ਬਾਰਾਮੂਲਾ (ਜੰਮੂ-ਕਸ਼ਮੀਰ): ਜੰਮੂ-ਕਸ਼ਮੀਰ ਦੇ ਗੁਲਮਰਗ ਨੇੜੇ ਬੁੱਧਵਾਰ ਸਵੇਰੇ ਰਿਕਟਰ ਪੈਮਾਨੇ 'ਤੇ 3.6 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਝਟਕਿਆਂ ਕਾਰਣ ਸਹਿਮੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਭੂਚਾਲ ਗੁਲਮਰਗ ਦੇ ਉੱਤਰ ਵਿੱਚ 10 ਕਿਲੋਮੀਟਰ ਅਤੇ 227 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ ਸੀ।
ਭੂਚਾਲ ਦੀ ਤੀਬਰਤਾ
ਭੂਚਾਲ ਦੀ ਤੀਬਰਤਾ 3.6 ਦੱਸੀ ਜਾ ਰਹੀ ਹੈ ਅਤੇ ਭੂ ਵਿਗਿਆਨੀਆਂ ਮੁਤਾਬਕ ਭੂਚਾਲ ਦਾ ਕੇਂਦਰ ਗੁਲਮਰਗ ਦੇ ਉੱਤਰ ਵਿਚ 10 ਕਿਲੋਮੀਟਰ ਅਤੇ 227 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ ਸੀ। ਫਿਲਹਾਲ ਭੂਚਾਲ ਕਾਰਣ ਕਿਸੇ ਤਰ੍ਹਾਂ ਦੇ ਜਾਨੀ- ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਪੜ੍ਹੋ-ਕੈਪਟਨ ਦੇ ਅਸਤੀਫੇ 'ਤੇ ਰਾਜਾ ਵੜਿੰਗ ਦਾ ਟਵੀਟ ਵਾਰ, ਪਾਕਿ ਤਸਵੀਰਾਂ...