ਨਵੀਂ ਦਿੱਲੀ: ਪਿਛਲੇ 11 ਦਿਨਾਂ ਤੋਂ ਕਤਲ ਮਾਮਲੇ ਵਿੱਚ ਫਰਾਰ ਚੱਲ ਰਹੇ ਸੁਸ਼ੀਲ ਪਹਿਲਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਪੂਰੀ ਤਰ੍ਹਾਂ ਅਸਫਲ ਰਹੀ ਹੈ। ਦਿੱਲੀ ਪੁਲਿਸ ਨੇ ਸੁਸ਼ੀਲ ਉੱਤੇ ਦਬਾਅ ਪਾਉਣ ਲਈ ਹੁਣ ਦਿੱਲੀ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ। ਸੁਸ਼ੀਲ ਕੁਮਾਰ ਛਤਰਸਾਲ ਸਟੇਡੀਅਮ ਵਿੱਚ ਓਐਸਡੀ ਵਜੋਂ ਤਾਇਨਾਤ ਹੈ। ਪੁਲਿਸ ਨੇ ਪੱਤਰ ਭੇਜ ਕੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਕਤਲ ਵਿੱਚ ਲੋੜੀਂਦੇ ਸੁਸ਼ੀਲ ਦੇ ਵਿਰੁੱਧ ਉਹ ਐਕਸ਼ਨ ਲੈਣ।
ਜਾਣਕਾਰੀ ਅਨੁਸਾਰ ਲੰਘੀ 4 ਮਈ ਨੂੰ ਛਤਰਸਾਲ ਸਟੇਡੀਅਮ ਵਿਖੇ ਸਾਗਰ ਪਹਿਲਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦੇ ਇਸ ਮਾਮਲੇ ਵਿੱਚ ਜਿਨ੍ਹਾਂ ਮੁਲਜ਼ਮਾਂ ਦਾ ਨਾਂਅ ਸਾਹਮਣੇ ਆਇਆ ਸੀ ਉਨ੍ਹਾਂ ਵਿੱਚ ਦੋ ਵਾਰ ਓਲੰਪਿਕ ਤਮਗਾ ਜੇਤੂ ਸੁਸ਼ੀਲ ਪਹਿਲਵਾਨ ਦਾ ਨਾਂਅ ਸ਼ਾਮਲ ਹੈ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਸੁਸ਼ੀਲ ਇਸ ਕਤਲ ਮਾਮਲਾ ਦਾ ਮੁੱਖ ਮੁਲਜ਼ਮ ਹੈ। ਇਸ ਬਾਬਤ ਕਈ ਮਹੱਤਵਪੂਰਨ ਸਬੂਤ ਵੀ ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲੇ। ਪੁਲਿਸ ਨੇ ਤਲਾਸ਼ ਵਿੱਚ ਬੀਤੇ 10 ਦਿਨਾਂ ਵਿੱਚ ਦਿੱਲੀ, ਹਰਿਆਣਾ, ਉਤਰਾਖੰਡ, ਯੂਪੀ ਆਦਿ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਹੈ ਪਰ ਅਜੇ ਤੱਕ ਸੁਸ਼ੀਲ ਉਨ੍ਹਾਂ ਦੇ ਹੱਥ ਨਹੀਂ ਲੱਗਿਆ।
ਦਿੱਲੀ ਸਰਕਾਰ ਤੋਂ ਵਿਭਾਗੀ ਐਕਸ਼ਨ ਦੀ ਮੰਗ
ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਦਿੱਲੀ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਸੁਸ਼ੀਲ ਕੁਮਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ ਸੁਸ਼ੀਲ ਕੁਮਾਰ ਰੇਲਵੇ ਵਿਚ ਤਾਇਨਾਤ ਹੈ ਅਤੇ ਫਿਲਹਾਲ ਉਹ ਡੈਪੂਟੇਸ਼ਨ 'ਤੇ ਛਤਰਸਾਲ ਸਟੇਡੀਅਮ ਦੇ ਓਐਸਡੀ ਹਨ। ਦਿੱਲੀ ਪੁਲਿਸ ਵੱਲੋਂ ਦਿੱਲੀ ਸਰਕਾਰ ਦੇ ਸਿੱਖਿਆ / ਖੇਡ ਵਿਭਾਗ ਦੀ ਡਿਪਟੀ ਡਾਇਰੈਕਟਰ ਅਤੇ ਛਤਰਸਾਲ ਸਟੇਡੀਅਮ ਦੀ ਪ੍ਰਸ਼ਾਸਕ ਆਸ਼ਾ ਅਗਰਵਾਲ ਨੂੰ ਪੱਤਰ ਲਿਖ ਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਉੁਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁਸ਼ੀਲ ਦੇ ਵਿਰੁੱਧ ਕਾਰਵਾਈ ਕਰਨ ਕਿਉਂਕਿ ਉਹ ਗੰਭੀਰ ਜ਼ੁਰਮ ਨੂੰ ਅੰਜ਼ਾਮ ਦੇ ਕੇ ਫਰਾਰ ਹੋਇਆ ਹੈ। ਉਨ੍ਹਾਂ ਨੇ ਡਿਪਟੀ ਡਾਇਰੈਕਟਰ ਨੂੰ ਦੱਸਿਆ ਕਿ ਦਿੱਲੀ ਪੁਲਿਸ ਕਤਲ ਕੇਸ ਵਿੱਚ ਸੁਸ਼ੀਲ ਕੁਮਾਰ ਦੀ ਭਾਲ ਕਰ ਰਹੀ ਹੈ। ਇਸ ਲਈ ਉਨ੍ਹਾਂ ਨੂੰ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:ਕੋਰੋਨਾ ਪੀੜਤਾਂ 'ਚ ਵਧ ਰਿਹਾ ਹਾਰਟ ਅਟੈਕ ਦਾ ਖ਼ਤਰਾ, ਡਾਕਰਟ ਬੋਲੇ- ਇਨ੍ਹਾਂ ਗੱਲਾਂ ਨੂੰ ਨਾ ਕਰੋਂ ਨਜ਼ਰ ਅੰਦਾਜ਼
ਕਈ ਸੂਬਿਆਂ 'ਚ ਚੱਲ ਰਹੀ ਛਾਪੇਮਾਰੀ
ਕਤਲ ਦੇ ਇਸ ਮਾਮਲੇ ਵਿੱਚ ਪੁਲਿਸ ਸੁਸ਼ੀਲ ਪਹਿਲਵਾਨ ਦੇ ਸਹੁਰੇ ਗੁਰੂ ਸਤਪਾਲ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਪੁਲਿਸ ਕਈ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਉਸ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਵੀ ਦਿੱਲੀ ਪੁਲਿਸ ਜਾਰੀ ਕਰਵਾ ਸਕਦੀ ਹੈ। ਉਸ ਦੇ ਵਿਰੁੱਧ ਲੁਕ ਆਉਟ ਸਰਕੁਲਅਰ ਪਹਿਲਾਂ ਵੀ ਜਾਰੀ ਕਰਵਾਇਆ ਜਾ ਚੁੱਕਿਆ ਹੈ ਤਾਂ ਉਹ ਵਿਦੇਸ਼ ਨਾ ਭੱਜ ਸਕੇ।