ਫਰੀਦਾਬਾਦ: ਖੇਤੀ ਕਾਨੂੰਨਾਂ ਨੂੰ ਲੈ ਕੇ ਬੀਤੇ 2 ਦਿਨਾਂ ਤੋਂ ਕਿਸਾਨ ਸਿੰਧੂ ਬਾਰਡਰ,ਟਿੱਕਰੀ ਬਾਰਡਰ ਉੱਤੇ ਧਰਨਾ ਲਾ ਕੇ ਬੈਠੇ ਹਨ। ਕਿਸਾਨ ਲਗਾਤਾਰ ਖੇਤੀ ਕਾਨੂੰਨ ਵਾਪਲ ਲੈਣ ਦੀ ਮੰਗ ਕਰ ਰਹੇ ਹਨ। ਇਸ ਦੇ ਲਈ ਉਹ ਦਿੱਲੀ ਦੇ ਜੰਤਰ-ਮੰਤਰ ਵਿੱਚ ਧਰਨਾ ਦੇ ਕੇ ਸਰਕਾਰ ਕੋਲ ਆਪਣੀ ਆਵਾਜ਼ ਪਹੁੰਚਾਣਾ ਚਾਹੁੰਦੇ ਹਨ।
ਮੰਗ ਪੂਰੀ ਨਾ ਹੋਣ 'ਤੇ ਉਨ੍ਹਾਂ ਨੇ ਦਿੱਲੀ ਦੇ ਪੰਜ ਬਾਰਡਰਾਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਸੀ, ਪਰ ਬਦਰਪੁਰ ਬਾਰਡਰ ਦੀਆ ਤਸਵੀਰਾਂ ਬੇਹਦ ਅਲਗ ਵਿਖਾਈ ਦੇ ਰਹੀ ਹੈ। ਇਥੇ ਮੌਜੂਦਾ ਸਮੇ 'ਚ ਵੀ ਹਾਲਾਤ ਆਮ ਹੀ ਨਜ਼ਰ ਆ ਰਹੀ ਹੈ। ਇਥੇ ਨਾਣ ਤਾਂ ਕੋਈ ਪੁਲਿਸ ਬਲ ਤੇ ਨਾਂ ਹੀ ਕਿਸਾਨ ਨਜ਼ਰ ਆ ਰਹੇ ਹਨ। ਇਥੇ ਸੜਕਾਂ 'ਤੇ ਟ੍ਰੈਫਿਕ ਆਮ ਤਰੀਕੇ ਨਾਲ ਹੀ ਚੱਲ ਰਿਹਾ ਹੈ।
ਇਸ ਤੋਂ ਪਹਿਲਾਂ ਵੀ 30 ਕਿਸਾਨ ਜੱਥੇਬੰਦੀਆਂ ਨੇ ਦਿੱਲੀ ਦੇ ਪੰਜ ਬਾਰਡਰਾਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਸੀ, ਜਿਸ ਵਿੱਚ ਬਦਰਪੁਰ ਬਾਰਡਰ ਵੀ ਸ਼ਾਮਲ ਹੈ। ਕਿਸਾਨਾਂ ਦੀ ਚੇਤਾਵਨੀ ਮਗਰੋਂ ਵੀ ਇਥੇ ਕਿਸੇ ਤਰ੍ਹਾਂ ਦੀ ਪੁਲਿਸ ਫੋਰਸ ਨਹੀਂ ਹੈ ਤੇ ਆਮ ਦਿਨਾ ਦੀ ਤਰ੍ਹਾਂ ਹੀ ਹਾਲਾਤ ਹਨ।