ਮੁੰਬਈ: ਮਹਾਰਾਸ਼ਟਰ ਵਿੱਚ ਸ਼ਿਵ ਸੈਨਾ-ਭਾਜਪਾ ਗੱਠਜੋੜ ਦੀ ਸਰਕਾਰ 4 ਜੁਲਾਈ ਨੂੰ ਵਿਧਾਨ ਸਭਾ ਵਿੱਚ ਸ਼ਕਤੀ ਪਰਿਖਣ ਫਲੋਰ ਟੈਸਟ ਦਾ ਸਾਹਮਣਾ ਕਰੇਗੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ ਨੇ ਸ਼ੁੱਕਰਵਾਰ ਨੂੰ ਸਪੀਕਰ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ। ਜੇਕਰ ਲੋੜ ਪਈ ਤਾਂ ਇਸ ਅਹੁਦੇ ਲਈ 3 ਜੁਲਾਈ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 3 ਜੁਲਾਈ ਤੋਂ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਰਿਹਾ ਹੈ।
-
BJP leader Rahul Narwekar files his nomination for the post of Speaker of Maharashtra Legislative Assembly pic.twitter.com/7Wf67HXtHv
— ANI (@ANI) July 1, 2022 " class="align-text-top noRightClick twitterSection" data="
">BJP leader Rahul Narwekar files his nomination for the post of Speaker of Maharashtra Legislative Assembly pic.twitter.com/7Wf67HXtHv
— ANI (@ANI) July 1, 2022BJP leader Rahul Narwekar files his nomination for the post of Speaker of Maharashtra Legislative Assembly pic.twitter.com/7Wf67HXtHv
— ANI (@ANI) July 1, 2022
ਪਿਛਲੇ ਸਾਲ ਫਰਵਰੀ 'ਚ ਕਾਂਗਰਸ ਦੇ ਨਾਨਾ ਪਟੋਲੇ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਵਿਧਾਨ ਭਵਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ 4 ਜੁਲਾਈ ਨੂੰ ਸਦਨ ਵਿੱਚ ਭਰੋਸੇ ਦਾ ਮਤਾ ਪੇਸ਼ ਕਰਨਗੇ। ਸ਼ਿੰਦੇ ਨੂੰ ਬਾਗ਼ੀ ਸ਼ਿਵ ਸੈਨਾ ਧੜੇ ਦੇ 39 ਵਿਧਾਇਕਾਂ, ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ 10 ਵਿਧਾਇਕਾਂ ਅਤੇ ਭਾਜਪਾ ਦੇ 106 ਵਿਧਾਇਕਾਂ ਦਾ ਸਮਰਥਨ ਹੈ।
ਇਹ ਵੀ ਪੜੋ: ਨੂਪੁਰ ਸ਼ਰਮਾ ਦਾ ਸਮਰਥਨ ਕਰਨ 'ਤੇ ਕੈਮਿਸਟ ਦਾ ਚਾਕੂ ਮਾਰ ਕੇ ਕਤਲ, NIA ਨੇ ਜਾਂਚ ਕੀਤੀ ਸ਼ੁਰੂ