ETV Bharat / bharat

ਮੁਖ਼ਤਾਰ ਅੰਸਾਰੀ ਨੂੰ ਅਦਾਲਤ ਲਿਆਉਣ ਵਾਲੀ ਐਂਬੂਲੈਂਸ 'ਤੇ ਡਾ. ਅਲਕਾ ਨੇ ਦਿੱਤੀ ਸਫ਼ਾਈ

ਬਾਹੂਬਲੀ ਵਿਧਾਇਕ ਮਾਫ਼ੀਆ ਮੁਖ਼ਤਾਰ ਅੰਸਾਰੀ ਨੂੰ ਜਿਹੜੀ ਐਂਬੂਲੈਂਸ ਰਾਹੀਂ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਬੁੱਧਵਾਰ ਨੂੰ ਮੋਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਸੀ, ਉਹ ਮਊ (ਉਤਰ ਪ੍ਰਦੇਸ਼) ਦੀ ਇੱਕ ਪ੍ਰਮੁੱਖ ਮਹਿਲਾ ਡਾਕਟਰ ਅਤੇ ਭਾਜਪਾ ਆਗੂ ਡਾ. ਅਲਕਾ ਰਾਏ ਦੇ ਹਸਪਤਾਲ ਦੇ ਨਾਂਅ 'ਤੇ ਰਜਿਸਟਰਡ ਹੈ। ਐਂਬੂਲੈਂਸ ਦੇਣ ਦਾ ਮਾਮਲਾ ਤੂਲ ਫੜ੍ਹਦਾ ਜਾ ਰਿਹਾ ਹੈ।

ਮੁਖ਼ਤਾਰ ਅੰਸਾਰੀ ਨੂੰ ਅਦਾਲਤ ਲਿਆਉਣ ਵਾਲੀ ਐਂਬੂਲੈਂਸ 'ਤੇ ਡਾ. ਅਲਕਾ ਨੇ ਦਿੱਤੀ ਸਫ਼ਾਈ
ਮੁਖ਼ਤਾਰ ਅੰਸਾਰੀ ਨੂੰ ਅਦਾਲਤ ਲਿਆਉਣ ਵਾਲੀ ਐਂਬੂਲੈਂਸ 'ਤੇ ਡਾ. ਅਲਕਾ ਨੇ ਦਿੱਤੀ ਸਫ਼ਾਈ
author img

By

Published : Apr 1, 2021, 11:06 PM IST

ਮਊ (ਉਤਰ ਪ੍ਰਦੇਸ਼): ਪੰਜਾਬ ਵਿੱਚ ਜਿਹੜੀ ਐਂਬੂਲੈਂਸ ਰਾਹੀਂ ਵਿਧਾਇਕ ਮੁਖ਼ਤਾਰ ਅੰਸਾਰੀ ਨੂੰ ਜੇਲ੍ਹ ਵਿੱਚੋਂ ਅਦਾਲਤ ਲਿਆਂਦਾ ਗਿਆ, ਉਹ ਭਾਜਪਾ ਆਗੂ ਡਾ. ਅਲਕਾ ਰਾਏ ਦੇ ਹਸਪਤਾਲ ਸ਼ਿਆਮ ਸੰਜੀਵਨੀ ਦੇ ਨਾਂਅ 'ਤੇ ਰਜਿਸਟਰਡ ਹੈ। ਇਸ ਦਾ ਨੰਬਰ ਬਾਰਾਬਾਂਕੀ ਜਨਪਦ ਤੋਂ ਜਾਰੀ ਕੀਤਾ ਗਿਆ ਹੈ।

ਇਸ ਸਬੰਧੀ ਡਾ. ਅਲਕਾ ਰਾਏ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਸਾਲ 2013 ਵਿੱਚ ਮਊ ਸਦਰ ਤੋਂ ਵਿਧਾਇਕ ਮੁਖ਼ਤਾਰ ਅੰਸਾਰੀ ਦੇ ਨੁਮਾਇੰਦੇ ਵੱਲੋਂ ਹਸਪਤਾਲ ਦੇ ਨਾਂਅ ਨਾਲ ਐਂਬੂਲੈਂਸ ਸੰਚਾਲਨ ਕਰਨ ਲਈ ਜ਼ਰੂਰੀ ਦਸਤਾਵੇਜ਼ਾਂ 'ਤੇ ਦਸਤਖ਼ਤ ਆਦਿ ਮੰਗੇ ਗਏ ਸਨ, ਜਿਸ ਨੂੰ ਉਨ੍ਹਾਂ ਦੇ ਹਸਪਤਾਲ ਦੇ ਨਿਰਦੇਸ਼ਕ ਵੱਲੋਂ ਪੂਰਾ ਕੀਤਾ ਗਿਆ ਸੀ। ਉਸ ਪਿੱਛੋਂ ਉਹ ਐਂਬੂਲੈਂਸ ਕਿਥੇ ਆਈ, ਕਿਥੇ ਗਈ, ਇਸ ਦੀ ਜਾਣਕਾਰੀ ਅੱਜ ਤੱਕ ਉਨ੍ਹਾਂ ਨੂੰ ਨਹੀਂ ਹੈ।

ਮੁਖ਼ਤਾਰ ਅੰਸਾਰੀ ਨੂੰ ਅਦਾਲਤ ਲਿਆਉਣ ਵਾਲੀ ਐਂਬੂਲੈਂਸ 'ਤੇ ਡਾ. ਅਲਕਾ ਨੇ ਦਿੱਤੀ ਸਫ਼ਾਈ

ਇਸ ਨਾਲ ਹੀ ਉਨ੍ਹਾਂ ਕਿਹਾ ਕਿ ਮਊ ਵਿੱਚ ਸ਼ਿਆਮ ਸੰਜੀਵਨੀ ਹਸਪਤਾਲ ਦੇ ਨਾਂਅ 'ਤੇ ਉਨ੍ਹਾਂ ਦਾ ਇੱਕ ਹਸਪਤਾਲ ਹੈ, ਜਦਕਿ ਉਕਤ ਐਂਬੂਲੈਂਸ ਦਾ ਰਜਿਸਟ੍ਰੇਸ਼ਨ ਬਾਰਾਬਾਂਕੀ ਜਨਪਦ ਤੋਂ ਕੀਤਾ ਗਿਆ ਹੈ। ਜਿਥੇ ਉਨ੍ਹਾਂ ਦਾ ਕੋਈ ਹਸਪਤਾਲ ਜਾਂ ਸੰਸਥਾ ਨਹੀਂ ਚਲ ਰਹੀ ਹੈ। ਡਾ. ਅਲਕਾ ਰਾਏ ਨੇ ਕਿਹਾ ਕਿ ਸ਼ਿਆਮ ਸੰਜੀਵਨੀ ਹਸਪਤਾਲ ਬਾਰਾਬਾਂਕੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਐਂਬੂਲੈਂਸ ਨਾਲ ਮੁਖ਼ਤਾਰ ਦੀ ਸੇਵਾ ਦੀ ਸੂਚਨਾ ਵੀ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਈ ਹੈ।

ਐਂਬੂਲੈਂਸ 'ਤੇ ਉਠੇ ਸਵਾਲ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੁਖ਼ਤਾਰ ਅੰਸਾਰੀ ਦੀ ਬੁੱਧਵਾਰ ਨੂੰ ਪੇਸ਼ੀ ਹੋਈ ਸੀ, ਜਿਸ ਲਈ ਉਸ ਨੂੰ ਰੋਪੜ ਜੇਲ੍ਹ ਤੋਂ ਮੋਹਾਲੀ ਅਦਾਲਤ ਜਾਣਾ ਪਿਆ ਸੀ। ਰੋਪੜ ਜੇਲ੍ਹ ਤੋਂ ਮੋਹਾਲੀ ਅਦਾਲਤਤਿਕ ਮੁਖ਼ਤਾਰ ਨੂੰ ਯੂਪੀ ਦੇ ਨੰਬਰ ਦੀ ਇੱਕ ਨਿੱਜੀ ਐਂਬੂਲੈਂਸ ਵਿੱਚ ਲਿਜਾਇਆ ਗਿਆ ਸੀ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਐਂਬੂਲੈਂਸ ਯੂਪੀ ਦੇ ਬਾਰਾਬਾਂਕੀ ਦੇ ਇੱਕ ਨਿੱਜੀ ਹਸਪਤਾਲ ਦੇ ਨਾਂਅ 'ਤੇ ਰਜਿਸਟਰਡ ਹੈ, ਜਿਸ ਨੰਬਰ 41 ਏਟੀ 7171 ਹੈ।

ਯੂਪੀ ਵਿੱਚ ਐਂਬੂਲੈਂਸ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਮੁਖ਼ਤਾਰ ਅੰਸਾਰੀ ਨੂੰ ਮੋਹਾਲੀ ਲਿਜਾਣ ਵਾਲੀ ਐਂਬੂਲੈਂਸ ਉਤਰ ਪ੍ਰਦੇਸ਼ ਦੇ ਕਿਸੇ ਵੀ ਸਰਕਾਰੀ ਹਸਪਤਾਲ ਨਾਲ ਨਹੀਂ ਜੁੜੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਅਤੇ ਸਵਾਲ ਖੜਾ ਹੋ ਗਿਆ ਹੈ।

ਹੁਣ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਡਾ. ਅਲਕਾ ਰਾਏ ਨੇ ਆਪਣੀ ਸਹਿਮਤੀ ਨਾਲ ਮੁਖ਼ਤਾਰ ਐਂਬੂਲੈਂਸ ਮੁਹੱਈਆ ਕਰਵਾਈ ਸੀ ਜਾਂ ਉਨ੍ਹਾਂ ਦੇ ਖੌਫ਼ ਨਾਲ।

ETV Bharat Logo

Copyright © 2024 Ushodaya Enterprises Pvt. Ltd., All Rights Reserved.