ਲੁਧਿਆਣਾ: ਸੀਐਮ ਚੰਨੀ ਨੇ ਲੁਧਿਆਣਾ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਵਜੋਤ ਸਿੱਧੂ ਇਕ ਮੰਚ ਤੇ ਇਕੱਠੇ ਨਜ਼ਰ ਆਏ ਇਸ ਦੌਰਾਨ ਲੁਧਿਆਣਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਇਸ ਦੌਰਾਨ ਨਵਜੋਤ ਸਿੱਧੂ ਅਤੇ ਚੰਨੀ ਇੱਕ ਮੰਚ ਤੇ ਇਕੱਠੇ ਦਿਖਾਈ ਦਿੱਤੇ ਹਾਲਾਂਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੇ ਵਰ੍ਹਦੇ ਵਿਖਾਈ ਦਿੱਤੇ ਜਦੋਂ ਕਿ ਚਰਨਜੀਤ ਚੰਨੀ ਨੇ ਆਪਣੇ ਆਪ ਨੂੰ ਆਮ ਲੋਕਾਂ ਦਾ ਸੀਐਮ ਦੱਸਦਿਆਂ ਆਮ ਲੋਕਾਂ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ।
ਸੀ ਐਮ ਚੰਨੀ ਦੇ ਐਲਾਨ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦਰਜਾ ਚਾਰ ਮੁਲਾਜ਼ਮਾਂ ਨੂੰ ਅੱਜ ਲੁਧਿਆਣਾ ਦੇ ਵਿਚ ਪਤਾ ਕਰਨ ਦਾ ਐਲਾਨ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਆਉਂਦੇ ਦੱਸ ਦਿਨ ਦੇ ਅੰਦਰ ਨਗਰ ਨਿਗਮ ਦੇ ਵਿੱਚ ਜਾਂ ਹੋਰ ਮਹਿਕਮਿਆਂ ਅੰਦਰ ਕੰਮ ਕਰਨ ਵਾਲੇ ਦਰਜਾ ਚਾਰ ਮੁਲਾਜ਼ਮ ਸਫ਼ਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇਗਾ, ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚੋਂ ਕੇਬਲ ਮਾਫ਼ੀਆ ਹੁਣ ਉਹ ਖ਼ਤਮ ਕਰਨਗੇ। ਉਨ੍ਹਾਂ ਕਿਹਾ ਕਿ ਕੇਬਲ ਦੇ 400 ਰੁਪਏ ਮਹੀਨੇ ਦੇ ਦੇਣ ਦੀ ਥਾਂ ਸਿਰਫ਼ 100 ਰੁਪਏ ਪ੍ਰਤੀ ਮਹੀਨਾ ਹੀ ਦਿੱਤੇ ਜਾਣ।
ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣਗੇ
ਚੰਨੀ ਨੇ ਕਿਹਾ ਕਿ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਐਕਸ਼ਨ ਮੋਡ ਚ ਨੇ ਅਤੇ ਆਮ ਲੋਕਾਂ ਦੀ ਬਾਂਹ ਫੜੀ ਜਾ ਰਹੀ ਹੈ ਇਸ ਦੌਰਾਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਟੋ ਚਾਲਕਾਂ ਦੇ ਕਈ ਪੁਲੀਸ ਮੁਲਾਜ਼ਮ ਚਲਾਨ ਨਹੀਂ ਕਰਨਗੇ ਚੰਨੀ ਇਹ ਕਹਿੰਦੇ ਵਿਖਾਈ ਦਿੱਤੇ ਕਿ ਉਹ ਖੁਦ ਪਟਾਕੇ ਵੇਚਦੇ ਰਹੇ ਨੇ ਇਸ ਵਾਰ ਸਭ ਤੋਂ ਵਧੀਆ ਦੀਵਾਲੀ ਪੰਜਾਬ ਚ ਲੋਕਾਂ ਦੀ ਰਹੀ ਤੇ ਉਨ੍ਹਾਂ ਚੰਗਾ ਕਾਰੋਬਾਰ ਕੀਤਾ।
ਸਿੱਧੂ ਵੀ ਗਰਜੇ
ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ ਦੇ ਹੱਥਾਂ ਵਿੱਚ ਖੇਡਦੇ ਸਨ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਗਲੀ ਸਰਕਾਰ ਪੰਜਾਬ ਮਾਡਲ ਤੇ ਬਣੇਗੀ ਉਨ੍ਹਾਂ ਕਿਹਾ ਕਿ ਰੇਤਾ ਉਹ ਕਿਸੇ ਵੀ ਕੀਮਤ ਤੇ 10 ਰੁਪਏ ਤੋਂ ਵੱਧ ਨਹੀਂ ਵਿਕਟ ਦੇਣਗੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਸਨ ਅਤੇ ਹਮੇਸ਼ਾ ਰਹਿਣਗੇ ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਮਹਿਲਾਵਾਂ ਨੂੰ 40 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ ਉਹ ਤਾਂ ਚਾਹੁਣਗੇ ਕਿ ਪੰਜਾਬ ਸਰਕਾਰ 50 ਫ਼ੀਸਦੀ ਦੇਵੇ।
ਨਿਵੇਸ਼ ’ਤੇ ਘੇਰੀ ਆਪਣੀ ਸਰਕਾਰ
ਉਨ੍ਹਾਂ ਇਨਵੈਸਟ ਸਮਿਟ ਨੂੰ ਲੈ ਕੇ ਵੀ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜੋ ਦੋ ਹਜਾਰ ਤੋਂ ਵੱਧ ਇੰਡਸਟਰੀ ਪੰਜਾਬ ਦੀ ਛੱਡ ਕੇ ਚਲੀ ਗਈ ਪਹਿਲਾਂ ਉਨ੍ਹਾਂ ਨੂੰ ਵਾਪਸ ਬੁਲਾਉਣ ਦੀ ਲੋੜ ਸੀ। ਸਿੱਧੂ ਨੇ ਕਿਹਾ ਕਿ ਹੁਣ ਮਾਫੀਆ ਰਾਜ ਪੰਜਾਬ ਚ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਮੁੱਦਿਆਂ ਨੂੰ ਲੈ ਕੇ ਹੀ ਸਰਕਾਰ ਬਣਾਈ ਜਾਵੇਗੀ ਉਨ੍ਹਾਂ ਕੇਜਰੀਵਾਲ ਦੀ ਲੁਧਿਆਣਾ ਫੇਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਬਿਜਲੀ ਟੈਰਿਫ ਘੱਟ ਕਰਨ ਦੀ ਦੁਹਾਈ ਦੇ ਰਹੇ ਸਨ ਤੇ ਮੁੱਖ ਮੰਤਰੀ ਚੰਨੀ ਨੇ ਕਰ ਦਿੱਤੇ।