ETV Bharat / bharat

ਪਟਨਾ ਹਵਾਈ ਅੱਡੇ ਉੱਤੇ ਇੰਡੀਗੋ ਫਲਾਈਟ ਦੀ ਐਂਮਰਜੇੈਂਸੀ ਲੈਂਡਿੰਗ, ਯਾਤਰੀਆਂ ਦੇ ਸੂਤੇ ਸਾਹ, ਸੁਰੱਖਿਅਤ ਲੈਂਡਿਗ ਮਗਰੋਂ ਪਾਈਲਟ ਦਾ ਕੀਤਾ ਧੰਨਵਾਦ

ਬਿਹਾਰ ਦੇ ਪਟਨਾ ਹਵਾਈ ਅੱਡੇ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੰਡੀਗੋ ਦੇ ਪਾਇਲਟ ਵੱਲੋਂ ਏਅਰ ਟ੍ਰੈਫਿਕ ਕੰਟਰੋਲ ਨੂੰ ਕਿਹਾ ਗਿਆ ਕਿ ਉਹ ਐਮਰਜੈਂਸੀ ਲੈਂਡਿੰਗ ਕਰਵਾਏਗਾ। ਇੰਡੀਗੋ ਦੀ ਫਲਾਈਟ ਨੰਬਰ 6E 2443 ਨੇ 10 ਮਿੰਟ ਪਹਿਲਾਂ ਪਟਨਾ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰੀ ਸੀ। ਜਦੋਂ ਪਾਇਲਟ ਨੇ ਕੈਬਿਨ ਵਿੱਚ ਐਮਰਜੈਂਸੀ ਲੈਂਡਿੰਗ ਦਾ ਐਲਾਨ ਕੀਤਾ, ਤਾਂ ਸਾਰੇ ਯਾਤਰੀਆਂ ਨੇ ਮਹਿਸੂਸ ਕੀਤਾ ਕਿ ਖਤਰਾ ਨੇੜੇ ਹੈ।

EMERGENCY LANDING OF INDIGO FLIGHT IN PATNA
ਪਟਨਾ ਹਵਾਈ ਅੱਡੇ ਉੱਤੇ ਇੰਡੀਗੋ ਫਲਾਈਟ ਦੀ ਐਂਮਰਜੇੈਂਸੀ ਲੈਂਡਿੰਗ, ਯਾਤਰੀਆਂ ਦੇ ਸੂਤੇ ਸਾਹ, ਸੁਰੱਖਿਅਤ ਲੈਂਡਿਗ ਮਗਰੋਂ ਪਾਈਲਟ ਦਾ ਕੀਤਾ ਧੰਨਵਾਦ
author img

By

Published : Aug 4, 2023, 7:16 PM IST

ਪਟਨਾ: ਇੰਡੀਗੋ ਦੀ ਫਲਾਈਟ ਨੰਬਰ 6E 2443 ਨੇ ਪਟਨਾ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰੀ ਤਾਂ 10 ਮਿੰਟਾਂ ਦੇ ਅੰਦਰ ਹੀ ਏਅਰ ਹੋਸਟੈੱਸ ਨੇ ਸਨਸਨੀਖੇਜ਼ ਐਲਾਨ ਕਰ ਦਿੱਤਾ, "ਅਸੀਂ ਐਮਰਜੈਂਸੀ ਲੈਂਡਿੰਗ ਕਰਨ ਜਾ ਰਹੇ ਹਾਂ"। ਸਾਰੇ ਯਾਤਰੀਆਂ ਨੂੰ ਆਪਣੀਆਂ ਸੀਟਾਂ 'ਤੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਸੀਟ ਬੈਲਟ ਬੰਨ੍ਹਣੀ ਚਾਹੀਦੀ ਹੈ। ਐਮਰਜੈਂਸੀ ਲੈਂਡਿੰਗ ਸਮੇਂ ਕੁਰਸੀ 'ਤੇ ਅੱਗੇ ਝੁਕੋ।''' ਇਹ ਸ਼ਬਦ ਸੁਣ ਕੇ ਜਹਾਜ਼ ਦੇ ਅੰਦਰ ਬੈਠੇ ਯਾਤਰੀਆਂ ਨੂੰ ਪਸੀਨਾ ਆਉਣ ਲੱਗਾ। ਹਰ ਯਾਤਰੀ ਡਰ ਨਾਲ ਸਹਿਮਿਆ ਹੋਇਆ ਸੀ। ਇੱਕ ਵਾਰ ਤਾਂ ਹਰ ਕਿਸੇ ਨੂੰ ਲੱਗਿਆ ਕਿ ਇਹ ਉਨ੍ਹਾਂ ਦੀ ਆਖਰੀ ਯਾਤਰਾ ਹੈ..!

ਸੁਰੱਖਿਅਤ ਲੈਂਡਿੰਗ 'ਤੇ ਪਾਇਲਟ ਦਾ ਧੰਨਵਾਦ: ਪਾਈਲਟ ਨੇ ਕਿਹਾ ਸੀ ਕਿ ਹਵਾਈ ਅਤੇ ਤਕਨੀਕੀ ਖਰਾਬੀ ਕਾਰਨ ਉਹ ਜਹਾਜ਼ ਨੂੰ ਪਟਨਾ ਵਾਪਸ ਲੈਕੇ ਆ ਰਹੇ ਹਨ ਅਤੇ ਐਮਰਜੈਂਸੀ ਲੈਂਡਿੰਗ ਹੋਵਗੀ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਇਕ ਯਾਤਰੀ ਨੇ ਜਹਾਜ਼ ਦੇ ਅੰਦਰ ਵੀਡੀਓ ਬਣਾ ਕੇ ਪਾਇਲਟ ਦਾ ਧੰਨਵਾਦ ਕੀਤਾ। ਐਮਰਜੈਂਸੀ ਲੈਂਡਿੰਗ ਦੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿਵੇਂ ਹੀ ਲੈਂਡਿੰਗ ਹੋਈ, ਜਹਾਜ਼ ਦੇ ਰਨਵੇਅ 'ਤੇ ਉਤਰਦੇ ਹੀ ਜ਼ੋਰਦਾਰ ਝਟਕਾ ਲੱਗਾ, ਇਸ ਦੇ ਬਾਵਜੂਦ ਜਹਾਜ਼ ਨਹੀਂ ਹਿੱਲਿਆ ਅਤੇ ਪਲਕ ਝਪਕਦਿਆਂ ਹੀ ਜਹਾਜ਼ ਹੇਠਾਂ ਉਤਰ ਗਿਆ। ਹਵਾਈ ਜਹਾਜ਼ ਸਫਲਤਾਪੂਰਵਕ ਪਟਨਾ ਹਵਾਈ ਅੱਡੇ ਦੇ ਰਨਵੇਅ 'ਤੇ ਉਤਰਿਆ। ਸਾਰਿਆਂ ਨੂੰ ਯਕੀਨ ਸੀ ਕਿ ਹੁਣ ਜਾਨ ਬਚ ਗਈ ਹੈ।

ਯਾਤਰੀ ਖੁਸ਼ੀ ਨਾਲ ਉੱਛਲ ਗਏ : ਜਹਾਜ਼ ਵਿੱਚ ਬੈਠਾ ਹਰ ਮੁਸਾਫਰ ਅੱਖਾਂ ਬੰਦ ਕਰਕੇ ਬੈਠਾ ਸੀ, ਅੱਗੇ ਝੁਕ ਰਿਹਾ ਸੀ, ਫਿਰ ਕੈਬਿਨ ਵਿਚ ਆਵਾਜ਼ ਗੂੰਜਦੀ ਹੈ, "ਅਸੀਂ ਰਨਵੇਅ 'ਤੇ ਸਹੀ-ਸਲਾਮਤ ਉਤਰ ਆਏ ਹਾਂ। ਇਹ ਉਹੀ ਪਾਇਲਟ ਹੈ ਜਿਸ ਨੇ 10,000 ਫੁੱਟ ਦੀ ਉਚਾਈ 'ਤੇ ਐਲਾਨ ਕੀਤਾ ਸੀ ਕਿ 'ਅਸੀਂ ਐਮਰਜੈਂਸੀ ਲੈਂਡਿੰਗ ਕਰਨ ਜਾ ਰਹੇ ਹਾਂ'। ਫਿਰ ਅਗਲੇ ਹੀ ਪਲ ਏਅਰ ਹੋਸਟੈਸ ਨੇ ਐਲਾਨ ਕੀਤਾ ਕਿ "ਜਹਾਜ਼ ਰੁਕਣ ਤੱਕ ਆਪਣੀ ਸੀਟ ਬੈਲਟ ਬੰਨ੍ਹ ਕੇ ਰੱਖ ਅਤੇ ਸਿੱਧੇ ਬੈਠੋ ਅਸੀਂ ਉਤਰ ਗਏ ਹਾਂ।

ਮਿਲਿਆ ਜੀਵਨ ਦਾਨ: ਇਹ ਦੋਵੇਂ ਐਲਾਨ ਸੁਣ ਕੇ ਯਾਤਰੀਆਂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਯਾਤਰੀ ਅਨਿਲ ਸਿਨਹਾ ਨੇ ਦੱਸਿਆ ਕਿ ਉਸ ਨੇ ਦਿੱਲੀ ਲਈ ਇੰਡੀਗੋ ਦੀ ਫਲਾਈਟ ਲਈ ਸੀ ਪਰ ਫਲਾਈਟ ਦੇ 10 ਮਿੰਟ ਬਾਅਦ ਹੀ ਐਮਰਜੈਂਸੀ ਲੈਂਡਿੰਗ ਵਾਲਾ ਐਲਾਨ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਬੱਸ ਜਾਂ ਰੇਲਗੱਡੀ ਹੁੰਦੀ ਤਾਂ ਰੁਕ ਜਾਂਦੀ ਪਰ ਇੰਨੀ ਉਚਾਈ ਉੱਤੇ ਵਾਪਰੀ ਇਸ ਘਟਨਾ ਕਾਰਨ ਉਨ੍ਹਾਂ ਨੇ ਆਪਣਾ ਦਿੱਲੀ ਦੌਰਾ ਰੱਦ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.