ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀ 46 ਸੀਟਾਂ ਉਤੇ ਆਮ ਚੋਣਾਂ ਤੋਂ ਬਾਅਦ ਦੋ ਕੋ-ਆਪਟਡ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੇ ਲਈ ਸਾਰੇ 46 ਚੁਣੇ ਹੋਏ ਪ੍ਰਤੀਨਿਧ ਵੋਟ ਪਾਉਣਗੇ। ਦੋ ਸੀਟਾਂ ਦੀ ਚੋਣ ਦਿਲਚਪਸ ਹੋਵੇਗੀ।
ਦਰਅਸਲ ਇਸ ਚੋਣ ਵਿੱਚ ਕਿਸੇ ਵੀ ਮੈਂਬਰ ਨੂੰ ਚੁਣਨ ਲਈ 16 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਮੌਜੂਦਾ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੱਥੇ ਤਿੰਨ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਮੇ ਵੱਲੋਂ ਇੱਕ ਉਮੀਦਵਾਰ ਸ੍ਰੋਮਣੀ ਅਕਾਲੀ ਦਲ (Shiromani Akali Dal) ਦਿੱਲੀ ਦਾ ਹੈ।ਇਸ ਵਿੱਚ ਪਿਛਲੇ ਦਿਨਾਂ ਜਾਗੋ ਪਾਰਟੀ ਵੱਲੋਂ ਵੀ ਇੱਕ ਉਮੀਦਵਾਰ ਖੜਾ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੁਲ 28 ਮੈਂਬਰ ਹਨ ਤਾਂ ਉਥੇ ਹੀ ਸਰਨਾ ਦਲ ਦੇ ਕੋਲ 15 ਅਤੇ 3 ਮੈਂਬਰ ਹਨ। ਸੀਟਾਂ ਦੇ ਹਿਸਾਬ ਵੇਖੀਏ ਤਾਂ ਬਾਦਲ ਦਲ ਆਪਣਾ ਇੱਕ ਮੈਂਬਰ ਬਹੁਤ ਸੌਖੀ ਤਰ੍ਹਾਂ ਨਾਲ ਕਮੇਟੀ ਵਿੱਚ ਲਿਆ ਸਕਦਾ ਹੈ। ਹਾਲਾਂਕਿ ਦੂਜੇ ਮੈਂਬਰ ਲਈ ਨਾ ਤਾਂ ਬਾਦਲ ਦਲ ਦੇ ਕੋਲ ਬਹੁਮਤ ਹੈ ਅਤੇ ਨਾ ਹੀ ਸਰਨਾ ਦਲ ਕੋਲ। ਸਰਨਾ ਖੇਮੇ ਨੂੰ ਇੱਕ ਵੋਟ ਦੀ ਜ਼ਰੂਰਤ ਹੋਵੇਗੀ।
ਬੀਤੇ ਦਿਨ ਚੋਣ ਨਤੀਜਾ ਆਉਣ ਦੇ ਨਾਲ ਹੀ ਮਨਜੀਤ ਸਿੰਘ ਜੀ.ਕੇ ਅਤੇ ਸਰਨਾ ਨਾਲ ਆ ਗਏ ਸਨ। ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਕੋ-ਆਪਟੇਡ ਮੈਂਬਰ ਲਈ ਜਾਗੋ ਪਾਰਟੀ ਸਰਨਾ ਦਲ ਨੂੰ ਸਮਰਥਨ ਕਰੇਗੀ। ਹਾਲਾਂਕਿ ਜੀ.ਕੇ ਦੇ ਸਭ ਤੋਂ ਭਰੋਸੇਮੰਦ ਮੰਨੇ ਜਾਣ ਵਾਲੇ ਪਰਮਿੰਦਰ ਪਾਲ ਸਿੰਘ ਨੇ ਪਰਚਾ ਭਰ ਦਿੱਤਾ। 2 ਉਮੀਦਵਾਰਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਜਿਸ ਵਿੱਚ 1 ਮੈਂਬਰ ਦਾ ਨਾਮਾਂਕਨ ਰੱਦ ਹੋ ਗਿਆ।
ਚੋਣ ਦੇ ਮੌਕੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਜਾਗੋ ਪਾਰਟੀ ਕਿਹੜੇ ਦਲ ਦਾ ਸਮਰਥਨ ਕਰਦੀ ਹੈ। ਇਸ ਦੇ ਨਾਲ ਹੀ ਕਮੇਟੀ ਵਿੱਚ ਦੂਜਾ ਮੈਂਬਰ ਕਿਸ ਖੇਮੇ ਦਾ ਚੁਣਿਆ ਜਾਂਦਾ ਹੈ।
ਇਹ ਵੀ ਪੜੋ:ਬਾੜਮੇਰ 'ਚ ਲੈਂਡਿੰਗ ਏਅਰਸਟ੍ਰਿਪ ਦੀ ਸ਼ੁਰੂਆਤ, ਰਾਜਨਾਥ, ਗੜਕਰੀ ਨੇ ਕੀਤਾ ਉਦਘਾਟਨ