ਦੇ ਮੁਲਾਜ਼ਮਾਂ ਦੇ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਿਲ ਸੀ। ਜਦੋਂ ਕਿ ਦੂਸਰਾ ਅੱਤਵਾਦੀ ਸ਼ਹੀਦ ਪੀ ਐਸ ਆਈ ਅਰਸ਼ੀਦ ਦੇ ਕਤਲ ਵਿੱਚ ਸ਼ਾਮਿਲ ਸੀ।
ਜੰਮੂ-ਕਸ਼ਮੀਰ ਵਿੱਚ ਹਾਲ ਵਿੱਚ ਆਮ ਲੋਕਾਂ ਅਤੇ ਘੱਟ ਗਿਣਤੀਆਂ ਦੇ ਕਤਲ ਵਿੱਚ ਸ਼ਾਮਿਲ ਰਹੇ ਦੋ ਅੱਤਵਾਦੀਆਂ ਨੂੰ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਪੁਲਵਾਮਾ ਅਤੇ ਸ਼੍ਰੀਨਗਰ (Srinagar) ਵਿੱਚ ਹੋਈ ਵੱਖ-ਵੱਖ ਮੁੱਠਭੇੜ ਦੇ ਦੌਰਾਨ ਮਾਰ ਦਿੱਤਾ ਸੀ।ਹਾਲ ਹੀ ਵਿੱਚ ਇੱਕ ਕੇਮਿਸਟ (ਬਿੰਦਰੂ) ਅਤੇ ਦੋ ਅਧਿਆਪਕਾ (ਸੁਪਿੰਦਰ ਕੌਲ ਅਤੇ ਦੀਵਾ ਚੰਦ) ਦਾ ਕਤਲ ਕਰਨ ਵਾਲੇ ਦੋ ਅੱਤਵਾਦੀ ਸ਼ਾਹਿਦ ਅਤੇ ਤਨਜੀਲ ਨੂੰ ਅੱਜ ਵੱਖ -ਵੱਖ ਮੁੱਠਭੇੜ ਵਿੱਚ ਮਾਰ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਪੁਲਵਾਮਾ ਦੇ ਵਾਹੀਬਾਗ ਇਲਾਕੇ ਵਿੱਚ ਅੱਤਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲੀ ਸੀ ਅਤੇ ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਚਲਾਇਆ। ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਬਾਅਦ ਵਿੱਚ ਮੁੱਠਭੇੜ ਵਿੱਚ ਤਬਦੀਲ ਹੋ ਗਈ। ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ।ਪੁਲਿਸ ਨੇ ਦੱਸਿਆ ਕਿ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਸ਼ਾਹਿਦ ਬਸ਼ੀਰ ਸ਼ੇਖ ਦੇ ਰੂਪ ਵਿੱਚ ਹੋਈ। ਪੁਲਿਸ ਨੇ ਦੱਸਿਆ ਕਿ ਉਹ ਸ਼੍ਰੀਨਗਰ ਦਾ ਰਹਿਣ ਵਾਲਾ ਸੀ।
ਉਨ੍ਹਾਂ ਨੇ ਦੱਸਿਆ ਹੈ ਕਿ ਉਹ ਮੁਹੰਮਦ ਸ਼ਫੀ ਡਾਰ ਦੇ ਕਤਲ ਵਿੱਚ ਸ਼ਾਮਿਲ ਸੀ। ਇਹ ਕਤਲ ਦੋ ਅਕਤੂਬਰ ਨੂੰ ਕੀਤਾ ਗਿਆ ਸੀ। ਡਾਰ ਊਰਜਾ ਵਿਕਾਸ ਵਿਭਾਗ ਵਿੱਚ ਕੰਮ ਕਰਦੇ ਸਨ। ਇਸ ਕਤਲ ਵਿੱਚ ਏਕੇ- 47 ਰਾਇਫਲ ਦਾ ਇਸਤੇਮਾਲ ਕੀਤਾ ਗਿਆ ਸੀ।