ਨਵੀਂ ਦਿੱਲੀ: ਮੰਗਲਵਾਰ ਨੂੰ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਖਾਲਿਸਤਾਨੀ ਅਤਵਾਦੀ ਨੂੰ ਦਿੱਲੀ ਰਾਸ਼ਟਰੀ ਜਾਂਚ ਏਜੰਸੀ ਨੇ ਮੁੰਬਈ ਐਨਆਈਏ ਨੂੰ ਸੌਂਪ ਦਿੱਤਾ ਹੈ। ਗ੍ਰਿਫ਼ਤਾਰ ਖਾਲਿਸਤਾਨੀ ਅਤਵਾਦੀ ਗੁਰਜੀਤ ਸਿੰਘ ਨਿੱਝਰ ਦੇ ਪੁਣੇ ਦੇ ਚਾਕਨ 'ਚ ਰਹਿਣ ਵਾਲੇ ਇੱਕ ਵਿਅਕਤੀ ਨਾਲ ਸਬੰਧ ਸਨ, ਜਿਸ ਨੂੰ 2019 'ਚ ਐਨਆਈਏ ਦੀ ਟੀਮ ਨੇ ਚਾਕਨ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਸ ਵਿਅਕਤੀ ਦੀ ਪੁੱਛ-ਗਿੱਛ 'ਚ ਨਿੱਝਰ ਦਾ ਨਾਂਅ ਸਾਹਮਣੇ ਆਇਆ ਸੀ। ਨਿੱਝਰ ਖ਼ਾਲਿਸਥਾਨੀ ਆਗੂਆਂ ਨਾਲ ਸੋਸ਼ਲ ਮੀਡੀਆ ਦੇ ਰਾਹੀ ਸੰਪਰਕ ਵਿੱਚ ਸੀ। ਜਦੋਂ ਉਸ ਵਿਰੁੱਧ ਐਫ਼ਆਈਆਰ ਦਰਜ ਕੀਤੀ ਗਈ ਤਾਂ ਉਹ ਵਿਦੇਸ਼ ਭੱਜ ਗਿਆ ਸੀ।
ਦੱਸਣਯੋਗ ਹੈ ਕਿ ਉਸ ਨੂੰ ਮੰਗਲਵਾਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਗੁਰਜੀਤ ਦਿੱਲੀ ਏਅਰਪੋਰਟ ਆ ਕੇ ਕਿਸੇ ਹੋਰ ਥਾਂ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਏਜੰਸੀ ਦੀ ਟੀਮ ਗੁਰਜੀਤ ਬਾਰੇ ਪਹਿਲਾ ਹੀ ਸੁਚੇਤ ਸੀ। ਜਿਵੇਂ ਹੀ ਪੁਲਿਸ ਨੂੰ ਗੁਰਜੀਤ ਦੇ ਏਅਰਪੋਰਟ ‘ਤੇ ਹੋਣ ਦੀ ਜਾਣਕਾਰੀ ਮਿਲੀ ਤਾਂ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਏਜੰਸੀ ਗੁਰਜੀਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।