ETV Bharat / bharat

ਦਿੱਲੀ ਸਿੱਖ ਦੰਗੇ:ਸੱਜਨ ਕੁਮਾਰ ’ਤੇ ਦੋਸ਼ ਤੈਅ

author img

By

Published : Dec 7, 2021, 2:27 PM IST

37 ਸਾਲ ਦੇ ਇੰਤਜਾਰ ਤੋਂ ਬਾਅਦ ਆਖਰ ਕਾਰ ਦਿੱਲੀ ਸਿੱਖ ਦੰਗਿਆਂ (Delhi Sikh Riots) ਵਿੱਚ ਤੱਤਕਾਲੀ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਵਿਰੁੱਧ ਕਤਲੇਆਮ ਦਾ ਕੇਸ (Sikh genocide case against Sajjan Kumar) ਚੱਲਣ ਦਾ ਰਾਹ ਸਾਫ ਹੋ ਗਿਆ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ (Special CBI Court framed charge against Sajjan Kumar) ਨੇ ਕਿਹਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਇਹ ਸਪਸ਼ਟ ਹੋ ਰਿਹਾ ਹੈ ਕਿ ਸੱਜਨ ਕੁਮਾਰ ਨੇ ਨਾ ਸਿਰਫ ਭੀੜ ਦੀ ਅਗਵਾਈ ਕੀਤੀ (Sajjan Kumar not only led the mob), ਸਗੋਂ ਇੱਕ ਪਰਿਵਾਰ ਦੇ ਦੋ ਸਿੱਖਾਂ ਦਾ ਕਤਲ (Murder two of a sikh family) ਵੀ ਕੀਤਾ।

ਦਿੱਲੀ ਸਿੱਖ ਦੰਗੇ:ਸੱਜਨ ਕੁਮਾਰ ’ਤੇ ਦੋਸ਼ ਤੈਅ
ਦਿੱਲੀ ਸਿੱਖ ਦੰਗੇ:ਸੱਜਨ ਕੁਮਾਰ ’ਤੇ ਦੋਸ਼ ਤੈਅ

ਨਵੀਂ ਦਿੱਲੀ: ਦਿੱਲੀ ਸਿੱਖ ਦੰਗਿਆਂ (Delhi Sikh Riots) ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਦੇ ਵਧੀਕ ਸੈਸ਼ਨ ਜੱਜ ਐਨ.ਕੇ.ਨਾਗਪਾਲ ਨੇ ਕਾਂਗਰਸੀ ਆਗੂ ਸੱਜਨ ਕੁਮਾਰ ਵਿਰੁੱਧ ਦੋਸ਼ ਤੈਅ ਕਰ ਦਿੱਤੇ (Special CBI Court framed charge against Sajjan Kumar) ਹਨ ਤੇ ਦੋਸ਼ ਤੈਅ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਕੇਸ ਵਿੱਚ ਸਿੱਖ ਦੰਗਾ ਪੀੜਤਾਂ ਨੂੰ 37 ਸਾਲਾਂ ਬਾਅਦ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ। ਸੱਜਨ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਜਾਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸਿੱਖਾਂ ਨੂੰ ਇਸ ਮਾਮਲੇ ਵਿੱਚ 37 ਸਾਲਾਂ ਬਾਅਦ ਇਨਸਾਫ (Getting justice after 37 years) ਮਿਲਣ ਜਾ ਰਿਹਾ ਹੈ ਤੇ ਇਹ ਵੀ ਤਾਂ ਹੀ ਹੋ ਸਕਿਆ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2015 ਵਿੱਚ ਸਿੱਟ ਬਣਾਈ ਗਈ, ਨਹੀਂ ਤਾਂ 1991 ਤੱਕ ਤਾਂ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਨਹੀਂ ਸੀ ਕੀਤੀ ਗਈ।

  • 1984 Anti-Sikh riots| Delhi Court announces charges for rioting, murder, dacoity etc under multiple sections of IPC, against ex-Congress MP, Sajjan Kumar in connection with murder of 2 Sikhs in Raj Nagar, Delhi. Matter listed for Dec 16 for formal framing of charges

    (File photo) pic.twitter.com/5Ki6R3bF32

    — ANI (@ANI) December 7, 2021 " class="align-text-top noRightClick twitterSection" data=" ">

ਰਾਜ ਨਗਰ ’ਚ ਪਿਉ ਪੁੱਤ ਨੂੰ ਜਿੰਦਾ ਸਾੜਨ ਦੇ ਕੇਸ ’ਚ ਫਸਿਆ ਸੱਜਨ ਕੁਮਾਰ

ਜਿਕਰਯੋਗ ਹੈ ਕਿ 1984 ਵਿੱਚ ਸਰਸਵਤੀ ਵਿਹਾਰ 1984 ਨਸਲਕੁਸੀ (1984 Genocide) ਦੌਰਾਨ ਪੱਛਮੀ ਦਿੱਲੀ ਦੇ ਰਾਜ ਨਗਰ ਵਿੱਚ ਜਸਵੰਤ ਸਿੰਘ ਤੇ ਉਨ੍ਹਾਂ ਦੇ ਬੇਟੇ ਤਰਨਦੀਪ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ। ਸੀਬੀਆਈ ਅਦਾਲਤ ਨੇ ਕਿਹਾ ਹੈ ਕਿ ਇਹ ਇੱਕ ਭੀੜ ਨੇ ਕੀਤਾ ਸੀ ਤੇ ਇਸ ਦੀ ਅਗਵਾਈ ਸੱਜਨ ਕੁਮਾਰ ਕਰ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਹੀ ਐਫਆਈਆਰ ਦਰਜ ਕੀਤੀ ਗਈ ਸੀ। ਇਹ ਐਫਆਈਆਰ ਕਤਲ ਦੀ ਧਾਰਾ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਤੇ ਟੀਮ ਨੇ ਸੱਜਨ ਕੁਮਾਰ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਗਏ ਸੀ ਤੇ ਹੁਣ ਦੋਸ਼ ਤੈਅ ਹੋ ਗਏ ਹਨ।

  • Sikhs have waited 37 years to hear and read Delhi court charging Sajjan Kumar, @INCIndia former MP for the murder of a Sikh & his son in Saraswati Vihar in 1984 genocide

    Court said that prima facie he was not only “a participant of the mob but also led it”@ANI @Republic pic.twitter.com/Asvz5sVzZs

    — Manjinder Singh Sirsa (@mssirsa) December 7, 2021 " class="align-text-top noRightClick twitterSection" data=" ">

ਅਦਾਲਤ ਨੇ ਕਿਹਾ ਇੰਦਰਾ ਗਾਂਧੀ ਦੇ ਕਤਲ ਕਾਰਨ ਹੋਏ ਦੰਗੇ

ਅਦਾਲਤ ਨੇ ਦੋਸ਼ ਤੈਅ ਕਰਨ ਦੇ ਹੁਕਮ ਵਿੱਚ ਕਿਹਾ ਹੈ ਕਿ ਦਿੱਲੀ ਸਿੱਖ ਦੰਗੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਦੋ ਸਿੱਖ ਸੁਰੱਖਿਆ ਮੁਲਾਜਮਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ (PM Indira Gandhi shot dead) ਦੇ ਰੋਸ ਵਜੋਂ ਹੋਇਆ ਸੀ। ਇਹ ਵੀ ਕਿਹਾ ਕਿ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਵੱਲੋਂ ਸਿੱਖਾਂ ਦੇ ਸਭ ਤੋਂ ਵੱਧ ਮਾਨਤਾ ਵਾਲੇ ਧਾਰਮਕ ਸਥਾਨ ਹਰਮੰਦਰ ਸਾਹਿਬ ’ਤੇ ਫੌਜੀ ਹਮਲਾ ਕਰਨ ਦੇ ਹੁਕਮ ਦੇ ਇਵਜ ਵਜੋਂ ਕੀਤਾ ਗਿਆ ਸੀ ਤੇ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹਿੰਸਾ ਹੋਈ ਸੀ ਤੇ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ।

ਸੁਪਰੀਮ ਕੋਰਟ ਨੇ ਖੋਲ੍ਹੀ ਸੀ ਸੀਬੀਆਈ ਜਾਂਚ

ਜਿਕਰਯੋਗ ਹੈ ਕਿ ਦਿੱਲੀ ਸਿਖ ਦੰਗਿਆਂ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਲੰਮੀ ਕਾਨੂੰਨੀ ਲੜਾਈ ਲੜੀ ਗਈ ਸੀ ਤੇ ਸੁਪਰੀਮ ਕੋਰਟ ਨੇ ਹੀ ਜਾਂਚ ਦਾ ਫੈਸਲਾ ਦਿੱਤਾ (SC had ordered CBI Enquiry) ਸੀ। ਇਸੇ ਉਪਰੰਤ ਸੀਬੀਆਈ ਜਾਂਚ ਹੋਈ ਸੀ ਤੇ ਸੀਬੀਆਈ ਨੇ ਸੱਜਨ ਕੁਮਾਰ ਨੂੰ ਮੁਲਜਮ ਬਣਾ ਕੇ ਜਾਂਚ ਕੀਤੀ ਸੀ ਤੇ ਉਸ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤੇ ਸੀ। ਸੱਜਨ ਕੁਮਾਰ ’ਤੇ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਅਤੇ ਸਿੱਖਾਂ ਦਾ ਕਤਲੇਆਮ ਕਰਨ ਦਾ ਦੋਸ਼ ਹੈ। ਇਸ ਕਤਲੇਆਮ ਦੌਰਾਨ ਹਜਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਕਈਆਂ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ ਪਰ ਦੰਗਾ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਸੀ ਮਿਲ ਸਕਿਆ।

ਇਹ ਵੀ ਪੜ੍ਹੋ:JNU ਤੋਂ ਉੱਠੀ ਆਵਾਜ਼, ਬਾਬਰੀ ਮਸਜਿਦ ਨੂੰ ਦੁਬਾਰਾ ਬਣਾਓ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.