ETV Bharat / bharat

ਦਿੱਲੀ ਅਪਰਾਧ ਸ਼ਾਖਾ ਨੇ 4 ਕਰੋੜ ਦੀ ਹੈਰੋਇਨ ਸਮੇਤ ਦੋ ਮਹਿਲਾਵਾਂ ਨੂੰ ਕੀਤਾ ਕਾਬੂ - ਧੋਖਾਧੜੀ ਦੇ ਇੱਕ ਮਾਮਲੇ

ਦਿੱਲੀ ਅਪਰਾਧ ਸ਼ਾਖਾ ਨੇ ਇੱਕ ਗਿਰੋਹ ਦੀਆਂ ਦੋ ਮਹਿਲਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ ਕਰੀਬ 4 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।

ਦਿੱਲੀ ਕਰਾਇਮ ਬ੍ਰਾਂਚ ਨੇ 4 ਕਰੋੜ ਦੀ ਹੈਰੋਇਨ ਸਮੇਤ ਦੋ ਮਹਿਲਾਵਾਂ ਨੂੰ ਕੀਤਾ ਕਾਬੂ

author img

By

Published : Aug 5, 2021, 4:23 PM IST

ਨਵੀਂ ਦਿੱਲੀ: ਅਪਰਾਧ ਸ਼ਾਖਾ ਨੇ ਹੈਰੋਇਨ ਤਸਕਰੀ ਕਰਨ ਵਾਲੇ ਗਿਰੋਹ ਦੀਆਂ ਦੋ ਮਹਿਲਾ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇੱਕ ਨਾਈਜੀਰੀਅਨ ਵਿਅਕਤੀ ਨੂੰ ਹੈਰੋਇਨ ਦੀ ਡਿਲਵਰੀ ਕਰਨ ਦਾ ਕੰਮ ਕਰਦੀਆਂ ਸੀ। ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 4 ਕਰੋੜ ਰੁਪਏ ਹੈ। ਦੋਵੇਂ ਔਰਤਾਂ ਮੁੱਖ ਦੋਸ਼ੀ ਨਾਈਜੀਰੀਅਨ ਨੌਜਵਾਨ ਨੂੰ ਜੇਲ੍ਹ ਵਿੱਚ ਮਿਲੀਆਂ ਸਨ ਅਤੇ ਉਸ ਦੇ ਕਹਿਣ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਸੰਯੁਕਤ ਕਮਿਸ਼ਨਰ ਆਲੋਕ ਕੁਮਾਰ ਦੇ ਅਨੁਸਾਰ ਕ੍ਰਾਈਮ ਬ੍ਰਾਂਚ ਵਿੱਚ ਤਾਇਨਾਤ ਐਸਆਈ ਯੁਧਵੀਰ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉੱਤਮ ਨਗਰ ਵਿੱਚ ਰਹਿਣ ਵਾਲੇ ਕੁਝ ਨਾਈਜੀਰੀਅਨ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਉਹ ਸਿਰਫ਼ ਦਿੱਲੀ ਵਿੱਚ ਹੀ ਨਹੀਂ ਸਗੋਂ ਪੰਜਾਬ, ਹਰਿਆਣਾ, ਯੂਪੀ, ਮੁੰਬਈ ਅਤੇ ਕੋਲਕਾਤਾ ਵਿੱਚ ਵੀ ਹੈਰੋਇਨ ਦੀ ਸਪਲਾਈ ਕਰ ਰਹੇ ਹਨ। ਉਹ ਅਫਗਾਨਿਸਤਾਨ ਤੋਂ ਆਉਣ ਵਾਲੀ ਡਰੱਗ ਨੂੰ ਇਨ੍ਹਾਂ ਸੂਬਿਆਂ ਵਿੱਚ ਪਹੁੰਚਾਉਂਦੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ 2 ਮਹਿਲਾ ਤਸਕਰ ਹੈਰੋਇਨ ਦੀ ਖੇਪ ਨੂੰ ਲੈਕੇ ਡਿਲਵਰੀ ਕਰਨ ਲਈ ਪੰਜਾਬ ਜਾ ਰਹੀਆਂ ਹਨ। ਇਸ ਜਾਣਕਾਰੀ 'ਤੇ ਏਸੀਪੀ ਗਿਰੀਸ਼ ਕੌਸ਼ਿਕ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਇਸ ਵਾਹਨ ਨੂੰ ਦਵਾਰਕਾ ਮੋੜ ਨਜ਼ਦੀਕ ਰੋਕਿਆ। ਤਲਾਸ਼ੀ ਦੌਰਾਨ ਮਹਿਲਾਵਾਂ ਕੋਲੋਂ 2 ਕਿਲੋ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਦੋਵੇਂ ਔਰਤਾਂ ਪਰਿਵਾਰ ਤੋਂ ਅਲੱਗ ਇਕੱਠੀਆਂ ਰਹਿੰਦੀਆਂ ਹਨ। ਕੈਰੋਲੀਨ ਨਾਂ ਦੀ ਮਹਿਲਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਪਹਿਲਾਂ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਰਹੀ ਹੈ। ਉਸ ਨੂੰ 2013 ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਉਥੇ ਹੀ ਮਧੂ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਸਨੂੰ ਧੋਖਾਧੜੀ ਦੇ ਇੱਕ ਮਾਮਲੇ ਵਿੱਚ 2013 ਵਿੱਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਉਹ ਚੰਗੇ ਦੋਸਤ ਬਣ ਗਏ। ਜੇਲ੍ਹ ਵਿੱਚ ਹੀ ਉਨ੍ਹਾਂ ਦੀ ਮੁਲਾਕਾਤ ਇੱਕ ਨਾਈਜੀਰੀਅਨ ਹੈਨਰੀ ਨਾਲ ਹੋਈ, ਜਿਸ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਦੋਵਾਂ ਮਹਿਲਾਵਾਂ ਨੂੰ ਆਪਣੇ ਨਾਲ ਮਿਲਾ ਲਿਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ।

ਮਹਿਲਾਵਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਉਮਰ ਨੂੰ ਦੇਖਦਿਆਂ ਕਿਸੇ ਨੂੰ ਵੀ ਉਨ੍ਹਾਂ 'ਤੇ ਸ਼ੱਕ ਨਹੀਂ ਹੁੰਦਾ ਸੀ। ਜਿਸ ਦੇ ਕਾਰਨ ਉਹ ਪੁਲਿਸ ਨੂੰ ਧੋਖਾ ਦੇ ਕੇ ਆਸਾਨੀ ਨਾਲ ਨਸ਼ੇ ਦੀ ਤਸਕਰੀ ਕਰ ਰਹੇ ਸਨ। ਪਿਛਲੇ 2 ਸਾਲਾਂ ਤੋਂ ਉਹ ਨਸ਼ਿਆਂ ਦੀ ਖੇਪ ਦਿੱਲੀ ਸਮੇਤ ਵੱਖ -ਵੱਖ ਸੂਬਿਆਂ ਵਿੱਚ ਪਹੁੰਚਾ ਰਹੀਆਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਈਜੀਰੀਅਨ ਸਾਥੀ ਨੂੰ ਇਹ ਨਸ਼ਾ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਮਿਲਦਾ ਸੀ। ਉਸ ਨੂੰ ਇੱਕ ਟ੍ਰਿਪ ਲਈ ਇੱਕ ਲੱਖ ਰੁਪਏ ਦਿੱਤੇ ਜਾਂਦੇ ਸਨ। ਫਿਲਹਾਲ ਪੁਲਿਸ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਇਹ ਵੀ ਪੜ੍ਹੋ:ਪੈਗਾਸਸ ਵਿਵਾਦ ‘ਤੇ ਬੋਲਿਆ ਸੁਪਰੀਮ ਕੋਰਟ, ਜੇ ਮੀਡੀਆ ਰਿਪੋਰਟ ਸਹੀ ਹੈ ਤਾਂ ਇਲਜ਼ਾਮ ਗੰਭੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.