ਨਵੀਂ ਦਿੱਲੀ: ਦਿੱਲੀ ਦੀ ਰਹਿਣ ਵਾਲੀ ਇੱਕ ਵਿਦਿਆਰਥਣ ਨੂੰ ਉਸ ਦੇ ਪਿਤਾ ਨੇ ਸਕੂਟੀ ਤੋਹਫੇ ਵੱਜੋਂ ਦਿੱਤੀ ਸੀ। ਪਿਤਾ ਵੱਲੋਂ ਅਜਿਹਾ ਤੋਹਫਾ ਮਿਲਣ ਤੋਂ ਬਾਅਦ ਲੜਕੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਪਰ ਹੁਣ ਸਕੂਟੀ ਹੋਣ ਬਾਅਦ ਵੀ ਉਸ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ। ਜਿੱਥੇ ਉਮੀਦ ਕੀਤੀ ਜਾ ਰਹੀ ਸੀ ਕਿ ਸਕੂਟੀ ਨਾਲ ਵਿਦਿਆਰਥਣ ਦੀ ਰੋਜ਼ਾਨਾ ਦੀ ਪਰੇਸ਼ਾਨੀ ਘੱਟ ਹੋਵੇਗੀ ਪਰ ਅਸਲ 'ਚ ਇਹ ਸਮੱਸਿਆ ਵਧ ਗਈ ਹੈ। ਕਾਰਨ ਹੈ ਸਕੂਟੀ ਦੀ ਨੰਬਰ ਪਲੇਟ ਜੋ ਟਰਾਂਸਪੋਰਟ ਵਿਭਾਗ (Department of Transportation) ਵੱਲੋਂ ਅਲਾਟ ਕੀਤੀ ਗਈ ਹੈ।
ਅਸਲ ਵਿੱਚ ਰੌਣਿਕਾ (ਕਾਲਪਨਿਕ ਨਾਮ) ਪੱਛਮੀ ਦਿੱਲੀ ਦੇ ਇੱਕ ਇਲਾਕੇ ਵਿੱਚ ਰਹਿੰਦੀ ਹੈ। ਉਸ ਦੀ ਸਕੂਟੀ 'ਤੇ ਪਏ ਅੱਖਰ ਕੁਝ ਅਜਿਹੇ ਸ਼ਬਦ ਬਣਾ ਰਹੇ ਹਨ ਜੋ ਉਸ ਦੀ ਨਮੋਸ਼ੀ ਦਾ ਕਾਰਨ ਬਣ ਰਹੇ ਹਨ। ਚਿੰਤਾ ਦੀ ਗੱਲ ਹੈ ਕਿ ਉਨ੍ਹਾਂ ਕੋਲ ਹੁਣ ਕੋਈ ਹੱਲ ਵੀ ਨਹੀਂ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਹੜੀਆਂ ਚੰਗੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਰੌਨਿਕਾ ਬਾਹਰ ਨਹੀਂ ਨਿਕਲ ਸਕਦੀ! ਸਕੂਟੀ ਨੂੰ RTO ਤੋਂ ਮਿਲੇ ਨੰਬਰਾਂ ਦੇ ਵਿਚਕਾਰ SEX ਅੱਖਰ ਸਨ। ਸਕੂਟੀ ਦਾ ਰਜਿਸਟ੍ਰੇਸ਼ਨ ਨੰਬਰ (Scooty registration number) DL 3 SEX*** ਹੈ। ਹੁਣ ਇਸ ਕਾਰਨ ਲੋਕ ਆਉਂਦੇ-ਜਾਂਦੇ ਰੌਣਿਕਾ ਦਾ ਮਜ਼ਾਕ ਉਡਾਉਂਦੇ ਹਨ।
ਰੌਨਿਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਨੰਬਰ ਬਦਲਵਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਖੁਦ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਮੰਨਦੇ ਹਨ ਕਿ ਨੰਬਰ ਵਿੱਚ ਹੁਣ ਕੋਈ ਬਦਲਾਅ ਨਹੀਂ ਹੋ ਸਕਦਾ। ਮੌਜੂਦਾ ਸਮੇਂ ਵਿੱਚ ਜੋ ਸਕੂਟੀ ਖੁਸ਼ੀ ਦਾ ਕਾਰਨ ਹੁੰਦੀ ਸੀ, ਉਹ ਸ਼ਰਮਿੰਦਗੀ ਦਾ ਕਾਰਨ ਬਣ ਗਈ ਹੈ।
ਇਹ ਵੀ ਪੜ੍ਹੋ: National Family Health Survey: 30 ਫੀਸਦੀ ਔਰਤਾਂ ਨੇ ਆਪਣੇ ਪਤੀਆਂ ਵੱਲੋਂ ਕੁੱਟਮਾਰ ਨੂੰ ਜਾਇਜ਼ ਠਹਿਰਾਇਆ