-
IndiGo flight 6E-1736, operating from Delhi to Doha was diverted to Karachi due to a medical emergency on board. Unfortunately, on arrival, the passenger was declared dead by the airport medical team, says the airline.
— ANI (@ANI) March 13, 2023 " class="align-text-top noRightClick twitterSection" data="
">IndiGo flight 6E-1736, operating from Delhi to Doha was diverted to Karachi due to a medical emergency on board. Unfortunately, on arrival, the passenger was declared dead by the airport medical team, says the airline.
— ANI (@ANI) March 13, 2023IndiGo flight 6E-1736, operating from Delhi to Doha was diverted to Karachi due to a medical emergency on board. Unfortunately, on arrival, the passenger was declared dead by the airport medical team, says the airline.
— ANI (@ANI) March 13, 2023
ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਣ ਭਰ ਰਹੀ ਸੀ। ਇਸ ਵਿਚਾਲੇ ਪਾਇਲਟ ਨੇ ਮੈਡੀਕਲ ਐਮਰਜੈਂਸੀ ਕਾਰਨ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਏਅਰਲਾਈਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਹਾ ਜਾਣ ਵਾਲੀ ਇੰਡੀਗੋ ਦੀ ਉਡਾਣ ਨੂੰ ਮੈਡੀਕਲ ਐਮਰਜੈਂਸੀ ਕਾਰਨ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ। ਪਰ, ਅਫਸੋਸ ਉਡਾਣ ਅੰਦਰ ਮੌਜੂਦ ਯਾਤਰੀ ਦੀ ਜਾਨ ਨਹੀਂ ਬਚਾਈ ਜਾ ਸਕੀ। ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।
ਕਰਾਚੀ 'ਚ ਫਲਾਈਟ ਦੇ ਲੈਂਡ ਹੋਣ ਤੋਂ ਪਹਿਲਾਂ ਹੀ ਯਾਤਰੀ ਦੀ ਮੌਤ : ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, 60 ਸਾਲਾ ਨਾਈਜੀਰੀਅਨ ਯਾਤਰੀ ਅਬਦੁੱਲਾ ਦੀ ਕਰਾਚੀ ਵਿੱਚ ਜਹਾਜ਼ ਦੇ ਹੇਠਾਂ ਆਉਣ ਤੋਂ ਪਹਿਲਾਂ ਮੌਤ ਹੋ ਗਈ ਸੀ। ਫਲਾਈਟਵੇਅਰ, ਇੱਕ ਸੇਵਾ ਜੋ ਉਡਾਣਾਂ ਨੂੰ ਟਰੈਕ ਕਰਦੀ ਹੈ, ਉਨ੍ਹਾਂ ਨੇ ਦੱਸਿਆ ਕਿ ਇੰਡੀਗੋ ਦੀ ਉਡਾਣ 6E 23 ਨੇ ਸਵੇਰੇ 8:41 ਵਜੇ IGI ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਦੁਬਈ ਹਵਾਈ ਅੱਡੇ 'ਤੇ ਸਵੇਰੇ 11 ਵਜੇ ਉਤਰਨਾ ਸੀ।
ਹੋਰ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਪ੍ਰਬੰਧ : ਇੱਕ ਬਿਆਨ ਅਨੁਸਾਰ, ਫਲਾਈਟ 6E-1736 ਨੂੰ ਮੈਡੀਕਲ ਐਮਰਜੈਂਸੀ ਕਾਰਨ ਮੋੜ ਦਿੱਤਾ ਗਿਆ ਸੀ, ਪਰ ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਦੀ ਮੌਤ ਹੋ ਗਈ। ਦੱਸ ਦੇਈਏ ਕਿ ਜਹਾਜ਼ ਦਿੱਲੀ ਤੋਂ ਕਤਰ ਦੇ ਦੋਹਾ ਜਾ ਰਿਹਾ ਸੀ ਅਤੇ ਇਸ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ। ਏਅਰਲਾਈਨ ਨੇ ਕਿਹਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਜਹਾਜ਼ ਦੇ ਹੋਰ ਯਾਤਰੀਆਂ ਦੇ ਤਬਾਦਲੇ ਲਈ ਪ੍ਰਬੰਧ ਕਰਨ ਦਾ ਕੰਮ ਕਰ ਰਹੀ ਹੈ।
ਫ਼ਰਵਰੀ ਮਹੀਨੇ ਦਿੱਲੀ ਜਾ ਰਹੀ ਉਡਾਣ ਦੀ ਅਹਿਮਦਾਬਾਦ ਹੋਈ ਸੀ ਐਮਰਜੈਂਸੀ ਲੈਂਡਿੰਗ: ਜ਼ਿਕਰਯੋਗ ਹੈ ਕਿ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਅਹਿਮਦਾਬਾਦ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਹਾਲਾਂਕਿ ਘਟਨਾ ਤੋਂ ਬਾਅਦ ਜਹਾਜ਼ ਨੂੰ ਅਹਿਮਦਾਬਾਦ 'ਚ ਸੁਰੱਖਿਅਤ ਉਤਾਰਿਆ ਗਿਆ। ਜਾਂਚ 'ਚ ਪਤਾ ਲੱਗਾ ਕਿ ਜਹਾਜ਼ ਦਾ ਇੰਜਣ ਖਰਾਬ ਹੋ ਗਿਆ ਸੀ। ਇਸ ਤੋਂ ਪਹਿਲਾਂ 25 ਫਰਵਰੀ ਨੂੰ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਨੇ ਭੋਪਾਲ ਦੇ ਕੋਚੀਨ ਤੋਂ ਉਡਾਣ ਭਰੀ ਸੀ ਅਤੇ ਬੋਰਡ 'ਤੇ ਮੈਡੀਕਲ ਐਮਰਜੈਂਸੀ ਕਾਰਨ ਇਸ ਨੂੰ ਭੋਪਾਲ ਵੱਲ ਮੋੜ ਦਿੱਤਾ ਗਿਆ ਸੀ। (ਏਜੰਸੀ)
ਇਹ ਵੀ ਪੜ੍ਹੋ: Budget Session Live Updates: ਬਜਟ ਸੈਸ਼ਨ ਦਾ ਦੂਜਾ ਪੜਾਅ, ਇਨ੍ਹਾਂ ਸਵਾਲਾਂ ਨਾਲ ਮੋਦੀ ਸਰਕਾਰ ਨੂੰ ਘੇਰੇਗੀ ਕਾਂਗਰਸ