ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਹੋਏ ਚੋਣਾਂ ਦਾ ਨਤੀਜਾ ਅੱਜ ਆ ਰਹੇ ਹਨ। ਚੋਣ ਨਤੀਜਿਆਂ ਦੇ ਨਾਲ ਹੀ ਇਸ ਗੱਲ ’ਤੇ ਮੋਹਰ ਲੱਗ ਜਾਵੇਗੀ ਕਿ 2021 ਤੋਂ ਲੈਕੇ 2025 ਤੱਕ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਇਸ ਸਬੰਧ ਚ ਵੱਡੇ ਫੈਸਲਿਆਂ ਦੇ ਲਈ ਜਿੰਮੇਦਾਰੀ ਕਿਹੜੀ ਪਾਰਟੀ ਨੂੰ ਜਾਵੇਗੀ। ਹਾਲਾਂਕਿ ਕਰੋੜਾਂ ਦੀ ਗੋਲਕ ਦੀ ਰੱਖਵਾਲੀ ਅਤੇ ਗੁਰੂਘਰਾਂ ਦੀ ਸੇਵਾ ਦੀ ਜਿੰਮੇਦਾਰੀ ਵੀ ਮੌਜੂਦਾ ਸਮੇਂ ’ਚ ਕਈ ਚੁਣੌਤੀਆਂ ਦੇ ਨਾਲ ਆਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਬੇਸ਼ਕ ਗੁਰੂ ਘਰ ਦੀ ਸੇਵਾ ਦੇ ਲਈ ਹੁੰਦੇ ਹੈ ਪਰ ਇਹ ਰਾਜਨੀਤੀ ਦਾ ਵੀ ਇੱਕ ਵੱਡਾ ਕੇਂਦਰ ਹੁੰਦਾ ਹੈ। ਇਨ੍ਹਾਂ ਚੋਣਾਂ ਚ ਉਮੀਦਵਾਰਾਂ ਦੁਆਰਾ ਇੱਕ ਦੂਜੇ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਬੇਕਾਰ ਪ੍ਰਬੰਧਨ ਦੀ ਦੁਹਾਈ ਅਤੇ ਵੱਖ ਵੱਖ ਮੁ੍ੱਦਿਆਂ ਨੂੰ ਲੈ ਕੇ ਸੰਗਤ ਦੇ ਵਿਚਾਲੇ ਜਾਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਅਹੁਦਿਆਂ ਦੇ ਲਈ ਇੱਥੇ ਕਈ ਤਰ੍ਹਾਂ ਦੀਆਂ ਨੀਤੀਆਂ ਦਾ ਇਸਤੇਮਾਲ ਕਰਨਾ ਹੁੰਦਾ ਹੈ।
ਇਸ ਵਾਰ ਵੀ ਅਜਿਹਾ ਹੋਇਆ ਹੈ। ਪਾਰਟੀਆਂ ਅਤੇ ਉਮੀਦਵਾਰਾਂ ਨੇ ਇਸ ਵਾਰ ਜਿੱਤ ਲਈ ਸਖਤ ਮਿਹਨਤ ਕੀਤੀ ਹੈ। ਨਤੀਜਿਆਂ ਦੇ ਨਾਲ ਇਸ ਜੋਰ ਦਾ ਵੀ ਫਲ ਮਿਲੇਗਾ, ਪਰ ਜੋ ਵੀ ਜਿੱਤਦਾ ਹੈ, ਉਸ ਨੂੰ ਉਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਨਾ ਹੋਵੇਗਾ ਜੋ ਚੋਣਾਂ ਵਿੱਚ ਮੁੱਦਿਆਂ ਦੇ ਰੂਪ ਵਿੱਚ ਮੌਜੂਦ ਹਨ।
ਗੁਰਦੁਆਰਾ ਕਮੇਟੀ ਚੋਣ ਪ੍ਰਚਾਰ ਚ ਗੁਰਦੁਆਰਾ ਬਾਲਾ ਸਾਹਿਬ ਭਵਨ ਚ ਬਣ ਰਹੇ ਹਸਪਤਾਲ ਦਾ ਮੁੱਦਾ ਭਖਿਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜਿੱਥੇ ਇੱਕ ਪਾਸੇ ਆਪਣੇ 2 ਸਾਲ ਦੇ ਕੰਮ ਗਿਣਾਉਣ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਚ ਹਸਪਤਾਲ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਤਾਂ ਉੱਥੇ ਵਿਰੋਧੀ ਇਸਨੂੰ ਚੋਣਾਂ ਦੀ ਚਾਲ ਦੱਸ ਰਹੇ ਹਨ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਕਹਿੰਦੇ ਹਨ ਕਿ ਤ੍ਰਿਸ਼ਾ ਨੇ ਚੋਣ ਸਿਰ ਤੇ ਆਉਂਦੇ ਦੇਖ ਕੇ ਹੜਬੜਾਹਟ ’ਚ ਨਾ ਤਾਂ ਬਿਲਡਿੰਗ ਦੀ ਮੁਰਮੰਤ ਠੀਕ ਨਾਲ ਕਰਵਾਈ ਅਤੇ ਨਾ ਹੀ ਇਸੇ ਤਰ੍ਹਾਂ ਦੀ ਕੋਈ ਇਜਾਜ਼ਤ ਲਈ।
ਚੋਂਣਾਂ ਚ ਫਾਇਦਾ ਲੈਣ ਦੇ ਲਈ ਹਸਪਤਾਲ ਦਾ ਐਲਾਨ ਕਰ ਦਿੱਤੀ ਗਈ ਹੈ ਜਦਕਿ ਹਸਪਤਾਲ ਨਾਂ ਦਾ ਕੁਝ ਤਿਆਰ ਹੀਂ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਤਾਂ ਹਸਪਤਾਲ ਦੇ ਵਿਰੋਧ ਚ ਕੋਰਟ ਤੱਕ ਪਹੁੰਚ ਗਿਆ ਹੈ। ਚੋਣ ਤੋਂ ਪਹਿਲਾਂ ਹਸਪਤਾਲ ਦਾ ਉਦਘਾਟਨ ਤਾਂ ਨਹੀਂ ਹੋ ਪਾਇਆ ਪਰ ਹੁਣ ਪ੍ਰਬੰਧ ਜਿਸਦੇ ਵੀ ਹੱਥਾਂ ਚ ਜਾਵੇਗਾ। ਉਸਦੇ ਉੱਤੇ ਸਭ ਤੋਂ ਵੱਡੀ ਜਿੰਮੇਦਾਰੀ ਇਸ ਹਸਪਤਾਲ ਨੂੰ ਸ਼ੁਰੂ ਕਰਨ ਦੀ ਹੋਵੇਗੀ। ਹਸਪਤਾਲ ਬਿਲਡਿੰਗ ਦੀ ਮੌਜੂਦਾ ਸਥਿਤੀ ਅਤੇ ਪੈਸਿਆ ਦੀ ਘਾਟ ਨੂੰ ਦੇਖਦੇ ਹੋਏ ਹਸਪਤਾਲ ਸ਼ੁਰੂ ਕਰ ਮੁਫਤ ਸੁਵਿਧਾਵਾਂ ਦੇਣਾ ਇੱਥੇ ਨਵੇਂ ਪ੍ਰਬੰਧਕਾਂ ਦੇ ਲਈ ਵੱਡੀ ਚੁਣੌਤੀ ਹੋਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਅਤੇ ਖਾਸਕਰ ਸਕੂਲਾਂ ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਏਰੀਅਰ ਨਹੀਂ ਮਿਲਿਆ ਹੈ। ਇਸ ਸਬੰਧ ਚ ਕੋਰਟ ਚ ਵੀ ਮਾਮਲੇ ਚਲ ਰਹੇ ਹਨ। ਹਾਲਾਂਕਿ ਦੁਹਾਈ ਦਿੱਤੀ ਜਾਂਦੀ ਹੈ ਕਿ ਕਮੇਟੀ ਦੇ ਕੋਲ ਇਨ੍ਹਾਂ ਪੈਸਾ ਨਹੀਂ ਹੈ। ਭ੍ਰਿਸ਼ਟਾਚਾਰ ਅਤੇ ਬੇਕਾਰ ਪ੍ਰਬੰਧਨ ਇਸਦਾ ਕਾਰਣ ਦੱਸੇ ਜਾ ਰਹੇ ਹਨ। ਕਾਰਣ ਜੋ ਵੀ ਹੋਵੇ ਸਾਰੇ ਕਰਮਚਾਰੀ ਹੁਣ ਨਵੇਂ ਪ੍ਰਬੰਧਕਾਂ ਵੱਲੋਂ ਆਸ ਭਰੀ ਨਜਰਾਂ ਨਾਲ ਦੇਖ ਰਹੇ ਹਨ। ਕਮੇਟੀ ਚ ਕਾਬਿਜ ਹੋਣ ਵਾਲੀ ਪਾਰਟੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮੌਜੂਦਾ ਸਮੇਂ ਚ ਉਨ੍ਹਾਂ ਕਰਮਚਾਰੀਆਂ ਨੂੰ ਪੈਸੇ ਦੇਣ ਦੀ ਹੋਵੇਗੀ। ਅਜਿਹਾ ਉਸੇ ਸਮੇਂ ਹੋਵੇਗਾ। ਜਦੋ ਨਵੇਂ ਪ੍ਰਬੰਧਨ ਦੇ ਨਾਲ ਹੀ ਫੰਡ ਚ ਵਾਧਾ ਨਹੀਂ ਹੋਵੇਗਾ। ਬਲਕਿ ਉਹੀ ਜਰੀਆ ਰਹਿਣਗੇ।
ਇਸਤੋਂ ਵੱਖ ਧਰਮਪ੍ਰਚਾਰ, ਬਿਹਤਰ ਸਿੱਖਿਆ ਵਿਵਸਥਾ, ਸੰਗਤ ਦੇ ਵਿਚਾਲੇ ਭਰੋਸਾ ਅਤੇ ਅਜਿਹੇ ਅਨਗਿਣਤ ਮੁੱਦੇ ਹਨ ਜਿਨ੍ਹਾਂ ਤੇ ਧਿਆਨ ਦੇਣਾ ਜਰੂਰੀ ਹੈ। ਨਵੀਂ ਪਾਰਟੀ ਅਤੇ ਅਹੁਦੇਦਾਰਾਂ ਨੂੰ ਜਿੰਮੇਦਾਰੀ ਤਾਂ ਮਿਲੇਗਾ। ਪਰ ਇਸਦੇ ਨਾਲ ਉਹ ਚੁਣੌਤੀਆਂ ਵੀ ਆਵੇਗੀ। ਜਿਨ੍ਹਾਂ ’ਤੇ ਕਰਨਾ ਆਸਾਨ ਨਹੀਂ ਹੋਵੇਗਾ। ਨਤੀਜਿਆਂ ਤੋਂ ਬਾਅਦ, ਇਹ ਸਪੱਸ਼ਟ ਹੋ ਜਾਵੇਗਾ ਕਿ ਅਗਲੇ 4 ਸਾਲਾਂ ਵਿੱਚ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੌਣ ਕਰੇਗਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਟੋਨਾਮਸ ਆਰਗੇਨਾਈਜੇਸ਼ਨ ਹੈ ਜੋ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਣ ਦੇ ਨਾਲ ਹੀ ਕਮੇਟੀ ਦੇ ਅਧੀਨ ਚਲਣ ਵਾਲੇ ਵਿਦਿਅਕ ਸੰਸਥਾਵਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧਨ ਦੇਖਦੀ ਹੈ। ਕਮੇਟੀ ਸਾਲ 1971 ਚ ਸੰਸਦ ਦੁਆਰਾ ਪਾਸ ਕੀਤੇ ਗਏ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਤਹਿਤ ਚਲਦੀ ਹੈ। ਇਸ ਚ ਕੁੱਲ 55 ਮੈਂਬਰ ਹੁੰਦੇ ਹਨ ਜਿਸ ਚ 46 ਦਿੱਲੀ ਦੇ ਵੱਖ ਵੱਖ ਇਲਾਕਿਆਂ ਤੋਂ ਚੁਣ ਕੇ ਆਉਂਦੇ ਹਨ। ਕਮੇਟੀ ਦੇ ਪਹਿਲਾਂ ਚੋਣ ਸਾਲ 1974 ਚ ਹੋਏ ਸੀ। ਹਰ 4 ਸਾਲ ਚ ਇੱਥੇ ਇਲਾਕਿਆਂ ਤੋਂ ਉਮੀਦਵਾਰ ਚੁਣੇ ਜਾਂਦੇ ਹਨ। ਜੋ ਕਮੇਟੀ ਦੇ ਪਹਿਲੇ ਜਨਰਲ ਹਾਉਸ ਚ ਆਪਣਾ ਪ੍ਰਧਾਨ ਚੁਣਦੇ ਹਨ। ਮੌਜੂਦਾ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ।
ਇਹ ਵੀ ਪੜੋ: DSGMC Election Result Live: ਗ੍ਰੇਟਰ ਕੈਲਾਸ਼ ਤੋਂ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ.ਕੇ. ਜਿੱਤੇ