ETV Bharat / bharat

DGCA ਨੇ ਦੁਬਈ-ਦਿੱਲੀ ਫਲਾਈਟ ਮਾਮਲੇ 'ਚ ਏਅਰ ਇੰਡੀਆ ਦੇ ਸੀਈਓ ਨੂੰ ਭੇਜਿਆ ਕਾਰਨ ਦੱਸੋ ਨੋਟਿਸ - DUBAI DELHI FLIGHT CASE

ਡੀਜੀਸੀਏ ਨੇ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ। ਇਹ ਕਾਰਵਾਈ ਦੁਬਈ-ਦਿੱਲੀ ਫਲਾਈਟ ਦੌਰਾਨ ਪਾਇਲਟ ਦੇ ਕਾਕਪਿਟ ਵਿੱਚ ਮਹਿਲਾ ਮਿੱਤਰ ਦੇ ਦਾਖਲ ਹੋਣ ਦੀ ਘਟਨਾ ਦੀ ਰਿਪੋਰਟ ਨਾ ਕਰਨ ਦੇ ਮਾਮਲੇ ਵਿੱਚ ਕੀਤੀ ਗਈ ਹੈ।

ਦੁਬਈ ਦਿੱਲੀ ਫਲਾਈਟ ਮਾਮਲੇ ਦਾ ਡੀਜੀਸੀਏ ਨੋਟਿਸ
ਦੁਬਈ ਦਿੱਲੀ ਫਲਾਈਟ ਮਾਮਲੇ ਦਾ ਡੀਜੀਸੀਏ ਨੋਟਿਸ
author img

By

Published : Apr 30, 2023, 8:00 PM IST

ਮੁੰਬਈ/ਨਵੀਂ ਦਿੱਲੀ: ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ 27 ਫਰਵਰੀ ਵਿੱਚ ਦੁਬਈ-ਦਿੱਲੀ ਉਡਾਣ ਦੌਰਾਨ ਪਾਇਲਟ ਦੀ ਮਹਿਲਾ ਦੋਸਤ ਦੇ ਕਾਕਪਿਟ ਵਿੱਚ ਦਾਖਲ ਹੋਣ ਦੀ ਘਟਨਾ ਦੀ ਸਮੇਂ ਸਿਰ ਰਿਪੋਰਟ ਨਾ ਦੇਣ ਲਈ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੀ ਖਿਚਾਈ ਕੀਤੀ ਹੈ। ਕੈਂਪਬੈਲ ਵਿਲਸਨ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੇ ਸੁਰੱਖਿਆ,ਰੱਖਿਆ ਅਤੇ ਗੁਣਵੱਤਾ ਸੰਚਾਲਨ ਦੇ ਮੁਖੀ ਹੈਨਰੀ ਡੋਨੋਹੇ ਨੂੰ ਵੀ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਫਲਾਈਟ ਦੇ ਕਰੂ ਮੈਂਬਰ ਨੇ ਡੀਜੀਸੀਏ ਨੂੰ ਸ਼ਿਕਾਇਤ ਕੀਤੀ ਸੀ ਕਿ ਪਾਇਲਟ ਨੇ ਆਪਣੀ ਮਹਿਲਾ ਦੋਸਤ ਨੂੰ ਕਾਕਪਿਟ ਵਿੱਚ ਜਾਣ ਦਿੱਤਾ ਹੈ।

ਡੀਜੀਸੀਏ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਸਮੇਂ 'ਤੇ ਘਟਨਾ ਦੀ ਰਿਪੋਰਟ ਨਾ ਕਰਨ ਲਈ ਏਅਰ ਇੰਡੀਆ ਦੇ ਸੀਈਓ ਅਤੇ ਫਲਾਈਟ ਸੁਰੱਖਿਆ ਦੇ ਮੁਖੀ ਨੂੰ 21 ਅਪ੍ਰੈਲ ਨੂੰ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਮਲੇ ਦੀ ਜਾਂਚ 'ਚ ਵੀ ਦੇਰੀ ਹੋਈ ਹੈ। ਦੋਵਾਂ ਅਧਿਕਾਰੀਆਂ ਨੂੰ ਨੋਟਿਸ ਦਾ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਫਿਲਹਾਲ ਏਅਰ ਇੰਡੀਆ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਡੀਸੀਈਏ ਨੇ ਏਅਰ ਇੰਡੀਆ ਨੂੰ ਜਾਂਚ ਪੂਰੀ ਹੋਣ ਤੱਕ ਸਾਰੇ ਅਮਲੇ ਦੇ ਮੈਂਬਰਾਂ ਨੂੰ ਡਿਊਟੀ (ਰੋਸਟਰ) ਤੋਂ ਹਟਾਉਣ ਦਾ ਨਿਰਦੇਸ਼ ਦਿੱਤਾ ਸੀ।

ਇਸ ਤੋਂ ਪਹਿਲਾਂ ਜੁਲਾਈ 2022 ਵਿੱਚ, ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ ਨੇ ਪਿਛਲੇ 18 ਦਿਨਾਂ ਵਿੱਚ ਤਕਨੀਕੀ ਨੁਕਸ ਦੀਆਂ ਅੱਠ ਘਟਨਾਵਾਂ ਤੋਂ ਬਾਅਦ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਨੋਟਿਸ ਵਿੱਚ ਕਿਹਾ ਗਿਆ ਹੈ, "ਘਟਨਾਵਾਂ ਦੀ ਸਮੀਖਿਆ ਤੋਂ ਪਤਾ ਚੱਲਿਆ ਹੈ ਕਿ ਅੰਦਰੂਨੀ ਸੁਰੱਖਿਆ ਨਿਰੀਖਣ ਮਾੜੇ ਸਨ ਅਤੇ ਅਢੁਕਵੇਂ ਰੱਖ-ਰਖਾਅ ਉਪਾਅ (ਕਿਉਂਕਿ ਜ਼ਿਆਦਾਤਰ ਘਟਨਾਵਾਂ ਕੰਪੋਨੈਂਟ ਜਾਂ ਸਿਸਟਮ ਦੀ ਅਸਫਲਤਾ ਨਾਲ ਸਬੰਧਤ ਸਨ) ਦੇ ਨਤੀਜੇ ਵਜੋਂ ਸੁਰੱਖਿਆ ਵਿੱਚ ਕਮੀ ਆਈ ਹੈ।"

ਇਹ ਵੀ ਪੜ੍ਹੋ:- Chipko movement: ਵਾਤਾਵਰਨ ਕਾਰਕੁੰਨਾਂ ਨੇ ਪੁਣੇ 'ਚ ਦਰੱਖਤਾਂ ਦੀ ਕਟਾਈ ਖ਼ਿਲਾਫ਼ ਕੀਤਾ 'ਚਿਪਕੋ' ਅੰਦੋਲਨ

ETV Bharat Logo

Copyright © 2025 Ushodaya Enterprises Pvt. Ltd., All Rights Reserved.