ਨਵੀਂ ਦਿੱਲੀ: ਸਾਲ 2019 ਚ ਸਪੈਸ਼ਲ ਸੈੱਲ ਨੇ ਬਟਲਾ ਹਾਉਸ ਇਲਾਕੇ ਤੋਂ ਹੈਰੋਇਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ। 330 ਕਿਲੋ ਹੈਰੋਇਨ ਬਰਾਮਦ ਕਰ ਫੈਕਟਰੀ ਮਾਲਿਕ ਨੂੰ ਜੇਲ੍ਹ ਭੇਜਿਆ ਗਿਆ। ਪਰ ਜੇਲ੍ਹ ਚ ਰਹਿੰਦੇ ਹੋਏ ਉਸਨੇ ਅਫਗਾਨਿਸਤਾਨ ਤੋਂ ਕੱਚੀ ਹੈਰੋਇਨ, ਕੈਮਿਕਲ ਐਕਸਪਰਟ ਅਤੇ ਪੰਜਾਬ ਤੋਂ ਕੈਮਿਕਲ ਮੰਗਵਾ ਕੇ ਨਵੀਂ ਫੈਕਟਰੀ ਖੋਲ੍ਹ ਲਈ। ਇਸਦਾ ਖੁਲਾਸਾ ਉਸ ਸਮੇਂ ਹੋਇਆ ਜਦੋ ਸਪੈਸ਼ਲ ਸੈੱਲ ਨੇ ਡਰੱਗ ਤਸਕਰੀ ਚ ਦੋ ਕਸ਼ਮੀਰੀ ਅਤੇ ਦੋ ਅਫਗਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ।
ਕਾਰਪੇਟ ਵੇਚਣ ਦੇ ਬਹਾਨੇ ਡਰੱਗ ਤਸਕਰੀ
ਡੀਸੀਪੀ ਪ੍ਰਮੋਦੀ ਕੁਸ਼ਵਾਹਾ ਦੇ ਮੁਤਾਬਿਕ ਸਪੈਸ਼ਲ ਸੈੱਲ ਦੇ ਆਪਰੇਸ਼ਨ ਡਰੱਗ ਦੇ ਦੌਰਾਨ ਇਹ ਪਤਾ ਲੱਗਿਆ ਸੀ ਕਿ ਅਲਤਾਫ ਉਰਫ ਮਹਿਰਾਜੁਦੀਨ ਕਸ਼ਮੀਰ ਬੇਸਟ ਮੋਡੀਉਲ ਡਰੱਗ ਤਸਕੱਰ ਗੈਂਗ ਚ ਸ਼ਾਮਲ ਹੈ। ਉੱਥੇ ਦਿੱਲੀ ਐਨਸੀਆਰ ਚ ਕਾਰਪੇਟ ਵੇਚਣ ਦੇ ਲਈ ਆਉਂਦਾ ਹੈ ਪਰ ਅਸਲ ਚ ਇੱਥੇ ਉਹ ਡਰੱਗ ਦੀ ਤਸਕਰੀ ਕਰਦਾ ਹੈ। ਅਸ਼ੋਕਾ ਰੋਡ ’ਤੇ ਇੱਕ ਕੰਸਾਈਨਮੇਂਟ ਡਿਲੀਵਰ ਕਰਨ ਆਏ ਅਲਤਾਫ ਨੂੰ ਪੁਲਿਸ ਨੇ 4.5 ਕਿਲੋ ਹੈਰੋਈਨ ਦੇ ਨਾਲ ਫੜ ਲਿਆ। ਅਲਤਾਫ ਦੀ ਨਿਸ਼ਾਨਦੇਹੀ ਤੇ ਦੂਜੇ ਆਰੋਪੀ ਆਬਿਦ ਹੁਸੈਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੇ ਕੋਲੋਂ 12 ਕਿਲੋ ਹੈਰੋਇਨ ਬਰਾਮਦ ਹੋਈ। ਇੱਥੇ ਹੈਰੋਇਨ ਉਸਨੇ ਵਿਨੋਬਾਪੁਰ ਸਥਿਤ ਆਪਣੇ ਘਰ ਚ ਲੁੱਕਿਆ ਰੱਖਿਆ ਸੀ। ਉਹ ਵੀ ਸ਼੍ਰੀਨਗਰ ਦਾ ਰਹਿਣ ਵਾਲਾ ਹੈ।
ਕਸ਼ਮੀਰੀ ਤਸਕਰਾਂ ਨੇ ਫੈਕਟਰੀ ਤੱਕ ਪਹੁੰਚਾਇਆ
ਇਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਤੋਂ ਪੁਲਿਸ ਦੇ ਹੱਥ ਕਸ਼ਮੀਰੀ ਡਰੱਗ ਤਸਕਰ ਦਾ ਨੈਟਵਰੱਕ ਹੱਥ ਲੱਗ ਚੁੱਕਿਆ ਸੀ। ਆਰੋਪੀਆਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਜਰੱਗ ਅਫਗਾਨਿਸਤਾਨ ਤੋਂ ਹਾਜੀ ਨਾਂ ਦੇ ਵਿਅਕਤੀ ਭੇਜਦਾ ਹੈ। ਜਿਸੇ ਕੈਮੀਕਲ ਦਾ ਇਸਤੇਮਾਲ ਕਰ ਬਾਟਲਾ ਹਾਉਸ ਸਥਿਤ ਫੈਕਟਰੀ ਚ ਹੈਰੋਇਨ ਬਣਾਈ ਜਾਂਦੀ ਹੈ। ਇੱਥੇ ਕੈਮਿਕਲ ਅੰਮ੍ਰਿਤਸਰ ਦਾ ਰਹਿਣਾ ਵਾਲਾ ਲੱਖਾ ਸਪਲਾਈ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਕਿਰ ਨਗਰ ਚ ਰਹਿਣ ਵਾਲਾ ਹਸਮਤ ਮੁਹੰਮਦੀ ਇਸਨੂੰ ਸੰਭਾਲ ਰਿਹਾ ਹੈ। ਪੁਲਿਸ ਟੀਮ ਨੇ ਸਕੂਟੀ ਤੇ ਜਾਂਦੇ ਹੋਏ ਉਸੇ ਗ੍ਰਿਫਤਾਰ ਕਰ ਲਿਆ। ਉਸਦੀ ਡਿੱਗੀ ਤੋਂ 5 ਕਿਲੋ ਹੈਰੋਇਨ ਬਰਾਮਦ ਹੋਈ। ਹਸਮਤ ਨੇ ਪੁਲਿਸ ਨੂੰ ਦੱਸਿਆ ਕਿ ਅਫਗਾਨਿਸਤਾਨ ਚ ਬੈਠਿਆ ਉਸਦਾ ਭਰਾ ਕਾਮਿਸ ਆਪਣੇ ਸਾਥੀ ਦੇ ਨਾਲ ਮਿਲ ਕੇ ਕੱਚੀ ਹੈਰੋਇਨ ਨੂੰ ਭਾਰਤ ਭੇਜਦਾ ਹੈ। ਹਸਮਤ ਦੀ ਨਿਸ਼ਾਨਦੇਹੀ ’ਤੇ ਬਾਟਲਾ ਹਾਉਸ ਸਥਿਤ ਫੈਕਟਰੀ ’ਤੇ ਪੁਲਿਸ ਨੇ ਛਾਪਾ ਮਾਰਿਆ, ਜਿੱਥੋ 29 ਕਿਲੋ ਹੈਰੋਇਨ ਬਰਾਮਦ ਹੋਈ।
ਜੇਲ੍ਹ ’ਚ ਬੈਠਾ ਹੋਇਆ ਸੀ ਫੈਕਟਰੀ ਮਾਲਕ
ਪੁਲਿਸ ਨੂੰ ਪਤਾ ਚੱਲਿਆ ਕਿ ਇਹ ਫੈਕਟਰੀ ਟਿਫਲ ਨਾਂ ਦੇ ਵਿਅਕਤੀ ਦੀ ਹੈ, ਜੋ 2019 ਚ ਸਪੈਸ਼ਲ ਸੈੱਲ ਦੁਆਰਾ ਫੜੀ ਗਈ ਡਰੱਗ ਦੇ ਨਾਲ ਗ੍ਰਿਫਤਾਰ ਹੋਇਆ ਸੀ। ਉਸ ਸਮੇਂ ਸਪੈਸ਼ਲ ਸੈੱਲ ਨੇ 330 ਕਿਲੋ ਹੈਰੋਇਨ ਫੈਕਟਰੀ ਤੋਂ ਬਰਾਮਦ ਕੀਤੀ ਸੀ। ਇਸ ਮਾਮਲੇ ਚ ਪੁਲਿਸ ਨੇ ਪਹਿਲਾਂ ਜੇਲ੍ਹ ਚ ਬੰਦ ਟਿਫਲ ਨੂੰ ਗ੍ਰਿਫਤਾਰ ਕੀਤਾ। ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ ਅਫਗਾਨਿਸਤਾਨ ਚ ਹੈਰੋਇਨ ਬਣਾਉਣ ਵਾਲੇ ਕਈ ਗਿਰੋਹ ਹੈ। ਉਹ ਆਪਣੇ ਕੈਮਿਕਲ ਐਕਸਪੋਰਟ ਨੂੰ ਕੁਝ ਸਮੇਂ ਲਈ ਇੱਥੇ ਮੈਡੀਕਲ ਵੀਜਾ ’ਤੇ ਭੇਜਦੇ ਹਨ। ਇੱਥੇ ਆ ਕੇ ਇਹ ਕੈਮਿਕਲ ਐਕਸਪਰਟ ਹੈਰੋਇਨ ਬਣਾਉਂਦੇ ਹਨ। ਉਸਨੇ ਜੇਲ੍ਹ ਚ ਰਹਿੰਦੇ ਹੋਏ ਹੀ ਇਹ ਨਹੀਂ ਫੈਕਟਰੀ ਖੋਲ੍ਹੀ ਸੀ। ਪੁਲਿਸ ਟੀਮ ਨੇ ਉਸ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਅਬਦੁੱਲਾ ਨੂੰ ਵਜੀਰਾਬਾਦ ਇਲਾਕੇ ਤੋਂ ਗ੍ਰਿਫਤਾਰ ਕੀਤਾ। ਉਹ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ ਉਸਦੇ ਕੋਲ 3.5 ਕਿਲੋ ਹੈਰੋਇਨ ਬਰਾਮਦ ਹੋਈ।
ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਸੀ ਡਰੱਗ
ਅਫਗਾਨਿਸਤਾਨ ਚ ਕੱਚੇ ਡਰੱਗ ਦਾ ਘੋਲ ਬਣਾਕੇ ਉਸ ਚ ਸੂਤ ਦੀ ਬੋਰੀਆ ਨੂੰ ਡੁਬਾਇਆ ਜਾਂਦਾ ਹੈ। ਉਸ ਨਾਲ ਉਹ ਬੋਰੀ ਡਰੱਗ ਨੂੰ ਸੋਖ ਲੈਂਦੀ ਹੈ। ਇਸ ਤੋਂ ਬਾਅਦ ਬੋਰੀ ਚ ਕੁਝ ਵੀ ਸਾਮਾਨ ਭਰ ਕੇ ਉਸਨੂੰ ਭਾਰਤ ਚ ਡਿਲੀਵਰ ਕੀਤਾ ਜਾਂਦਾ ਹੈ। ਇੱਥੇ ਆਉਣ ਵਾਲੀ ਬੋਰੀ ਇਸ ਗੈਂਗ ਦੇ ਮੈਂਬਰ ਕੋਲੋਂ ਲੈਂਦੇ ਹਨ ਅਤੇ ਫੈਕਟਰੀ ’ਚ ਕੈਮਿਕਲ ਦੀ ਮਦਦ ਨਾਲ ਉਸ ’ਚ ਮੌਜੂਦ ਹੈਰੋਇਨ ਕੱਢ ਲੈਂਦੇ ਹੈੈ। ਇਸਦੇ ਲਈ ਹੀ ਕੈਮਿਕਲ ਐਕਸਪਰਟ ਅਫਗਾਨਿਸਤਾਨ ਤੋਂ ਜਦਕਿ ਕੈਮਿਕਲ ਅੰਮ੍ਰਿਤਸਰ ਤੋਂ ਆ ਰਿਹਾ ਸੀ।
ਕਈ ਦੇਸ਼ਾਂ ਚ ਫੈਲਿਆ ਹੋਇਆ ਹੈ ਨੈੱਟਵਰਕ
ਪੁਲਿਸ ਨੂੰ ਇਸ ਗੈਂਗ ਤੋਂ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਅਫਰੀਕਾ, ਯੂਰਪ ਅਤੇ ਇਟਲੀ ਤੱਕ ਇਨ੍ਹਾਂ ਦਾ ਨੈੱਟਵਰਕ ਫੈਲਿਆ ਹੋਇਆ ਹੈ। ਅਫਗਾਨਿਸਤਾਨ ਚ ਮੌਜੂਦ ਕਾਮਿਸ ਅਤੇ ਹਾਜੀ ਦੇ ਬਾਰੇ ਪੁਲਿਸ ਜਾਣਕਾਰੀ ਜੁੱਟਾ ਰਹੀ ਹੈ, ਜੋ ਇਸ ਡਰੱਗ ਨੂੰ ਭੇਜਣ ਦੇ ਮੁੱਥ ਸਰੋਤ ਹਨ। ਪੁਲਿਸ ਹੈਰੋਇਨ ਦੇ ਨਾਲ ਹੀ ਇਸਨੂੰ ਬਣਾਉਣ ਦੇ ਲਈ ਕੈਮਿਕਲ ਭੇਜਣ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਇਸਤੋਂ ਇਲਾਵਾ ਪੁਲਿਸ ਇਸ ਚ ਟੇਰਰ ਦਾ ਲਿੰਕ ਵੀ ਦੇਖ ਰਹੀ ਹੈ।
ਇਹ ਵੀ ਪੜੋ: ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਦੇਹਾਂਤ, ਕੋਰੋਨਾ ਮਹਾਂਮਾਰੀ ਤੋਂ ਸਨ ਪੀੜ੍ਹਤ