ਗੁਜਰਾਤ/ਭੁਜ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਗੁਜਰਾਤ ਦੇ ਕੱਛ ਜ਼ਿਲੇ 'ਚ ਮੁੰਦਰਾ ਬੰਦਰਗਾਹ ਨੇੜੇ ਇਕ ਕੰਟੇਨਰ 'ਚੋਂ 56 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਡਾਇਰੈਕਟੋਰੇਟ ਆਫ਼ ਇੰਟੈਲੀਜੈਂਸ (DRI) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਖਾਸ ਇਨਪੁਟਸ ਦੇ ਆਧਾਰ 'ਤੇ ਉਨ੍ਹਾਂ ਦੀ ਟੀਮ ਨੇ ਇੱਕ ਕੰਟੇਨਰ ਦੀ ਤਲਾਸ਼ੀ ਲਈ, ਜੋ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਮੁੰਦਰਾ ਬੰਦਰਗਾਹ 'ਤੇ ਪਹੁੰਚਿਆ ਸੀ ਅਤੇ ਉਦੋਂ ਤੋਂ ਨੇੜੇ ਦੇ ਕੰਟੇਨਰ ਮਾਲ ਸਟੇਸ਼ਨ 'ਤੇ ਰੱਖਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਡੀਆਰਆਈ ਦੀ ਟੀਮ ਨੂੰ 56 ਕਿਲੋਗ੍ਰਾਮ ਕੋਕੀਨ ਮਿਲੀ, ਜੋ ਕਿ ਬਹੁਤ ਜ਼ਿਆਦਾ ਨਸ਼ਾ ਕਰਨ ਵਾਲਾ ਪਦਾਰਥ ਹੈ। ਜਿਸ ਨੂੰ ਕੱਛ ਦੇ ਕਾਂਡਲਾ ਬੰਦਰਗਾਹ ਨੇੜੇ ਇਕ ਕੰਟੇਨਰ ਸਟੇਸ਼ਨ 'ਤੇ ਦਰਾਮਦ ਮਾਲ ਦੇ ਅੰਦਰ ਛੁਪਾ ਕੇ ਰੱਖਿਆ ਗਿਆ ਸੀ। ਦੱਸ ਦੇਈਏ ਕਿ ਸਤੰਬਰ 2021 ਵਿੱਚ, ਡੀਆਰਆਈ ਨੇ ਹੈਰੋਇਨ ਦੀ ਦੇਸ਼ ਦੀ ਸਭ ਤੋਂ ਵੱਡੀ ਖੇਪ ਵਿੱਚ ਲਗਭਗ 3,000 ਕਿਲੋਗ੍ਰਾਮ ਡਰੱਗ ਜ਼ਬਤ ਕੀਤੀ ਸੀ।
ਜੋ ਅਫਗਾਨਿਸਤਾਨ ਤੋਂ ਆਇਆ ਦੱਸਿਆ ਜਾਂਦਾ ਹੈ। ਮੁੰਦਰਾ ਬੰਦਰਗਾਹ 'ਤੇ ਜ਼ਬਤ ਕੀਤੇ ਗਏ ਦੋ ਕੰਟੇਨਰਾਂ 'ਚੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਵਿਸ਼ਵ ਬਾਜ਼ਾਰ 'ਚ ਲਗਭਗ 21,000 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਸ਼ਮੀਰ : 2022 ਵਿੱਚ ਹੁਣ ਤੱਕ 83 ਅੱਤਵਾਦੀ ਮਾਰੇ ਗਏ