ਬਾਗਪਤ: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਸੋਮਵਾਰ ਨੂੰ ਵੱਡੇ ਪੱਧਰ 'ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਰਾਮ ਰਹੀਮ ਨੇ ਆਪਣੇ ਡੇਰੇ ਅੰਦਰ ਝਾੜੂ ਲਗਾ ਕੇ ਪੈਰੋਕਾਰਾਂ ਨੂੰ ਸਫਾਈ ਦਾ ਸੰਦੇਸ਼ ਦਿੱਤਾ ਹੈ। ਇੰਨਾ ਹੀ ਨਹੀਂ ਬਾਬਾ ਰਾਮ ਰਹੀਮ ਨਾਲ ਉਨ੍ਹਾਂ ਦੀ ਮੂੰਬ ਬੋਲੀ ਬੇਟੀ ਹਨੀਪ੍ਰੀਤ ਇੰਸਾਂ ਵੀ ਝਾੜੂ ਲਗਾ ਕੇ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਬਣੀ।
ਪੂਰੇ ਹਰਿਆਣਾ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿਚ ਚਲਾਈ ਜਾ ਰਹੀ ਹੈ ਮੁੰਹਿਮ: ਹਨੀਪ੍ਰੀਤ ਨੇ ਇਸ ਸਫਾਈ ਮੁਹਿੰਮ ਦਾ ਲਾਈਵ ਵੀਡੀਓ ਆਪਣੇ ਯੂਟਿਊਬ ਅਕਾਊਂਟ ਰਾਹੀਂ ਆਨਲਾਈਨ ਪੋਸਟ ਕਰਕੇ ਜਾਰੀ ਕੀਤਾ। ਅੱਜ ਉਨ੍ਹਾਂ ਦੇ ਪੈਰੋਕਾਰ ਪੂਰੇ ਹਰਿਆਣਾ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿਚ ਇਸ ਮੁਹਿੰਮ ਨੂੰ ਚਲਾ ਰਹੇ ਹਨ। ਜਿਸ ਵਿਚ ਹਰਿਆਣਾ, ਰਾਜਸਥਾਨ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਮ ਰਹੀਮ ਦੇ ਹਜ਼ਾਰਾਂ ਪੈਰੋਕਾਰਾਂ ਨੇ ਉਨ੍ਹਾਂ ਦਾ ਔਨਲਾਈਨ ਸੰਦੇਸ਼ ਵੀ ਸੁਣਿਆ ਅਤੇ ਇਸ ਸਫਾਈ ਮੁਹਿੰਮ ਦਾ ਹਿੱਸਾ ਵੀ ਬਣੇ।
ਦੱਸ ਦੇਈਏ ਗੁਰਮੀਤ ਰਾਮ ਰਹੀਮ ਨੂੰ ਦੋ ਦਿਨ ਪਹਿਲਾਂ ਹੀ ਹਰਿਆਣਾ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਨੂੰ 40 ਦਿਨ੍ਹਾਂ ਦੀ ਪੈਰੋਲ ਮਿਲੀ ਹੈ ਅਤੇ ਇਸ ਦੌਰਾਨ ਉਹ ਆਪਣੇ ਦੂਜੇ ਸਭ ਤੋਂ ਵੱਡੇ ਕੈਂਪ ‘ਬਰਨਾਵਾ ਆਸ਼ਰਮ’ ਵਿੱਚ ਰਹਿ ਰਹੇ ਹਨ। ਇੱਥੋਂ ਹੀ ਰਾਮ ਰਹੀਮ ਵੱਲੋਂ ਆਪਣੀਆਂ ਸੰਗਤਾਂ ਨੂੰ ਸੇਧ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਬਾਬੇ ਦੇ ਪੈਰੋਕਾਰ ਵੀ ਆਸ਼ਰਮ ਵਿੱਚ ਲਗਾਤਾਰ ਮੌਜੂਦ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਲਆਈਯੂ ਵਿਭਾਗ ਨੇ ਵੀ ਗੇਟ ਦੇ ਬਾਹਰ ਸਖ਼ਤ ਪਹਿਰਾ ਲਾਇਆ ਹੋਇਆ ਹੈ।
ਬਾਗਪਤ ਦੇ ਬਰਨਾਵਾ ਆਸ਼ਰਮ 'ਚ ਪੈਰੋਲ 'ਤੇ ਆਏ ਤੀਜੀ ਵਾਰ: ਬਾਬਾ ਰਾਮ ਰਹੀਮ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਆਪਣੀ ਡਿਉਟੀ ਨਿਭਾ ਰਹੀ ਹੈ। ਉਨ੍ਹਾਂ ਦੇ ਆਸ਼ਰਮ ਵਿੱਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਚੈੱਕ ਕਰਨ ਤੋਂ ਬਾਅਦ ਹੀ ਡੇਰੇ ਦੇ ਅੰਦਰ ਦਾਖਲਾ ਦਿੱਤਾ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੀਜੀ ਵਾਰ ਬਾਗਪਤ ਦੇ ਬਰਨਾਵਾ ਆਸ਼ਰਮ 'ਚ ਪੈਰੋਲ 'ਤੇ ਆਏ ਹਨ। ਇੱਥੇ ਉਨ੍ਹਾਂ ਨੂੰ ਪਹਿਲਾਂ ਪਿਛਲੇ ਸਾਲ 17 ਜੂਨ ਨੂੰ 30 ਦਿਨ ਅਤੇ 15 ਅਕਤੂਬਰ ਨੂੰ 40 ਦਿਨ ਕੱਟਣ ਤੋਂ ਬਾਅਦ 25 ਨਵੰਬਰ ਨੂੰ ਵਾਪਸ ਸੁਨਾਰੀਆ ਜੇਲ੍ਹ ਲਿਜਾਇਆ ਗਿਆ ਸੀ। ਤੀਜੀ ਵਾਰ ਵੀ ਉਹ 40 ਦਿਨਾਂ ਦੀ ਪੈਰੋਲ 'ਤੇ ਬਰਨਵਾ ਆਸ਼ਰਮ 'ਚ ਹੀ ਰਹਿ ਰਹੇ ਹਨ। ਇੱਥੋਂ ਹੀ ਉਨਾਂ ਵੱਲੋਂ ਆਪਣੇ ਸ਼ਰਧਾਲੂਆਂ ਲਈ ਆਨਲਾਈਨ ਸਤਿਸੰਗ ਕਰਕੇ ਮਾਨਵਤਾ ਭਲਾਈ ਦੇ ਸੰਦੇਸ਼ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ICC Awards 2022 : ICC ਕਰਨ ਜਾ ਰਿਹੈ ਐਵਾਰਡ 2022 ਦੇ ਜੇਤੂਆਂ ਦਾ ਐਲਾਨ, ਭਾਰਤੀ ਟੀਮ ਦੇ ਕਈ ਖਿਡਾਰੀ ਨਾਮਜ਼ਦ