ETV Bharat / bharat

ਦੀਪ ਸਿੱਧੂ 'ਤੇ ਇਕਬਾਲ ਸਿੰਘ ਦੇ ਲਿੰਕ ਭਾਲ ਰਹੀ ਦਿੱਲੀ ਪੁਲਿਸ, ਫੰਡਾਂ ਸਬੰਧੀ ਜਾਂਚ ਜਾਰੀ - ਲਿੰਕ ਭਾਲ ਰਹੀ ਦਿੱਲੀ ਪੁਲਿਸ

ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਹੈ। ਇਨ੍ਹਾਂ ਦੇ ਜ਼ਰੀਏ ਕ੍ਰਾਈਮ ਬ੍ਰਾਂਚ ਉਨ੍ਹਾਂ ਕਿਰਦਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੇ ਲਾਲ ਕਿਲ੍ਹੇ ਦੀ ਹਿੰਸਾ ਦੀ ਸਾਜਿਸ਼ ਰਚੀ ਹੈ।

ਦੀਪ ਸਿੱਧੂ 'ਤੇ ਇਕਬਾਲ ਸਿੰਘ ਦੇ ਲਿੰਕ ਭਾਲ ਰਹੀ ਦਿੱਲੀ ਪੁਲਿਸ

author img

By

Published : Feb 11, 2021, 6:55 PM IST

ਨਵੀਂ ਦਿੱਲੀ:ਲਾਲ ਕਿਲ੍ਹੇ ਦੀ ਹਿੰਸਾ ਦੇ ਅੱਠ ਮੁੱਖ ਮੁਲਜ਼ਮਾਂ ਚੋਂ ਹੁਣ ਤੱਕ ਸਿਰਫ 3 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਦੇ ਨਾਂਅ ਦੀਪ ਸਿੱਧੂ, ਸੁਖਦੇਵ ਸਿੰਘ ਤੇ ਇਕਬਾਲ ਸਿੰਘ ਹਨ। ਹਿੰਸਾ ਭੜਕਾਉਣ 'ਚ ਇਨ੍ਹਾਂ ਤਿੰਨਾਂ ਦੀ ਅਹਿਮ ਭੂਮਿਕਾ ਦੱਸੀ ਗਈਹੈ। ਇਹ ਤਿੰਨੇ ਮੁਲਜ਼ਮ ਫਿਲਹਾਲ ਕ੍ਰਾਈਮ ਬ੍ਰਾਂਚ ਦੇ ਰਿਮਾਂਡ ‘ਤੇ ਹਨ ਤੇ ਪੁਲਿਸ ਉਨ੍ਹਾਂ ਦੇ ਲਿੰਕ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ, ਹਿੰਸਾ ਨਾਲ ਸਬੰਧਤ ਫੰਡਾਂ ਬਾਰੇ ਵੀ ਪੁੱਛਗਿੱਛ ਜਾਰੀ ਹੈ।

ਦੀਪ ਸਿੱਧੂ ਤੇ ਇਕਬਾਲ ਸਿੰਘ, ਜਿਨ੍ਹਾਂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਪੁਲਿਸ ਰਿਮਾਂਡ 'ਤੇ ਲਿਆ ਹੈ। ਉਨ੍ਹਾਂ ਦੇ ਜ਼ਰੀਏ ਕ੍ਰਾਈਮ ਬ੍ਰਾਂਚ ਉਨ੍ਹਾਂ ਕਿਰਦਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਲਾਲ ਕਿਲ੍ਹੇ ਦੀ ਹਿੰਸਾ ਦੀ ਸਾਜਿਸ਼ ਰਚੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਕਿਰਦਾਰ ਸਿਰਫ ਹਿੰਸਾ ਨੂੰ ਅੰਜਾਮ ਦਵਾਉਣ 'ਚ ਸ਼ਾਮਲ ਰਹੇ ਹਨ, ਪਰ ਉਨ੍ਹਾਂ ਨੇ ਇਹ ਹਿੰਸਾ ਕਿਸੇ ਹੋਰ ਵਿਅਕਤੀ ਦੇ ਇਸ਼ਾਰੇ 'ਤੇ ਕੀਤੀ ਹੈ। ਦੋਹਾਂ ਮੁਲਜ਼ਮਾਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਹਿੰਸਾ ਦੇ ਮੁੱਖ ਸਾਜ਼ਿਸ਼ਕਰਤਾ ਕੌਣ ਸਨ।

ਛੇ ਮਹੀਨਿਆਂ ਦੇ ਲਿੰਕ ਤੇ ਫੰਡਿੰਗ ਦੀ ਜਾਂਚ

ਲਾਲ ਕਿਲ੍ਹੇ ਦੀ ਹਿੰਸਾ ਦੇ ਦੋਹਾਂ ਮੁਲਜ਼ਮਾਂ ਦੀ ਕਾਲ ਡਿਟੇਲਜ਼ ਰਾਹੀਂ ਉਨ੍ਹਾਂ ਦੇ ਲਿੰਕ ਲੱਭੇ ਜਾ ਰਹੇ ਹਨ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪਿਛਲੇ 6 ਮਹੀਨਿਆਂ ਦੌਰਾਨ ਕਿਹੜੇ ਲੋਕਾਂ ਨਾਲ ਸੰਪਰਕ ਵਿੱਚ ਰਹੇ। ਲਾਲ ਕਿਲ੍ਹੇ 'ਤੇ ਹੋਈ ਹਿੰਸਾ ਲਈ ਉਨ੍ਹਾਂ ਨੂੰ ਕਿਸੇ ਕਿਸਮ ਦੀ ਫੰਡ ਦਿੱਤੇ ਗਏ ਸਨ ਜਾਂ ਨਹੀਂ।ਕ੍ਰਾਈਮ ਬ੍ਰਾਂਚ ਦੀ ਟੀਮ ਵੀ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ। ਪੁਲਿਸ ਦੇ ਮੁਤਾਬਕ ਦੋਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਜਾਣਕਾਰੀ ਮਿਲੀ ਹੈ, ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਹਿੰਸਾ ਦੇ ਦਿਨ ਪਹਿਲਾਂ ਤੋਂ ਪੱਜੇ ਸਨ ਪ੍ਰਦਰਸ਼ਨਕਾਰੀ

ਦਿੱਲੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਹੋਈ ਹਿੰਸਾ ਦੀ ਪੂਰੀ ਯੋਜਨਾ ਬਣਾਈ ਗਈ ਸੀ। ਪਹਿਲਾਂ ਹੀ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਦੇ ਨੇੜੇ ਪੁੱਜ ਚੁੱਕੇ ਸਨ। ਇਕਬਾਲ ਸਿੰਘ, ਜਿਸ ਨੂੰ ਇਸ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹ ਵੀ ਸਵੇਰੇ ਲਾਲ ਕਿਲ੍ਹੇ ਦੇ ਨੇੜੇ ਮੌਜੂਦ ਸੀ।ਉਹ ਲਗਾਤਾਰ ਲੋਕਾਂ ਨੂੰ ਦੱਸ ਰਿਹਾ ਸੀ ਕਿ ਉਨ੍ਹਾਂ ਨੂੰ ਕਿਹੜੇ ਰਸਤੇ ਰਾਹੀਂ ਲਾਲ ਕਿਲ੍ਹੇ ਤੱਕ ਪਹੁੰਚਣਾ ਹੈ। ਲਾਲ ਕਿਲ੍ਹੇ ਤੱਕ ਪਹੁੰਚਣ ਤੋਂ ਬਾਅਦ ਵੀ, ਉਸ ਨੇ ਅੰਦੋਲਨਕਾਰੀਆਂ ਵਿਚਾਲੇ ਹਿੰਸਾ ਭੜਕਾਉਣ ਦਾ ਕੰਮ ਕੀਤਾ, ਜੋ ਉਸ ਵੱਲੋਂ ਬਣਾਈ ਗਈ ਵੀਡੀਓ 'ਚ ਸਾਫ ਵੇਖਿਆ ਜਾ ਸਕਦਾ ਹੈ।

ਅਜੇ ਵੀ 6 ਮੁੱਖ ਦੋਸ਼ੀ ਫਰਾਰ

ਲਾਲ ਕਿਲ੍ਹੇ ਦੀ ਹਿੰਸਾ ਦੇ ਅੱਠ ਮੁੱਖ ਮੁਲਜ਼ਮਾਂ ਚੋਂ, ਹੁਣ ਤੱਕ ਸਿਰਫ ਤਿੰਨ ਮੁਲਜ਼ਮਾਂ ਨੂੰ ਹੀ ਪੁਲਿਸ ਕਾਬੂ ਕਰ ਸਕੀ ਹੈ। ਤਿੰਨੋਂ ਨੂੰ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਫਿਲਹਾਲ 5 ਹੋਰ ਦੋਸ਼ੀ ਫਰਾਰ ਹਨ। ਇਨ੍ਹਾਂ ਚੋਂ ਜੁਗਰਾਜ ਸਿੰਘ, ਗੁਰਜੋਤ ਸਿੰਘ ਤੇ ਗੁਰਜੰਟ ਸਿੰਘ 'ਤੇ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।

ਇਸ ਦੇ ਨਾਲ ਹੀ ਜੈਬੀਰ ਸਿੰਘ, ਬੂਟਾ ਸਿੰਘ ਤੇ ਸੁਖਦੇਵ ਸਿੰਘ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਮਦਦ ਕਰਨ ਵਾਲੇ ਵਿਅਕਤੀ ਨੂੰ ਦਿੱਲੀ ਪੁਲਿਸ ਵੱਲੋਂ ਇਹ ਰਕਮ ਇਨਾਮ ਰਾਸ਼ੀ ਵਜੋਂ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.