ਨਵੀਂ ਦਿੱਲੀ: ਮਿਜ਼ੋਰਮ ਦੇ ਰਹਿਣ ਵਾਲੇ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁੱਖੀ ਸੀ, ਜਿਓਨਾ ਚਾਨਾ ਦੇ ਪਰਿਵਾਰ ਵਿੱਚ 38 ਪਤਨੀਆਂ ਅਤੇ 89 ਬੱਚੇ ਹਨ। ਜਿਓਨਾ ਚਾਨਾ ਦੀ ਐਤਵਾਰ ਨੂੰ ਮੌਤ ਹੋ ਗਈ। ਮਿਜ਼ੋਰਮ ਦੇ ਸੀ.ਐਮ ਜ਼ੋਰਮਥਾਂਗਾ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੂੰ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਸਨ। ਜਿਓਨਾ ਚਾਨਾ ਦੇ 33 ਪੋਤੇ-ਪੋਤੀਆਂ ਹਨ, ਖਾਸ ਗੱਲ ਇਹ ਹੈ, ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਕੱਠੇ ਰਹਿੰਦੇ ਹਨ।
ਹਰ ਕਿਸੇ ਦਾ ਕੰਮ ਵੰਡਿਆ ਹੋਇਆ ਹੈ, ਡਾਕਟਰ ਲਾਲਟ੍ਰੀਨਥਲੁਆਂਗਾ ਝੌ ਨੇ ਦੱਸਿਆ, ਕਿ ਜਿਓਨਾ ਸ਼ੂਗਰ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਸੀ। ਉਸਦਾ ਇਲਾਜ ਘਰ ਹੀ ਚੱਲ ਰਿਹਾ ਸੀ। ਪਰ ਜਦੋਂ ਉਸ ਦੀ ਹਾਲਤ ਵਿਗੜਦੀ ਗਈ, ਤਾਂ ਉਸਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਓਨਾ ਚਾਨਾ ਦਾ ਪਰਿਵਾਰ 100 ਕਮਰਿਆਂ ਦੇ ਨਾਲ ਇੱਕ ਚਾਰ ਮੰਜ਼ਿਲਾ ਮਕਾਨ ਵਿੱਚ ਰਹਿੰਦਾ ਹੈ। ਘਰ ਦੇ ਜ਼ਿਆਦਾਤਰ ਆਦਮੀ ਕਿਸੇ ਨਾ ਕਿਸੇ ਕਾਰੋਬਾਰ ਨਾਲ ਜੁੜੇ ਹੋਏ ਹਨ। ਮਿਜ਼ੋਰਮ ਆਉਣ ਵਾਲੇ ਯਾਤਰੀ ਇੱਕ ਵਾਰ ਇਸ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ:-ਸੱਪਾਂ ਦੀ ਦੁਨੀਆ ਦੇਖਣੀ ਹੈ ਤਾਂ ਇੱਥੇ ਆਓ... ਨਾਗ ਰਸੇਲ ਅਜਗਰ ਤੋਂ ਲੈ ਕੇ ਮਿਲੇਗੀ ਕਈ ਜ਼ਹਿਰੀਲੀ ਪ੍ਰਜਾਤੀਆਂ