ਹੈਦਰਾਬਾਦ: ਰੂਸ ਦੀ ਬੰਬਾਰੀ ਦਰਮਿਆਨ ਮੰਗਲਵਾਰ ਨੂੰ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਨਿਵਾਸੀ ਨਵੀਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵੀਨ ਚੌਥੇ ਸਾਲ ਦਾ ਵਿਦਿਆਰਥੀ ਸੀ।
ਮ੍ਰਿਤਕ ਦੀ ਲਾਸ਼ ਨੂੰ ਵੀਡੀਓ ਕਾਲ ਰਾਹੀਂ ਵਿਖਾਇਆ ਗਿਆ ਹੈ। ਨਵੀਨ ਦੀ ਲਾਸ਼ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ। ਨਵੀਨ ਦੀ ਮੌਤ ਤੋਂ ਬਾਅਦ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹੋਰ ਤੇਜ਼ੀ ਲਿਆਂਦੀ ਗਈ ਹੈ।
ਇਹ ਵੀ ਪੜੋ: ਸਰਕਾਰ ਦੀ ਥਾਂ ਹੁਣ ਕਿਸਾਨ ਕਰਨਗੇ ਨਸ਼ੇ ਦਾ ਖ਼ਾਤਮਾ !
ਨਵੀਨ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਬੁਰਾ ਹਾਲ ਹੈ। ਆਸ ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦਾ ਵਾਸੀ ਹੈ। ਜਲਦ ਹੀ ਪਰਿਵਾਰ ਨੂੰ ਨਵੀਨ ਦੀ ਲਾਸ਼ ਸੌਂਪ ਦਿੱਤੀ ਜਾਵੇਗੀ।
ਰੂਸੀ ਹਮਲੇ ਦੌਰਾਨ ਯੂਕਰੇਨ ਵਿੱਚ ਗੋਲਾਬਾਰੀ ਵਿੱਚ ਮਾਰੇ ਗਏ ਕਰਨਾਟਕ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌੜਾ ਦੇ ਪਿਤਾ ਸ਼ੇਖਰ ਗੌੜਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਦੂਤਾਵਾਸ ਦੇ ਕਿਸੇ ਵੀ ਵਿਅਕਤੀ ਨੇ ਯੂਕਰੇਨ ਦੇ ਖਾਰਕਿਵ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਨਹੀਂ ਕੀਤਾ ਹੈ। ਪੀੜਤ ਨਵੀਨ ਸ਼ੇਖਰੱਪਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਵੀਨ ਖਾਰਕਿਵ ਮੇਡਕਿੱਲ ਕਾਲਜ ਵਿੱਚ ਚੌਥੇ ਸਾਲ ਦਾ ਵਿਦਿਆਰਥੀ ਸੀ।
ਉਸ ਦੇ ਚਾਚਾ ਉਜਾਨ ਗੌੜਾ ਨੇ ਦਾਅਵਾ ਕੀਤਾ ਕਿ ਨਵੀਨ ਕਰਨਾਟਕ ਦੇ ਹੋਰ ਵਿਦਿਆਰਥੀਆਂ ਦੇ ਨਾਲ ਖਾਰਕਿਵ ਵਿੱਚ ਇੱਕ ਬੰਕਰ ਵਿੱਚ ਫਸਿਆ ਹੋਇਆ ਸੀ। ਉਹ ਸਵੇਰੇ ਕਰੰਸੀ ਲੈਣ ਅਤੇ ਖਾਣ-ਪੀਣ ਦਾ ਸਮਾਨ ਲੈਣ ਗਿਆ ਸੀ ਜਦੋਂ ਗੋਲੇ ਦੀ ਲਪੇਟ 'ਚ ਆ ਕੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਾਲਗੇੜੀ ਸਥਿਤ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਉਸ ਦੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਪੁੱਜੇ। ਉਜਨ ਗੌੜਾ ਨੇ ਦੱਸਿਆ ਕਿ ਮੰਗਲਵਾਰ ਨੂੰ ਹੀ ਉਸ ਨੇ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਬੰਕਰ 'ਚ ਖਾਣ-ਪੀਣ ਲਈ ਕੁਝ ਨਹੀਂ ਹੈ।