ETV Bharat / bharat

ਤ੍ਰਿਪੁਰਾ ਬਹੁਦਾ ਯਾਤਰਾ: ਰੱਥ 'ਚ ਹਾਈ ਵੋਲਟੇਜ ਕਰੰਟ ਲੱਗਣ ਕਾਰਨ 7 ਮੌਤਾਂ, ਕਈ ਜ਼ਖਮੀ - BAHUDA RATH YATRA HIGH VOLTAGE CURRENT

ਤ੍ਰਿਪੁਰਾ ਦੇ ਅਗਰਤਲਾ 'ਚ ਬਹੁਦਾ ਰੱਥ ਯਾਤਰਾ ਦਾ ਰੱਥ ਹਾਈ ਵੋਲਟੇਜ ਕਰੰਟ ਲੱਗ ਗਿਆ। ਜਿਸ ਕਾਰਨ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਤ੍ਰਿਪੁਰਾ ਬਹੁਦਾ ਯਾਤਰਾ: ਰੱਥ 'ਚ ਹਾਈ ਵੋਲਟੇਜ ਕਰੰਟ ਲੱਗਣ ਕਾਰਨ 7 ਮੌਤਾਂ, ਕਈ ਜ਼ਖਮੀ

author img

By

Published : Jun 28, 2023, 10:11 PM IST

ਅਗਰਤਲਾ: ਤ੍ਰਿਪੁਰਾ ਵਿੱਚ ਬਹੁਦਾ ਰੱਥ ਯਾਤਰਾ ਦੌਰਾਨ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਉਨਾਕੋਟੀ ਜ਼ਿਲ੍ਹੇ ਦੇ ਕੁਮਾਰਘਾਟ ਵਿੱਚ ਇੱਕ ਰੱਥ ਦੇ ਉੱਪਰੋਂ ਲੰਘ ਰਹੀ ਹਾਈਟੈਂਸ਼ਨ ਤਾਰ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕਰਦਿਆਂ, ਐਸਡੀਪੀਓ ਕੁਮਾਰਘਾਟ ਕਮਲ ਦੇਬਰਮਾ ਨੇ ਦੱਸਿਆ ਕਿ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ ਅਤੇ ਲੋਕ ਬਹੁੜਾ ਰੱਥ ਯਾਤਰਾ ਲਈ ਇਕੱਠੇ ਹੋ ਰਹੇ ਸਨ।

ਕਿਵੇਂ ਹੋਇਆ ਹਾਦਸਾ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸ਼ਰਧਾਲੂ ਉਲਟੋ ਰੱਥ ਯਾਤਰਾ ਉਤਸਵ ਦੌਰਾਨ ਰੱਥ ਨੂੰ ਖਿੱਚ ਰਹੇ ਸਨ, ਤਾਂ ਰੱਥ ਹਾਈਵੋਲਟਜ ਤਾਰਾਂ ਨਾਲ ਟਕਰਾ ਗਿਆ। ਜਿਸ ਕਾਰਨ ਕਰੰਟ ਰੱਥ 'ਚ ਆ ਗਿਆ ਅਤੇ ਮੌਕੇ 'ਤੇ ਹੀ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਨੇ ਘਟਨਾ ਬਾਰੇ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਸਾਰੇ ਉਪਾਅ ਕਰ ਲਏ ਗਏ ਹਨ। ਘਟਨਾ ਤੋਂ ਤੁਰੰਤ ਬਾਅਦ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ।ਪੁਲਿਸ ਨੇ ਅੱਗੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਮ੍ਰਿਤਕਾਂ ਦੀ ਗਿਣਤੀ 'ਚ ਹੋ ਸਕਦਾ ਵਾਧਾ: ਮੌਕੇ ਤੋਂ ਸੂਤਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਪੀੜਤਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਘਟਨਾ ਤੋਂ ਤੁਰੰਤ ਬਾਅਦ ਹਸਪਤਾਲ 'ਚ ਭਾਰੀ ਭੀੜ ਇਕੱਠੀ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜਦੋਂ ਅਸੀਂ ਰੱਥ ਦੇ ਉੱਪਰ ਚੜ੍ਹਨ ਲਈ ਰੱਥ ਦੇ ਨੇੜੇ ਆ ਰਹੇ ਸੀ ਤਾਂ ਕਿਸੇ ਤਰ੍ਹਾਂ ਅਸੀਂ ਉੱਪਰ ਲੱਗੀ ਹਾਈ ਵੋਲਟੇਜ ਤਾਰ ਦੇ ਸੰਪਰਕ ਵਿੱਚ ਆ ਗਏ। ਇਸ ਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਕੁਝ ਗੰਭੀਰ ਜ਼ਖਮੀ ਹਨ। ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੀ ਵੱਡੀ ਟੁਕੜੀ ਮੌਕੇ ’ਤੇ ਤਾਇਨਾਤ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.