ETV Bharat / bharat

ਕੇਰਲ 'ਚ ਬਜ਼ੁਰਗ ਪਿਤਾ ਨੇ ਪੁੱਤਰ ਤੇ ਨੂੰਹ ਸਮੇਤ ਦੋ ਪੋਤੀਆਂ ਨੂੰ ਜ਼ਿੰਦਾ ਸਾੜਿਆ

ਇੱਕ ਬਜ਼ੁਰਗ ਵਿਅਕਤੀ ਨੇ ਕਥਿਤ ਤੌਰ 'ਤੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ ਪੁੱਤਰ ਅਤੇ 3 ਹੋਰ ਪਰਿਵਾਰਕ ਮੈਂਬਰਾਂ ਨੂੰ ਅੱਗ ਲਗਾ ਦਿੱਤੀ। 79 ਸਾਲਾ ਹਾਮਿਦ ਨੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਫਿਰ ਬਾਹਰੋਂ ਖਿੜਕੀ ਰਾਹੀਂ ਅੱਗ ਲਗਾ ਦਿੱਤੀ

ਕੇਰਲ 'ਚ ਬਜ਼ੁਰਗ ਪਿਤਾ ਨੇ ਪੁੱਤਰ ਤੇ ਨੂੰਹ ਸਮੇਤ ਦੋ ਪੋਤੀਆਂ ਨੂੰ ਜ਼ਿੰਦਾ ਸਾੜਿਆ
ਕੇਰਲ 'ਚ ਬਜ਼ੁਰਗ ਪਿਤਾ ਨੇ ਪੁੱਤਰ ਤੇ ਨੂੰਹ ਸਮੇਤ ਦੋ ਪੋਤੀਆਂ ਨੂੰ ਜ਼ਿੰਦਾ ਸਾੜਿਆ
author img

By

Published : Mar 20, 2022, 12:23 PM IST

ਇਡੁੱਕੀ: ਕੇਰਲ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਡੁੱਕੀ ਇਲਾਕੇ 'ਚ ਇਕ ਬਜ਼ੁਰਗ ਵਿਅਕਤੀ ਨੇ ਆਪਣੇ ਘਰ 'ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ ਬੇਟੇ ਅਤੇ 3 ਹੋਰ ਪਰਿਵਾਰਕ ਮੈਂਬਰਾਂ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਇਸ ਘਟਨਾ ਤੋਂ ਬਾਅਦ 79 ਸਾਲਾ ਦੋਸ਼ੀ ਹਾਮਿਦ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।

ਪੁਲਿਸ ਨੇ ਨਿਊਜ਼ ਏਜੰਸੀ ਪ੍ਰੈਸ ਟਰੱਸਟ ਆਫ਼ ਇੰਡੀਆ ਨੂੰ ਦੱਸਿਆ ਕਿ ਇਸ ਘਟਨਾ ਵਿੱਚ ਘਰ ਦੇ ਅੰਦਰ ਸੌਂ ਰਹੇ ਬੇਟਾ, ਨੂੰਹ ਅਤੇ ਦੋ ਪੋਤੀਆਂ ਸੜ ਗਈਆਂ ਹਨ। 79 ਸਾਲਾ ਹਾਮਿਦ ਨੇ ਘਰ ਨੂੰ ਤਾਲਾ ਲਗਾ ਦਿੱਤਾ ਅਤੇ ਫਿਰ ਬਾਹਰੋਂ ਖਿੜਕੀ ਰਾਹੀਂ ਪੈਟਰੋਲ ਨਾਲ ਭਰੀਆਂ ਛੋਟੀਆਂ ਬੋਤਲਾਂ ਘਰ ਦੇ ਅੰਦਰ ਸੁੱਟ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਘਰ ਨੂੰ ਅੱਗ ਲਗਾ ਦਿੱਤੀ।

ਇਸ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਨੇ ਅੱਗ ਨੂੰ ਦੇਖ ਕੇ ਲੋਕਾਂ ਨੂੰ ਮਦਦ ਲਈ ਬੁਲਾਇਆ, ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਗੁਆਂਢੀ ਉਸ ਨੂੰ ਬਚਾ ਨਹੀਂ ਸਕੇ। ਜਲਦੀ ਹੀ ਅੱਗ ਨੇ ਘਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਇਕ ਗੁਆਂਢੀ ਨੇ ਹਾਮਿਦ ਨੂੰ ਘਰ ਦੇ ਅੰਦਰ ਪੈਟਰੋਲ ਦੀ ਬੋਤਲ ਸੁੱਟਦਿਆਂ ਦੇਖਿਆ।

ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਕਤਲ ਸੀ ਕਿਉਂਕਿ ਹਾਮਿਦ ਨੇ ਅਪਰਾਧ ਕਰਨ ਲਈ ਪੈਟਰੋਲ ਦੀਆਂ ਘੱਟੋ-ਘੱਟ 5 ਬੋਤਲਾਂ ਸਟੋਰ ਕੀਤੀਆਂ ਸਨ।ਅੱਗ ਵਜਾਉਂਂਣ ਤੋ ਰੋਕਣ ਲਈ ਘਰ ਵਿੱਚ ਪਾਣੀ ਦੀ ਟੈਂਕੀ ਨੂੰ ਵੀ ਖਾਲੀ ਕਰ ਦਿੱਤੀ। ਉਸਨੇ ਪ੍ਰੈਸ ਟਰੱਸਟ ਆਫ ਇੰਡੀਆ ਨੂੰ ਦੱਸਿਆ ਕਿ ਦੋਸ਼ੀ ਹਾਮਿਦ ਨੇ ਗੁਆਂਢੀਆਂ ਨੂੰ ਮਦਦ ਲਈ ਖੂਹ ਤੋਂ ਪਾਣੀ ਲਿਆਉਣ ਤੋਂ ਰੋਕਣ ਲਈ ਬਾਲਟੀ ਅਤੇ ਰੱਸੀ ਵੀ ਉਤਾਰ ਦਿੱਤੀ।

ਪੁਲਿਸ ਨੇ ਕਿਹਾ ਕਿ ਘਰ ਦੇ ਅੰਦਰ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ ਕਿਉਂਕਿ ਪਿਤਾ ਅਤੇ ਸਭ ਤੋਂ ਛੋਟੀ ਧੀ ਦੀਆਂ ਲਾਸ਼ਾਂ ਨੇ ਇੱਕ ਦੂਜੇ ਨੂੰ ਕੱਸ ਕੇ ਗਲੇ ਲਗਾਇਆ ਸੀ। ਸਾਡੇ ਲਈ ਹੋਰ ਜਾਂਚ ਲਈ ਲਾਸ਼ਾਂ ਨੂੰ ਵੱਖ ਕਰਨਾ ਬਹੁਤ ਮੁਸ਼ਕਲ ਸੀ। ਪੁੱਛਗਿੱਛ ਦੌਰਾਨ ਹਾਮਿਦ ਨੇ ਕਬੂਲ ਕੀਤਾ ਹੈ ਕਿ ਉਸ ਨੇ ਆਪਣੇ ਬੇਟੇ ਨਾਲ ਪਰਿਵਾਰਕ ਜਾਇਦਾਦ ਨੂੰ ਲੈ ਕੇ ਹੋਏ ਝਗੜੇ 'ਚ ਇਹ ਘਿਨੌਣਾ ਅਪਰਾਧ ਕੀਤਾ ਸੀ।

ਇਹ ਵੀ ਪੜ੍ਹੋ:- ਮਾਰੀਉਪੋਲ ਪੁਲਿਸ ਅਧਿਕਾਰੀ ਨੇ ਬਾਈਡਨ ਅਤੇ ਮੈਕਰੋਨ ਤੋਂ ਕੀਤ ਮਦਦ ਦੀ ਅਪੀਲ

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.