ਨਵੀਂ ਦਿੱਲੀ: ਖਜੂਰੀ ਖਾਸ ਇਲਾਕੇ (khajuri khas area ) ਚ ਬੁੱਧਵਾਰ ਦੇਰ ਰਾਤ ਬਦਮਾਸ਼ਾਂ ਅਤੇ ਪੁਲਿਸ (Delhi Police) ਦੇ ਵਿਚਾਲੇ ਮੁੱਠਭੇੜ ਹੋ ਗਈ। ਇਸ ਮੁੱਠਭੇੜ ਵਿੱਚ ਬਦਮਾਸ਼ਾਂ ਦੀਆਂ ਗੋਲੀਆਂ ਨਾਲ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ। ਉਸੇ ਸਮੇਂ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ, ਦੋਵਾਂ ਬਦਮਾਸ਼ਾਂ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਨੂੰ ਫਿਰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਿਕ ਖਜੂਰੀ ਖਾਸ ਇਲਾਕੇ ਵਿੱਚ ਪੁਲਿਸ ਦੇਰ ਰਾਤ ਗਸ਼ਤ ਕਰ ਰਹੀ ਸੀ। ਉਸੇ ਦੌਰਾਨ ਉਨ੍ਹਾਂ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਖਜੂਰੀ ਖਾਸ ਖੇਤਰ ਵਿੱਚ ਆਉਂਦੇ ਹੋਏ ਦੇਖਿਆ। ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜਣ ਲੱਗੇ। ਪੁਲਿਸ ਦੀ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ। ਇਹ ਬਦਮਾਸ਼ ਖਜੂਰੀ ਖਾਸ ਇਲਾਕੇ ਵਿੱਚ ਗਏ ਜਿੱਥੇ ਪੁਲਿਸ ਟੀਮ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਪਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਟੀਮ ਦੇ ਪਾਸੇ ਤੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਦੋਵੇਂ ਬਦਮਾਸ਼ਾਂ ਦੀ ਮੌਤ ਹੋ ਗਈ।
ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਬਦਮਾਸ਼ਾਂ ਦੀ ਪਛਾਣ ਅਮੀਰ ਅਤੇ ਰਾਜਮਨ ਵਜੋਂ ਹੋਈ ਹੈ। ਦੋਵੇਂ ਖਜੂਰੀ ਖਾਸ ਖੇਤਰ ਦੀ ਸ਼੍ਰੀ ਰਾਮ ਕਲੋਨੀ ਵਿੱਚ ਲੁਕੇ ਹੋਏ ਸੀ। ਪੁਲਿਸ ਨੇ ਘੇਰਾਬੰਦੀ ਕਰ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ, ਪਰ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਥੇ ਰਹਿ ਰਹੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਟੀਮ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਦੋਵੇਂ ਬਦਮਾਸ਼ ਮਾਰੇ ਗਏ। ਆਮਿਰ ਲੋਨੀ ਜਦੋਂ ਕਿ ਰਾਜਮਨ ਰੋਹਿਣੀ ਖੇਤਰ ਦਾ ਰਹਿਣ ਵਾਲਾ ਹੈ। ਦੋਵਾਂ ਤੋਂ ਦੋ ਪਿਸਤੌਲ ਅਤੇ ਡੇਢ ਲੱਖ ਰੁਪਏ ਨਕਦ ਬਰਾਮਦ ਹੋਏ ਹਨ।
ਇਹ ਵੀ ਪੜੋ: 4 ਚੋਰ ਫ਼ਿਲਮੀ ਅੰਦਾਜ਼ 'ਚ ਜੇਲ੍ਹ ਚੋਂ ਫਰਾਰ
ਸੀਨੀਅਰ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਨਾਰਥ ਇਸਟ ਅਤੇ ਰੋਹਿਣੀ ਜਿਲ੍ਹੇ ਦੀ ਜੁਆਇੰਟ ਟੀਮ ਨੇ ਖਜੂਰੀ ਖਾਸ ਚ ਇਹ ਐਨਕਾਉਂਟਰ ਕੀਤਾ ਹੈ। ਇਹ ਬਦਮਾਸ਼ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਬੁੱਧਵਾਰ ਰਾਤ ਨੂੰ ਵੀ ਉਹ ਬੇਗਮਪੁਰ ਚ ਵਾਰਦਾਤ ਕਰ ਫਰਾਰ ਹੋਏ ਸੀ। ਜਿੱਥੇ ਰੋਹਿਣੀ ਜ਼ਿਲ੍ਹਾ ਦੀ ਪੁਲਿਸ ਇਨ੍ਹਾਂ ਦਾ ਪਿੱਛਾ ਕਰਦੇ ਹੋਏ ਖਜੂਰੀ ਖਾਸ ਪਹੁੰਚੀ ਸੀ। ਇੱਥੇ ਉਹ ਉੱਤਰ ਪੂਰਬੀ ਜਿਲ੍ਹਾਂ ਪੁਲਿਸ ਵੀ ਉਨ੍ਹਾਂ ਦੇ ਸਹਿਯੋਗ ਦੇ ਲਈ ਪਹੁੰਚੀ। ਇਨ੍ਹਾਂ ਦੇ ਕੋਲ ਬਰਾਮਦ ਦੋ ਪਿਸਤੌਲ, 4 ਮੈਗਜੀਨ ਅਤੇ 60 ਗੋਲੀਆਂ ਦੇ ਬਾਰੇ ਚ ਜਾਣਕਾਰੀ ਜੁਟਾਈ ਜਾ ਰਹੀ ਹੈ।