ETV Bharat / bharat

ਦੂਰਦਰਸ਼ਨ ਦਿਵਸ : ਜਿਸ ਨਾਲ ਭਾਰਤ 'ਚ ਸ਼ੁਰੂ ਹੋਇਆ ਟੈਲੀਵਿਜ਼ਨ ਦਾ ਇਤਿਹਾਸ

15 ਸਤੰਬਰ ਨੂੰ ਦੂਰਦਰਸ਼ਨ ਦਿਵਸ (Doordarshan Day) ਮਨਾਇਆ ਜਾਂਦਾ ਹੈ। ਦੂਰਦਰਸ਼ਨ (Doordarshan)ਦੀ ਸ਼ੁਰੂਆਤ ਨਾਲ ਭਾਰਤ ਵਿੱਚ ਟੈਲੀਵਿਜ਼ਨ ਦਾ ਚਲਨ ਸ਼ੁਰੂ ਹੋਇਆ ਸੀ, ਜੋ ਕਿ ਮੌਜੂਦਾ ਸਮੇਂ ਵਿੱਚ ਵੀ ਲਗਾਤਾਰ ਜਾਰੀ ਹੈ। ਭਾਰਤ ਦੇ ਮਨੋਰੰਜਨ ਜਗਤ ਵਿੱਚ ਦੂਰਦਰਸ਼ਨ ਦਾ ਆਪਣਾ ਅਨੋਖਾ ਇਤਿਹਾਸ ਹੈ, ਆਓ ਜਾਣਦੇ ਹਾਂ ਇਸ ਬਾਰੇ ਕੁੱਝ ਖ਼ਾਸ ਗੱਲਾਂ...

ਦੂਰਦਰਸ਼ਨ ਦਿਵਸ
ਦੂਰਦਰਸ਼ਨ ਦਿਵਸ
author img

By

Published : Sep 15, 2021, 7:06 AM IST

ਹੈਦਰਾਬਾਦ: ਭਾਰਤ ਵਿੱਚ ਟੈਲੀਵਿਜ਼ਨ ਦੇ ਇਤਿਹਾਸ ਦੀ ਕਹਾਣੀ ਦੂਰਦਰਸ਼ਨ ਦੇ ਇਤਿਹਾਸ ਤੋਂ ਹੀ ਸ਼ੁਰੂ ਹੁੰਦੀ ਹੈ। ਅੱਜ ਵੀ ਦੂਰਦਰਸ਼ਨ (Doordarshan Day) ਦਾ ਨਾਂ ਸੁਣਦਿਆਂ ਹੀ ਬੀਤੇ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਜਾਂਦੀਆਂ ਹਨ। ਭਾਵੇਂ ਅੱਜ ਟੀਵੀ ਚੈਨਲਾਂ 'ਤੇ ਪ੍ਰੋਗਰਾਮਾਂ ਦਾ ਹੜ੍ਹ ਆ ਗਿਆ ਹੈ, ਫਿਰ ਵੀ ਦੂਰਦਰਸ਼ਨ ਦੀ ਪਹੁੰਚ ਨਾਲ ਮੁਕਾਬਲਾ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।

ਦੂਰਦਰਸ਼ਨ ਦਾ ਇਤਿਹਾਸ (history of television in India)

ਜਦੋਂ ਦੂਰਦਰਸ਼ਨ (Doordarshan Day) ਸ਼ੁਰੂ ਕੀਤਾ ਗਿਆ ਸੀ, ਇਹ ਹਫ਼ਤੇ ਵਿੱਚ ਮਹਿਜ਼ ਤਿੰਨ ਦਿਨਾਂ 'ਚ ਅੱਧੇ ਘੰਟੇ ਲਈ ਪ੍ਰਸਾਰਿਤ ਕੀਤਾ ਗਿਆ ਸੀ। 'ਦੂਰਦਰਸ਼ਨ' (Doordarshan Day) ਦੀ ਸਥਾਪਨਾ 15 ਸਤੰਬਰ 1959 ਨੂੰ ਦਿੱਲੀ ਵਿੱਚ ਅਜ਼ਮਾਇਸ਼ੀ ਅਧਾਰ 'ਤੇ ਕੀਤੀ ਗਈ ਸੀ। ਉਦੋਂ ਤੋਂ ਹੀ ਇਸ ਨੂੰ ਦੂਰਦਰਸ਼ਨ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ।

ਦੂਰਦਰਸ਼ਨ ਬਾਰੇ ਕੁੱਝ ਖ਼ਾਸ ਗੱਲਾਂ

  • ਸ਼ੁਰੂਆਤ ਵਿੱਚ ਇਸ ਦਾ ਨਾਂ 'ਟੈਲੀਵਿਜ਼ਨ ਇੰਡੀਆ' ਦਿੱਤਾ ਗਿਆ ਸੀ, ਬਾਅਦ ਵਿੱਚ 1975 ਵਿੱਚ ਇਸ ਦਾ ਨਾਂ ਹਿੰਦੀ ਵਿੱਚ 'ਦੂਰਦਰਸ਼ਨ' ਰੱਖਿਆ ਗਿਆ।
  • 1986 'ਚ ਦੂਰਦਰਸ਼ਨ 'ਤੇ ਸ਼ੁਰੂ ਹੋਏ ਹਰ ਐਤਵਾਰ ਦੇ ਪ੍ਰੋਗਰਾਮ " ਰਮਾਇਣ" ਅਤੇ " ਮਹਾਭਾਰਤ " (Ramayana and Mahabharata) ਦੇ ਪ੍ਰਸਰਾਣ ਦੇ ਦੌਰਾ ਦੇਸ਼ ਦੀਆਂ ਸੜਕਾਂ 'ਤੇ ਕਰਫਿਊ ਵਰਗਾ ਸੰਨਾਟਾ ਛਾ ਜਾਂਦਾ ਸੀ। ਕਿਉਂਕਿ ਲੋਕ ਆਪੋ ਆਪਣੇ ਪਰਿਵਾਰ ਨਾਲ ਇੱਕਠੇ ਹੋ ਕੇ ਇਹ ਟੀਵੀ ਪ੍ਰੋਗਰਾਮ ਵੇਖਦੇ ਸਨ।
  • ਅਜਿਹਾ ਵੀ ਸੁਣਨ ਨੂੰ ਮਿਲਦਾ ਹੈ ਕਿ ਇਨ੍ਹਾਂ ਦੋ ਪ੍ਰਗੋਰਾਮਾਂ (Ramayana and Mahabharata) ਦੇ ਪ੍ਰਸਾਰਣ ਦੇ ਦੌਰਾਨ ਲੋਕ ਆਪਣੀਆਂ ਯਾਤਰਾਵਾਂ ਵੀ ਰੱਦ ਕਰ ਦਿੰਦੇ ਸਨ।
  • ਪ੍ਰਗੋਰਾਮ ਖ਼ਤਮ ਹੋਣ ਦੇ ਦੌਰਾਨ ਲੋਕ ਆਪਣੇ ਘਰਾਂ ਨੂੰ ਸਾਫ ਸੁਥਰਾ ਕਰਕੇ, ਧੁੱਪ ਬੱਤੀ ਜਲਾ ਕੇ " ਰਮਾਇਣ" ਪ੍ਰੋਗਰਾਮ ਪ੍ਰਸਾਰਿਤ ਹੋਣ ਦਾ ਇੰਤਜ਼ਾਰ ਕਰਿਆ ਕਰਦੇ ਹਨ। ਹਰ ਐਪੀਸੋਡ ਦੇ ਖ਼ਤਮ ਹੋਣ ਮਗਰੋਂ ਬਕਾਇਦਾ ਪ੍ਰਸਾਦ ਵੀ ਵੰਡਿਆ ਜਾਂਦਾ ਸੀ।
  • ਸਾਲ 1975 ਤੱਕ ਇਹ ਮਹਿਜ਼ 7 ਸ਼ਹਿਰਾਂ ਤੱਕ ਹੀ ਸੀਮਿਤ ਸੀ।
  • ਦੂਰਦਰਸ਼ਨ ਦੀ ਵਿਕਾਸ ਯਾਤਰਾ ਬੇਹਦ ਹੌਲੀ ਸੀ ਪਰ 1982 ਵਿੱਚ ਰੰਗੀਨ ਟੈਲੀਵਿਜ਼ਨ (Color television) ਦੇ ਚਲਨ ਮਗਰੋਂ ਲੋਕਾਂ ਦਾ ਰੁਝਾਨ ਟੈਲੀਵਿਜ਼ਨ ਪ੍ਰਤੀ ਵੱਧ ਗਿਆ।
  • ਇਸ ਮਗਰੋਂ ਏਸ਼ੀਆਈ ਖੇਡਾਂ ਦੇ ਪ੍ਰਸਾਰਣ ਨੇ ਇਸ ਦੇ ਪ੍ਰੋਗਰਾਮ ਪ੍ਰਸਾਰਣ ਵਿੱਚ ਕ੍ਰਾਂਤੀ ਲਿਆ ਦਿੱਤੀ।
  • 2 ਰਾਸ਼ਟਰੀ ਤੇ 11 ਖੇਤਰੀ ਚੈਨਲਾਂ ਦੇ ਨਾਲ ਦੂਰਦਰਸ਼ਨ ਦੇ ਕੁੱਲ 21 ਚੈਨਲਾਂ ਦਾ ਪ੍ਰਸਾਰਣ ਸ਼ੁਰੂ ਹੋਇਆ।
  • 14 ਹਜ਼ਾਰ ਜ਼ਮੀਨੀ ਟ੍ਰਾਂਸਮੀਟੀਰ ਤੇ 46 ਸਟੂਡੀਓਜ਼ ਦੇ ਨਾਲ ਇਹ ਪ੍ਰਸਾਰ ਭਾਰਤੀ ਦੇ ਹੇਠ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਿਤ ਹੋਣ ਵਾਲਾ ਚੈਨਲ ਬਣ ਗਿਆ।
  • 1966 ਵਿੱਚ ਖੇਤੀ ਦਰਸ਼ਨ ਪ੍ਰੋਗਰਾਮ ਦੇ ਜ਼ਰੀਓ ਦੂਰਦਰਸ਼ਨ ਨੇ ਦੇਸ਼ ਵਿੱਚ ਹਰਿਤ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਅਦਾ ਕੀਤਾ।
  • ਵਿਗਿਆਪਨਾਂ ਵਿੱਚ ਮਿਲੇ ਸੁਰ ਮੇਰਾ ਤੁਮਾਰਾ ਵਰਗੇ ਲੋਕ ਏਕਤਾ ਦੇ ਸੰਦੇਸ਼ ਤੇ ਦੇਸ਼ ਭਗਤੀ ਦੀ ਭਾਵਨਾਂ ਸਣੇ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਦੂਰਦਰਸ਼ਨ ਕਾਮਯਾਬ ਰਿਹਾ।
  • 3 ਨੰਵਬਰ 2003 ਵਿੱਚ ਦੂਰਦਰਸ਼ਨ ਦਾ 24 ਘੰਟੇ ਚੱਲਣ ਵਾਲਾ ਸਮਾਚਾਰ ਚੈਨਲ ਸ਼ੁਰੂ ਹੋਇਆ।
  • ਯੂਨੈਸਕੋ (UNSECO) ਨੇ ਭਾਰਤ ਨੂੰ ਦੂਰਦਰਸ਼ਨ ਸ਼ੁਰੂ ਕਰਨ ਦੇ ਲਈ 20,000 ਡਾਲਰ ਤੇ 180 ਫਿਲੀਪਸ ਟੀਵੀ ਸੈਟ ਦਾ ਸਹਿਯੋਗ ਦਿੱਤਾ।
  • ਸਾਲ 1965 ਵਿੱਚ ਆਲ ਇੰਡੀਆ ਰੇਡੀਓ ਦੇ ਹਿੱਸੇ ਦੇ ਰੂਪ ਵਜੋਂ ਨਿਯਮਤ ਤੌਰ 'ਤੇ ਟ੍ਰਾਂਸਮਿਸ਼ਨ ਸ਼ੁਰੂ ਹੋਇਆ ਤੇ ਇਸ ਨਾਲ 5 ਮਿੰਟ ਦਾ ਨਿਊਜ ਬੁਲਿਟਨ ਜੋੜਿਆ ਗਿਆ।

ਇਹ ਵੀ ਪੜੋ: ਬਹੁਤ ਮੁਸ਼ਕਲ ਹੈ ਪ੍ਰਿਯੰਕਾ ਗਾਂਧੀ ਦਾ ਰਸਤਾ, ਕਿਵੇਂ ਹੋਵੇਗੀ ਕਾਂਗਰਸ ਦੀ ਬੇੜੀ ਪਾਰ ?

ETV Bharat Logo

Copyright © 2024 Ushodaya Enterprises Pvt. Ltd., All Rights Reserved.