ETV Bharat / bharat

Delhi Liquor Scam: ਸੀਬੀਆਈ ਦਫ਼ਤਰ ਪਹੁੰਚੇ ਮਨੀਸ਼ ਸਿਸੋਦੀਆ, AAP ਸਾਂਸਦਾਂ ਨੇ ਘੇਰੀ ਮੋਦੀ ਸਰਕਾਰ - Manish Sisodia News

ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੀਬੀਆਈ ਦਫ਼ਤਰ ਜਾਣ ਲਈ ਆਪਣੀ ਮਾਂ ਤੋਂ ਅਸ਼ੀਰਵਾਦ ਲੈਕੇ ਰਿਹਾਇਸ਼ ਚੋਂ ਨਿਕਲੇ। ਮਨੀਸ਼ ਸਿਸੋਦੀਆ ਸੀਬੀਆਈ ਦਫ਼ਤਰ ਪਹੁੰਚ ਚੁੱਕੇ ਹਨ।

Delhi Liquor Scam, Manish Sisodia Mother, Manish Sisodia
Delhi Liquor Scam
author img

By

Published : Feb 26, 2023, 12:38 PM IST

Updated : Feb 26, 2023, 2:13 PM IST

Delhi Liquor Scam: ਸੀਬੀਆਈ ਦਫ਼ਤਰ ਪਹੁੰਚੇ ਮਨੀਸ਼ ਸਿਸੋਦੀਆ

ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਸੀਬੀਆਈ ਦਫ਼ਤਰ ਜਾਣ ਲਈ ਆਪਣੇ ਘਰੋਂ ਪੂਰੇ ਉਤਸ਼ਾਹ ਨਾਲ ਨਿਕਲੇ ਹਨ। ਉਨ੍ਹਾਂ ਨੇ ਅਪਣੀ ਮਾਂ ਕੋਲੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸਿਸੋਦੀਆ ਸਵੇਰੇ 9.45 ਵਜੇ ਕਾਰ ਵਿੱਚ ਬੈਠੇ ਅਤੇ ਜਿੱਤ ਦਾ ਸੰਕੇਤ (V) ਦਿਖਾਉਂਦੇ ਹੋਏ ਨਿਕਲ ਗਏ। ਇਸ ਦੌਰਾਨ, ਮਨੀਸ਼ ਸਿਸੋਦੀਆ ਦੇ ਚਿਹਰੇ 'ਤੇ ਸੀਬੀਆਈ ਦੀ ਜਾਂਚ ਨੂੰ ਲੈ ਕੋਈ ਟੈਂਸ਼ਨ ਜਾਂ ਦੁੱਖ ਨਹੀਂ ਸੀ। ਉਨ੍ਹਾਂ ਨੇ ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਸੰਬੋਧਨ ਵੀ ਕੀਤਾ।

  • CBI दफ़्तर जाने से पहले दिल्ली के लोगों से मेरा संबोधन | LIVE https://t.co/ZOR4gaDnYm

    — Manish Sisodia (@msisodia) February 26, 2023 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਕੇਜਰੀਵਾਲ ਤੋਂ ਡਰ ਰਹੀ : ਆਪ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਪ ਸਰਕਾਰ ਤੇ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸ ਲਈ ਇਹੋ ਜਿਹੀਆਂ ਕਾਰਵਾਈਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜੋ ਦੋਸ਼ ਲਾਇਆ ਹੈ ਕਿ ਸਿਸੋਦੀਆ ਨੇ ਲੱਖਾਂ ਦਾ ਘੁਟਾਲਾ ਕੀਤਾ ਹੈ, ਮੈਂ ਪਹਿਲਾਂ ਭਾਜਪਾ ਦੇ ਨੇਤਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਲੱਖ ਦੇ ਪਿੱਛੇ ਕਿੰਨੀਆਂ ਜ਼ੀਰੋ ਲੱਗਦੀਆਂ ਹਨ, ਉਸ ਦਾ ਅੰਦਾਜ਼ਾ ਹੈ ਵੀ ਜਾਂ ਨਹੀਂ।"

ਰਾਜਘਾਟ 'ਤੇ ਆਪ ਵਰਕਰਾਂ ਦੀ ਭੀੜ ਵੀ ਜੁਟੀ : ਮਨੀਸ਼ ਸਿਸੋਦੀਆ ਮੁਸਕਰਾਉਂਦੇ ਹੋਏ ਸਭ ਦਾ ਨਮਸਕਾਰ ਸਵੀਕਾਰ ਕਰ ਰਹੇ ਸੀ ਤੇ ਕਿਹਾ ਕਿ ਉਹ ਲੜਣਗੇ ਤੇ ਜਿੱਤਣਗੇ। ਰਾਜ ਸਭਾ ਦੇ ਸੰਸਦ ਮੈਂਬਰ ਸੰਜੈ ਸਿੰਘ ਵੀ ਸਿਸੋਦੀਆ ਨਾਲ ਕਾਰ ਵਿੱਚ ਮੌਜੂਦ ਰਹੇ। ਸਿਸੋਦੀਆ ਸੀਬੀਆਈ ਦਫਤਰ ਜਾਣ ਤੋਂ ਪਹਿਲਾਂ ਸਿੱਧਾ ਰਾਜਘਾਟ ਗਏ। ਉਥੇ 'ਆਪ' ਵਰਕਰਾਂ ਦੀ ਵੱਡੀ ਭੀੜ ਵੀ ਮੌਜੂਦ ਰਹੀ। 'ਆਪ' ਦੇ ਚੋਟੀ ਦੇ ਨੇਤਾਵਾਂ ਦੇ ਨਾਲ, ਵਰਕਰ ਵੀ ਮਹਿਸੂਸ ਕਰਦੇ ਹਨ ਕਿ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਹਾਲਾਂਕਿ, ਸਿਸੋਦੀਆ ਨੇ ਘਰੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਗੱਲ ਨਹੀਂ ਕੀਤੀ।

  • CBI दफ़्तर जाने के पहले, राजघाट पर बापू का आशीर्वाद लेने आया हूँ | LIVE https://t.co/tnFfqYUCTY

ਬਜਟ ਹੋਣ ਕਰਕੇ ਪਹਿਲਾਂ ਪੇਸ਼ ਨਹੀਂ ਹੋਏ ਸਿਸੋਦੀਆ : ਮਨੀਸ਼ ਸਿਸੋਦੀਆ ਨੂੰ ਦਿੱਲੀ ਆਬਕਾਰੀ ਘੁਟਾਲੇ ਦਾ ਮੁੱਖ ਮੁਲਜ਼ਮ ਬਣਾਇਆ ਗਿਆ ਹੈ ਅਤੇ ਸੀਬੀਆਈ ਨੇ ਸਿਸੋਦੀਆ ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ। ਹਾਲਾਂਕਿ, ਸਿਸੋਦੀਆ ਨੇ, ਦਿੱਲੀ ਦੇ ਬਜਟ ਵਿੱਚ ਉਸ ਦੀ ਭੂਮਿਕਾ ਦੱਸੀ ਤੇ ਕੁਝ ਸਮਾਂ ਮੰਗਿਆ। ਸਿਸੋਦੀਆ ਨੇ ਕਿਹਾ ਸੀ ਕਿ, 'ਸਿੱਖਿਆ ਦੇ ਮੰਤਰੀ ਵਜੋਂ ਇਸ ਸਮੇਂ ਦਿੱਲੀ ਦੇ ਬਜਟ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਸੀਬੀਆਈ 28 ਫਰਵਰੀ ਤੋਂ ਬਾਅਦ ਮੈਨੂੰ ਕਦੇ ਵੀ ਬੁਲਾ ਸਕਦਾ ਹੈ। ਮੈਂ ਹਮੇਸ਼ਾਂ ਸੀਬੀਆਈ ਵੱਲੋਂ ਕੀਤੀ ਜਾਂਦਾ ਜਾਂਚ ਦਾ ਸਮਰਥਨ ਕੀਤਾ ਹੈ, ਮੈਂ ਅੱਗੇ ਵੀ ਕਰਦਾ ਰਹਾਂਗਾ।'

ਸੜਕ ਤੋਂ ਸੰਸਦ ਤੱਕ ਲੜਾਈ ਲੜਾਂਗੇ : ਮਨੀਸ਼ ਨੂੰ ਸੀਬੀਆਈ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਜਾਵੇਗਾ। ਇਸ ਖਦਸ਼ੇ ਨਾਲ, ਸਵੇਰ ਤੋਂ ਹੀ, ਆਪ ਆਗੂ ਦੇ ਸਮਰਥਕ ਤੇ ਵਰਕਰ ਹੌਲੀ ਹੌਲੀ ਮਨੀਸ਼ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਸਨ। ਸਵੇਰੇ 9 ਵਜੇ ਤੋਂ 9.45 ਵਜੇ ਤੱਕ ਪਹੁੰਚਣ ਵਾਲੇ ਵਰਕਰਾਂ ਨਾਲ, ਆਪ ਸਾਂਸਦ ਸੰਜੈ ਸਿੰਘ, ਮੇਅਰ ਸ਼ੈਲੀ ਓਬਰਾਏ ਅਤੇ ਆਪ ਵਿਧਾਇਕ ਆਤੀਸ਼ ਵੀ ਪਹੁੰਚੇ। ਆਪ ਵਰਕਰ ਰੰਜਨ ਨੇ ਕਿਹਾ ਕਿ, "ਸਾਜਿਸ਼ ਤਹਿਤ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦੇ ਨਾਲ ਹਾਂ। ਸੜਕ ਤੋਂ ਸੰਸਦ ਤੱਕ ਲੜਾਈ ਲੜਾਂਗੇ।"

ਦੂਜੇ ਪਾਸੇ, ਆਪ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪ ਸਰਕਾਰ ਤੋਂ ਡਰਦੀ ਹੈ। ਮੋਦੀ ਸਰਕਾਰ ਨੇ ਅਡਾਨੀ ਤੇ ਅੰਬਾਨੀ ਨੂੰ ਸਭ ਕੁੱਝ ਦੇ ਦਿੱਤਾ। ਅੱਜ ਐਲਆਈਸੀ ਡੁੱਬ ਰਹੀ ਹੈ, ਲੱਖਾਂ ਲੋਕਾਂ ਦਾ ਪੈਸਾ ਡੁੱਬ ਰਿਹਾ ਹੈ, ਉਨ੍ਹਾਂ ਉੱਤੇ ਜਾਂਚ ਨਹੀਂ ਹੋ ਰਹੀ। ਉਸ ਦੇ ਉਲਟ, ਜਿਸ ਨੇ ਲੱਖਾਂ ਲੋਕਾਂ ਤੇ ਬੱਚਿਆਂ ਦਾ ਭਲਾ ਕੀਤਾ ਹੈ ਉਨ੍ਹਾਂ ਉੱਤੇ ਜਾਂਚ ਕਰ ਰਹੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਆਪ ਤੋਂ ਡਰਦੀ ਹੈ।

ਕੀ ਹਨ ਦੋਸ਼ : ਮਨੀਸ਼ ਸਿਸੋਦੀਆ ਉੱਤੇ ਦੋਸ਼ ਹਨ ਕਿ ਜਦੋਂ ਆਬਕਾਰੀ ਵਿਭਾਗ ਨੇ ਸ਼ਰਾਬ ਦੀਆਂ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਸਨ, ਤਾਂ ਉਸ ਦੌਰਾਨ ਸਿਸੋਦੀਆ ਨੇ ਕੁੱਲ ਨਿੱਜੀ ਵਿਕ੍ਰੇਤਾਵਾਂ ਨੂੰ 144 ਕਰੋੜ, 36 ਲੱਖ ਰੁਪਏ ਦਾ ਮੁਨਾਫਾ ਕਰਵਾਇਆ। ਉਨ੍ਹਾਂ ਨੂੰ ਲਾਇਸੈਂਸ ਫੀਸ ਮੁਆਫ ਕਰਨ ਦਾ ਵੀ ਫਾਇਦਾ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਸੀਬੀਆਈ (CBI) ਨੇ ਦਿੱਲੀ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਹੁਣ ਤੱਕ 10 ਗ੍ਰਿਫ਼ਤਾਰੀਆਂ ਕੀਤੀਆਂ ਹਨ। ਸੀਬੀਆਈ ਵੱਲੋਂ ਦਰਜ ਐਫਆਈਆਰ 'ਚ ਕੁੱਲ 14 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Coronavirus Update : ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਪਾਜ਼ੀਟਿਵ ਦੇ 180 ਨਵੇਂ ਮਾਮਲੇ, ਜਦਕਿ ਪੰਜਾਬ 'ਚ 1

Last Updated : Feb 26, 2023, 2:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.