ਨੂਹ: ਹਰਿਆਣਾ 'ਚ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਇਕ ਡੀ.ਐੱਸ.ਪੀ (DSP murder in Nuh) ਦਾ ਕਤਲ ਕਰ ਦਿੰਦੇ ਹਨ। ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਨਾਜਾਇਜ਼ ਮਾਈਨਿੰਗ ਮਾਫ਼ੀਆ 'ਤੇ ਛਾਪਾ ਮਾਰਨ ਗਏ ਸਨ, ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਡੀਐਸਪੀ ਨੂੰ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।
ਡੀਐਸਪੀ ਉੱਤੇ ਡੰਪਰ ਚੜ੍ਹਾਇਆ: ਮਾਮਲਾ ਹਰਿਆਣਾ ਦੇ ਨੂਹ ਜ਼ਿਲ੍ਹੇ ਦਾ ਹੈ, ਜਿੱਥੇ ਤਾਵਡੂ ਦੇ ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਨਾਜਾਇਜ਼ ਮਾਈਨਿੰਗ ਮਾਫ਼ੀਆ 'ਤੇ ਛਾਪਾ ਮਾਰਨ ਗਏ ਸਨ। ਪਰ ਨਾਜਾਇਜ਼ ਮਾਈਨਿੰਗ ਮਾਫੀਆ ਦੇ ਲੋਕਾਂ ਨੇ ਉਸ 'ਤੇ ਡੰਪਰ ਚੜ੍ਹਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਾਲ ਰਿਟਾਇਰ ਹੋਣ ਵਾਲੇ ਸੀ ਡੀਐਸਪੀ: ਡੀਐਸਪੀ ਨੂੰ ਕੁਚਲਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਮਿਊਨਿਟੀ ਹੈਲਥ ਸੈਂਟਰ ਨੂਹ ਵਿਖੇ ਭੇਜ ਦਿੱਤਾ ਹੈ। ਡੀਐਸਪੀ ਨੂੰ ਨਾਜਾਇਜ਼ ਮਾਈਨਿੰਗ ਮਾਫ਼ੀਆ ਵੱਲੋਂ ਡੰਪਰ ਨਾਲ ਕੁਚਲਣ ਦੀ ਖ਼ਬਰ ਨੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਨੂਹ (Haryana dsp murder in mewat) ਵਿੱਚ ਡੀਐਸਪੀ ਦੇ ਕਤਲ ਤੋਂ ਬਾਅਦ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਉੱਠ ਰਹੇ ਹਨ।
ਹਿਸਾਰ 'ਚ ਹੋਵੇਗਾ ਅੰਤਮ ਸੰਸਕਾਰ: ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਹਿਸਾਰ ਦੇ ਸਾਰੰਗਪੁਰ ਵਿੱਚ ਕੀਤਾ ਜਾਵੇਗਾ। ਸੁਰੇਂਦਰ ਸਿੰਘ ਦੇ ਦੋ ਬੱਚੇ ਹਨ, ਬੇਟੀ ਬੈਂਗਲੁਰੂ 'ਚ ਬੈਂਕ 'ਚ ਕੰਮ ਕਰਦੀ ਹੈ, ਜਦਕਿ ਬੇਟਾ ਕੈਨੇਡਾ 'ਚ ਪੜ੍ਹ ਰਿਹਾ ਹੈ। ਸੁਰੇਂਦਰ ਸਿੰਘ ਦਾ ਛੋਟਾ ਭਰਾ ਅਸ਼ੋਕ ਹਰਿਆਣਾ ਵਿੱਚ ਇੱਕ ਸਹਿਕਾਰੀ ਬੈਂਕ ਵਿੱਚ ਅਧਿਕਾਰੀ ਹੈ। ਅਸ਼ੋਕ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਉਸ ਦੀ ਭਰਾ ਨਾਲ ਫੋਨ ’ਤੇ ਗੱਲਬਾਤ ਹੋਈ। ਉਸ ਨੇ ਜਲਦੀ ਘਰ ਆਉਣ ਦੀ ਗੱਲ ਕਹੀ ਸੀ, ਪਰ ਦੁਪਹਿਰ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ। ਪਰਿਵਾਰ ਵਿਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਡੀਐਸਪੀ ਦੇ ਪਰਿਵਾਰ ਵਾਲਿਆਂ ਨੂੰ ਇੱਕ ਕਰੋੜ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੂਹ ਵਿੱਚ ਮਾਰੇ ਗਏ ਡੀਐਸਪੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਡੀਐਸਪੀ ਸੁਰੇਂਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਡੀਐਸਪੀ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
-
डीएसपी श्री सुरेंद्र सिंह को शहीद का दर्जा दिया जाएगा तथा उनके परिजनों को ₹1 करोड़ की आर्थिक सहायता और परिवार के एक सदस्य को सरकारी नौकरी दी जाएगी।
— Manohar Lal (@mlkhattar) July 19, 2022 " class="align-text-top noRightClick twitterSection" data="
">डीएसपी श्री सुरेंद्र सिंह को शहीद का दर्जा दिया जाएगा तथा उनके परिजनों को ₹1 करोड़ की आर्थिक सहायता और परिवार के एक सदस्य को सरकारी नौकरी दी जाएगी।
— Manohar Lal (@mlkhattar) July 19, 2022डीएसपी श्री सुरेंद्र सिंह को शहीद का दर्जा दिया जाएगा तथा उनके परिजनों को ₹1 करोड़ की आर्थिक सहायता और परिवार के एक सदस्य को सरकारी नौकरी दी जाएगी।
— Manohar Lal (@mlkhattar) July 19, 2022
ਗ੍ਰਹਿ ਮੰਤਰੀ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਅਨਿਲ ਵਿੱਜ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਭਾਵੇਂ ਕਿੰਨੀ ਵੀ ਪੁਲੀਸ ਫੋਰਸ ਦੀ ਲੋੜ ਪਵੇ, ਭਾਵੇਂ ਨੇੜਲੇ ਜ਼ਿਲ੍ਹਿਆਂ ਤੋਂ ਪੁਲਿਸ ਬੁਲਾਉਣੀ ਪਵੇ। ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਵਿਰੋਧੀ ਧਿਰ ਨੇ ਸਰਕਾਰ 'ਤੇ ਚੁੱਕੇ ਸਵਾਲ: ਨੂਹ 'ਚ DSP ਨੂੰ ਡੰਪਰ ਨਾਲ ਕੁਚਲਣ ਦੇ ਮਾਮਲੇ 'ਚ ਕਾਂਗਰਸ ਸਰਕਾਰ ਲਗਾਤਾਰ ਸਵਾਲ ਚੁੱਕ ਰਹੀ ਹੈ। (Mining Mafia killed DSP in nuh) ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਰਿਆਣਾ 'ਚ ਮਾਫੀਆ ਰਾਜ ਚੱਲ ਰਿਹਾ ਹੈ ਅਤੇ ਇਸ ਸਰਕਾਰ 'ਚ ਉਨ੍ਹਾਂ ਨੂੰ ਸੁਰੱਖਿਆ ਮਿਲ ਰਹੀ ਹੈ। ਜਦੋਂ ਹਰਿਆਣਾ ਵਿੱਚ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦੀ ਸੁਰੱਖਿਆ ਕਿਵੇਂ ਹੋਵੇਗੀ।
-
हरियाणा में विधायक, पुलिस ही सुरक्षित नहीं तो आम जनता कैसे सुरक्षित रहेगी।
— Bhupinder S Hooda (@BhupinderShooda) July 19, 2022 " class="align-text-top noRightClick twitterSection" data="
प्रदेश में सरकार नाम की चीज़ नहीं बची। क़ानून-व्यवस्था चरमरा चुकी है और लोगों का सरकार से विश्वास उठ गया है।
नूंह में DSP की हत्या दुर्भाग्यपूर्ण है। शहीद DSP को श्रद्धांजलि व परिजनों के प्रति संवेदनाएं। https://t.co/8xPCt4CKK4
">हरियाणा में विधायक, पुलिस ही सुरक्षित नहीं तो आम जनता कैसे सुरक्षित रहेगी।
— Bhupinder S Hooda (@BhupinderShooda) July 19, 2022
प्रदेश में सरकार नाम की चीज़ नहीं बची। क़ानून-व्यवस्था चरमरा चुकी है और लोगों का सरकार से विश्वास उठ गया है।
नूंह में DSP की हत्या दुर्भाग्यपूर्ण है। शहीद DSP को श्रद्धांजलि व परिजनों के प्रति संवेदनाएं। https://t.co/8xPCt4CKK4हरियाणा में विधायक, पुलिस ही सुरक्षित नहीं तो आम जनता कैसे सुरक्षित रहेगी।
— Bhupinder S Hooda (@BhupinderShooda) July 19, 2022
प्रदेश में सरकार नाम की चीज़ नहीं बची। क़ानून-व्यवस्था चरमरा चुकी है और लोगों का सरकार से विश्वास उठ गया है।
नूंह में DSP की हत्या दुर्भाग्यपूर्ण है। शहीद DSP को श्रद्धांजलि व परिजनों के प्रति संवेदनाएं। https://t.co/8xPCt4CKK4
ਕਾਂਗਰਸ ਦੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਨੇ ਹਰਿਆਣਾ ਵਿੱਚ ਡੀਐਸਪੀ ਦੇ ਕਤਲ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਕਤਲ ਦਾ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਮਾਈਨਿੰਗ ਮਾਫੀਆ ਵੱਧ-ਫੁੱਲ ਰਿਹਾ ਹੈ। ਹਰਿਆਣਾ ਦੇ ਯਮੁਨਾਨਗਰ ਤੋਂ ਮੇਵਾਤ ਤੱਕ ਮਾਈਨਿੰਗ ਮਾਫੀਆ ਹਰਿਆਣੇ ਨੂੰ ਲੁੱਟ ਰਿਹਾ ਹੈ ਤੇ ਸਰਕਾਰ ਚੁੱਪ ਬੈਠੀ ਹੈ। ਜੋ ਦੱਸਦਾ ਹੈ ਕਿ ਦਾਲ 'ਚ ਕਾਲਾ ਨਹੀਂ, ਸਾਰੀ ਦਾਲ ਹੀ ਕਾਲੀ ਹੈ।
-
यमुनानगर में यमुना पर पुल बना खुली लूट हो, ड़ाडम, भिवानी में नाजायज़ माइनिंग कर पहाड़ खिसकने से हुई मौत से लेकर नूंह, मेवात तक खनन माफिया का “बेख़ौफ़ जंगलराज” क़ायम है।
— Randeep Singh Surjewala (@rssurjewala) July 19, 2022 " class="align-text-top noRightClick twitterSection" data="
भाजपा-जजपा सरकार और खनन माफिया की साँठगाँठ साफ़ है। प्रदेश के खजाने व खनिज संपदा की लूट निरंतर जारी है।
1/2 https://t.co/QmvfNd3ULM
">यमुनानगर में यमुना पर पुल बना खुली लूट हो, ड़ाडम, भिवानी में नाजायज़ माइनिंग कर पहाड़ खिसकने से हुई मौत से लेकर नूंह, मेवात तक खनन माफिया का “बेख़ौफ़ जंगलराज” क़ायम है।
— Randeep Singh Surjewala (@rssurjewala) July 19, 2022
भाजपा-जजपा सरकार और खनन माफिया की साँठगाँठ साफ़ है। प्रदेश के खजाने व खनिज संपदा की लूट निरंतर जारी है।
1/2 https://t.co/QmvfNd3ULMयमुनानगर में यमुना पर पुल बना खुली लूट हो, ड़ाडम, भिवानी में नाजायज़ माइनिंग कर पहाड़ खिसकने से हुई मौत से लेकर नूंह, मेवात तक खनन माफिया का “बेख़ौफ़ जंगलराज” क़ायम है।
— Randeep Singh Surjewala (@rssurjewala) July 19, 2022
भाजपा-जजपा सरकार और खनन माफिया की साँठगाँठ साफ़ है। प्रदेश के खजाने व खनिज संपदा की लूट निरंतर जारी है।
1/2 https://t.co/QmvfNd3ULM
ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਨੂਹ 'ਚ ਡੀਐੱਸਪੀ ਸੁਰੇਂਦਰ ਸਿੰਘ ਦੇ ਕਤਲ ਲਈ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਰਪ੍ਰਸਤੀ ਹੇਠ ਨਜਾਇਜ਼ ਮਾਈਨਿੰਗ ਮਾਫੀਆ ਵੱਧ-ਫੁੱਲ ਰਿਹਾ ਹੈ ਅਤੇ ਇਹੀ ਕਾਰਨ ਡੀ.ਐਸ.ਪੀ. ਦੀ ਮੌਤ ਹੋਈ ਹੈ।
-
गठबन्धन सरकार की मिलीभगत से प्रदेश के संसाधनों को लूटने में लगे खनन माफिया द्वारा DSP सुरेंद्र सिंह की निर्मम हत्या प्रदेश के खराब चुके हालात को बयां कर रहे हैं। सरकार के संरक्षण में अपराधी व खनन माफिया कानून की सरेआम धज्जियां उड़ा रहे हैं। pic.twitter.com/JZe0BCQYlW
— Abhay Singh Chautala (@AbhaySChautala) July 19, 2022 " class="align-text-top noRightClick twitterSection" data="
">गठबन्धन सरकार की मिलीभगत से प्रदेश के संसाधनों को लूटने में लगे खनन माफिया द्वारा DSP सुरेंद्र सिंह की निर्मम हत्या प्रदेश के खराब चुके हालात को बयां कर रहे हैं। सरकार के संरक्षण में अपराधी व खनन माफिया कानून की सरेआम धज्जियां उड़ा रहे हैं। pic.twitter.com/JZe0BCQYlW
— Abhay Singh Chautala (@AbhaySChautala) July 19, 2022गठबन्धन सरकार की मिलीभगत से प्रदेश के संसाधनों को लूटने में लगे खनन माफिया द्वारा DSP सुरेंद्र सिंह की निर्मम हत्या प्रदेश के खराब चुके हालात को बयां कर रहे हैं। सरकार के संरक्षण में अपराधी व खनन माफिया कानून की सरेआम धज्जियां उड़ा रहे हैं। pic.twitter.com/JZe0BCQYlW
— Abhay Singh Chautala (@AbhaySChautala) July 19, 2022
ਜ਼ਿਕਰਯੋਗ ਹੈ ਕਿ ਤਵਾਡੂ ਦੇ ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ ਨਾਜਾਇਜ਼ ਮਾਈਨਿੰਗ ਮਾਮਲੇ ਦੀ ਜਾਂਚ ਲਈ ਪੰਜਗਾਓਂ ਇਲਾਕੇ ਵਿੱਚ ਗਏ ਸਨ। ਜਿੱਥੇ ਇੱਕ ਡੰਪਰ ਚਾਲਕ ਡੀਐਸਪੀ ਨੂੰ ਕੁਚਲ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਨੂੰਹ ਵਿੱਚ ਮਾਈਨਿੰਗ ਦਾ ਖੇਡ ਜ਼ੋਰਾਂ ’ਤੇ ਹੈ, ਜਿਸ ਨੂੰ ਰੋਕਣ ਲਈ ਪੁਲਿਸ ਨੇ ਮੁਹਿੰਮ ਵੀ ਚਲਾਈ ਹੋਈ ਹੈ। ਪਰ ਇਸ ਇਲਾਕੇ ਵਿਚ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪੁਲਿਸ ਟੀਮ 'ਤੇ ਹਮਲਾ ਕਰਨ ਤੋਂ ਨਹੀਂ ਖੁੰਝਦੇ, ਪਰ ਇਸ ਵਾਰ ਮਾਈਨਿੰਗ ਮਾਫੀਆ ਨੇ ਇਕ ਡੀ.ਐੱਸ.ਪੀ. ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ: ਰਾਮਨਗਰ 'ਚ ਧਨਗੜ੍ਹੀ ਡਰੇਨ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ