ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੰਗਲਵਾਰ ਦੇਰ ਸ਼ਾਮ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਮਨਮੀਤ ਕੌਰ ਨੂੰ ਕਸ਼ਮੀਰ ਤੋਂ ਦਿੱਲੀ ਪਰਤੇ। ਜਿਥੇ ਉਨ੍ਹਾਂ ਦਾ ਦਿੱਲੀ ਏਅਰਪੋਰਟ 'ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸੈਂਕੜੇ ਲੋਕਾਂ ਦੀ ਇਕੱਤਰ ਹੋਈ ਸੰਗਤ ਨੇ ਮਨਜਿੰਦਰ ਸਿੰਘ ਸਿਰਸਾ ਅਤੇ ਮਨਮੀਤ ਕੌਰ ਦਾ ਸ਼ਾਲਾਂ ਸਿਰੋਪਾ ਪਾ ਕੇ ਸਵਾਗਤ ਕੀਤਾ।
ਨਹੀਂ ਹੋਣ ਦੇਵੇਗਾ ਦੂਜੇ ਧਰਮ ਵਿਚ ਵਿਆਹ
ਕਸ਼ਮੀਰ ਤੋਂ ਆਪਣੀ ਵਾਪਸੀ ਤੋਂ ਬਾਅਦ ਪਹਿਲੇ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਧਰਤੀ ਫਟਦੀ ਹੈ ਜਾਂ ਅਸਮਾਨ ਹਿੱਲ ਜਾਂਦਾ ਹੈ, ਫਿਰ ਵੀ ਅਸੀਂ ਆਪਣੀ ਧੀ ਨੂੰ ਕਿਸੇ ਹੋਰ ਧਰਮ ਵਿਚ ਵਿਆਹ ਨਹੀਂ ਹੋਣ ਦੇਵਾਂਗੇ। ਉਨ੍ਹਾ ਕਿਹਾ ਕਿ ਲੜਕੀ ਸੁਰੱਖਿਅਤ ਢੰਗ ਨਾਲ ਸਾਡੇ ਨਾਲ ਆਈ ਹੈ ਅਤੇ ਹੁਣ ਉਹ ਸਾਡੀ ਧੀ ਹੈ। ਅਸੀਂ ਉਸ ਨੂੰ ਕਿਸੇ ਵੀ ਤਰ੍ਹਾ ਦਾ ਦੁੱਖ ਨਹੀਂ ਹੋਣ ਦੇਵਾਂਗੇ।
ਉਨ੍ਹਾ ਕਿਹਾ ਕਿ ਲੜਕੀ ਦੇ ਨਾਲ ਉਥੇ ਬੁਰਾ ਸਲੂਕ ਕੀਤਾ ਜਾ ਰਿਹਾ ਸੀ। ਸਾਨੂੰ ਇਸ ਮਾਮਲੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਤੋਂ ਵੀ ਭਰੋਸਾ ਮਿਲਿਆ ਹੈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ: ਅੱਕੇ ਕਿਸਾਨਾਂ ਨੇ ਗਰਿੱਡ ਦਾ ਕੀਤਾ ਘਿਰਾਓ