ETV Bharat / bharat

ਇਸ ਚੀਜ ਤੋਂ ਬਿਨਾਂ ਪੁੱਜੇ ਪੈਟਰੋਲ ਪੰਪ ਤਾਂ ਹੋ ਸਕਦੀ ਹੈ ਜੇਲ੍ਹ !

ਦਿੱਲੀ ਵਿੱਚ ਗੁਲਾਬੀ ਠੰਡ ਸ਼ੁਰੂ ਹੋ ਗਈ ਹੈ। ਅਜਿਹੀ ਹਲਾਤਾਂ ਵਿੱਚ ਰਾਜਧਾਨੀ ਵਿੱਚ ਪ੍ਰਦੂਸ਼ਣ (pollution) ਦਾ ਪੱਧਰ ਹਰ ਸਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਲੋਕਾਂ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਦਾ ਸਾਹਮਣਾ ਨਾਂ ਕਰਨਾ ਪਵੇ, ਅਜਿਹੇ ਵਿੱਚ ਦਿੱਲੀ ਟਰਾਂਸਪੋਰਟ ਵਿਭਾਗ (transport department ) ਨੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ।

PUC ਤੋਂ ਬਿਨਾਂ ਪੁੱਜੇ ਪੈਟਰੋਲ ਪੰਪ ਤਾਂ ਹੋ ਸਕਦੀ ਹੈ ਜੇਲ੍ਹ

author img

By

Published : Oct 21, 2021, 7:51 AM IST

ਨਵੀਂ ਦਿੱਲੀ: ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਲੈ ਕੇ ਬੇਹਦ ਸੂਚੇਤ ਹੈ। ਅਜਿਹੇ ਹਲਾਤਾਂ ਵਿੱਚ ਦਿੱਲੀ ਦੇ ਪੈਟਰੋਲ ਪੰਪਾਂ ਤੇ ਇੱਕ ਲਾਗੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਟਰਾਂਸਪੋਰਟ ਵਿਭਾਗ ਪੈਟਰੋਲ ਪੰਪ 'ਤੇ ਤੇਲ ਭਰਨ ਲਈ ਆਉਣ ਵਾਲੇ ਵਾਹਨਾਂ ਦੇ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ (PUC certificates) ਦੀ ਜਾਂਚ ਕਰੇਗਾ। ਜੇਕਰ ਸਰਟੀਫਿਕੇਟ ਵੈਧ ਨਹੀਂ ਪਾਇਆ ਜਾਂਦਾ ਹੈ, ਤਾਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਦਿੱਲੀ ਟਰਾਂਸਪੋਰਟ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਵਿਭਾਗ ਇਹ ਯਕੀਨੀ ਬਣਾ ਰਿਹਾ ਹੈ ਕਿ ਦਿੱਲੀ ਵਿੱਚ ਚੱਲਣ ਵਾਲੇ ਸਾਰੇ ਵਾਹਨ ਪ੍ਰਦੂਸ਼ਣ ਦੇ ਲਈ ਬਣਾਏ ਗਏ ਸਾਰੇ ਨਿਯਮਾਂ ਦੀ ਪਾਲਣਾ ਕਰਨ। ਇਸਦੇ ਲਈ, ਸਾਰੇ ਡਰਾਈਵਰਾਂ ਨੂੰ ਆਪਣੇ ਨਾਲ ਪੀਯੂਸੀ (PUC) ਲੈ ਕੇ ਜਾਣਾ ਪਵੇਗਾ।

PUC ਤੋਂ ਬਿਨਾਂ ਪੁੱਜੇ ਪੈਟਰੋਲ ਪੰਪ ਤਾਂ ਹੋ ਸਕਦੀ ਹੈ ਜੇਲ੍ਹ

ਜੇਕਰ ਜਾਂਚ ਦੌਰਾਨ ਡਰਾਈਵਰ ਦੇ ਨਾਲ ਪੀਯੂਸੀ ਨਹੀਂ ਮਿਲੀ ਤਾਂ ਈ-ਚਲਾਨ (E-CHALLAN) ਤਿਆਰ ਕੀਤਾ ਜਾਵੇਗਾ। ਇਸ ਮੁਹਿੰਮ ਦੇ ਤਹਿਤ ਪਹਿਲੇ ਪੜਾਅ ਵਿੱਚ ਲੋਕਾਂ ਨੂੰ ਪੀਯੂਸੀ ਆਪਣੇ ਨਾਲ ਲੈਣ ਦੀ ਅਪੀਲ ਕੀਤੀ ਗਈ ਸੀ। ਲੋਕਾਂ ਤੋਂ ਉਮੀਦ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਇਸ ਲਈ ਹੁਣ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਜੇਕਰ ਸਰਟੀਫਿਕੇਟ ਨਹੀਂ ਮਿਲਦਾ ਹੈ ਤਾਂ 10 ਹਜ਼ਾਰ ਰੁਪਏ ਤੱਕ ਦਾ ਚਲਾਨ ਕੀਤਾ ਜਾ ਸਕਦਾ ਹੈ।

ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਤਹਿਤ ਇਨਫੋਰਸਮੈਂਟ ਵਿੰਗ (enforcement wing) ਦੇ ਅਧਿਕਾਰੀ ਪੈਟਰੋਲ ਪੰਪ 'ਤੇ ਵਾਹਨਾਂ ਦੀ ਜਾਂਚ ਕਰਨਗੇ।

ਹੈਂਡ ਮਸ਼ੀਨ ਰਾਹੀਂ ਇਨ੍ਹਾਂ ਵਾਹਨਾਂ ਦੀ ਪੀਯੂਸੀ (PUC) ਸਥਿਤੀ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਲੋਕ ਪੀਯੂਸੀ ਸਰਟੀਫਿਕੇਟ ਤੋਂ ਬਿਨਾਂ ਵਾਹਨ ਲਿਆਉਂਦੇ ਹਨ ਉਨ੍ਹਾਂ ਨੂੰ ਮੌਕੇ 'ਤੇ ਬਣਿਆ ਸਰਟੀਫਿਕੇਟ ਲੈਣ ਲਈ ਕਿਹਾ ਜਾਵੇਗਾ। ਜੇ ਅੰਦਰ ਵਾਹਨਾਂ ਦਾ ਪੀਯੂਸੀ ਸਰਟੀਫਿਕੇਟ ਨਹੀਂ ਹੈ ਤਾਂ ਈ-ਚਲਾਨ ਭੇਜਿਆ ਜਾਵੇਗਾ। ਆਗਮੀ ਦਿਨਾਂ ਵਿੱਚ, ਜਦੋਂ ਇਹ ਵਾਹਨ ਮੁੜ ਪੈਟਰੋਲ ਪੰਪ 'ਤੇ ਆਉਣਗੇ, ਤਾਂ ਵਾਹਨ ਮਾਲਕਾਂ ਦੇ ਲਾਇਸੈਂਸ ਜ਼ਬਤ ਕਰਨ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ : ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦਾ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.