ETV Bharat / bharat

16 ਸਾਲ ਬਾਅਦ ਪਿੰਡ ਪਹੁੰਚੀ ਜਵਾਨ ਦੀ ਮ੍ਰਿਤਕ ਦੇਹ, ਜਾਣੋਂ ਪੂਰੀ ਘਟਨਾ

ਫੌਜ ਦੇ ਜਵਾਨ ਅਮਰੀਸ਼ ਤਿਆਗੀ ਦੀ ਮ੍ਰਿਤਕ ਦੇਹ 16 ਸਾਲ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਹੈ। 16 ਸਾਲਾਂ ਬਾਅਦ ਇਸ ਬਹਾਦਰ ਦੇਸ਼ ਭਗਤ ਸਿਪਾਹੀ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਮਾਮਲੇ ਦੇ ਬਾਰੇ ਜਿਸਨੂੰ ਵੀ ਜਾਣਕਾਰੀ ਮਿਲ ਰਹੀ ਹੈ ਉਹ ਪਿੰਡ ’ਚ ਪਹੁੰਚ ਰਹੇ ਹਨ।

16 ਸਾਲ ਬਾਅਦ ਪਿੰਡ ਪਹੁੰਚੀ ਜਵਾਨ ਦੀ ਮ੍ਰਿਤਕ ਦੇਹ

author img

By

Published : Sep 28, 2021, 4:28 PM IST

ਨਵੀਂ ਦਿੱਲੀ/ ਗਾਜ਼ੀਆਬਾਦ: ਫੌਜ ਦੇ ਜਵਾਨ ਅਮਰੀਸ਼ ਤਿਆਗੀ ਦੀ ਲਾਸ਼ 16 ਸਾਲ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਹੈ। 16 ਸਾਲਾਂ ਬਾਅਦ ਇਸ ਬਹਾਦਰ ਦੇਸ਼ ਭਗਤ ਸਿਪਾਹੀ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਜੋ ਵੀ ਇਸ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ਉਹ ਪਿੰਡ ਪਹੁੰਚ ਰਿਹਾ ਹੈ। ਅਮਰੀਸ਼ ਤਿਆਗੀ ਨੇ ਸਾਲ 2005 ਵਿੱਚ ਸਿਆਚਿਨ ਦੀ ਪਹਾੜੀ ਉੱਤੇ ਤਿਰੰਗਾ ਝੰਡਾ ਲਹਿਰਾ ਕੇ ਸਾਰਿਆ ਦਾ ਨਾਂ ਮਾਣ ਨਾਲ ਉੱਚਾ ਕੀਤਾ ਸੀ, ਪਰ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਉਤਰਾਖੰਡ ਦੀਆਂ ਪਹਾੜੀਆਂ ਤੋਂ ਡਿੱਗ ਕੇ ਮੌਤ ਹੋ ਗਈ ਸੀ।

ਸ਼ਹੀਦ ਅਮਰੀਸ਼ ਤਿਆਗੀ
ਸ਼ਹੀਦ ਅਮਰੀਸ਼ ਤਿਆਗੀ

3 ਦਿਨ ਪਹਿਲਾਂ ਮੁਰਾਦਨਗਰ ਦੇ ਰਹਿਣ ਵਾਲੇ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ 16 ਸਾਲ ਬਾਅਦ ਅਮਰੀਸ਼ ਤਿਆਗੀ ਦੀ ਲਾਸ਼ ਉਤਰਾਖੰਡ ਦੀ ਖਾਈ ਤੋਂ ਬਰਾਮਦ ਕੀਤੀ ਗਈ ਹੈ। ਅੱਜ ਫ਼ੌਜੀ ਅਧਿਕਾਰੀ ਲਾਸ਼ ਨੂੰ ਲੈ ਕੇ ਮੁਰਾਦਨਗਰ ਚ ਅਮਰੀਸ਼ ਤਿਆਗੀ ਦੇ ਜੱਦੀ ਪਿੰਡ ਪਹੁੰਚੇ।

16 ਸਾਲ ਬਾਅਦ ਪਿੰਡ ਪਹੁੰਚੀ ਜਵਾਨ ਦੀ ਮ੍ਰਿਤਕ ਦੇਹ

ਸਿਪਾਹੀ ਅਮਰੀਸ਼ ਤਿਆਗੀ ਗਾਜ਼ੀਆਬਾਦ ਦੇ ਮੁਰਾਦਨਗਰ ਇਲਾਕੇ ਦੇ ਹਿਸਾਲੀ ਪਿੰਡ ਦੇ ਰਹਿਣ ਵਾਲੇ ਸੀ।ਉਹ ਬਹੁਤ ਬਹਾਦਰ ਸੀ। ਇਸ ਤੋਂ ਪਹਿਲਾਂ ਉਹ ਕਾਰਗਿਲ ਵਿੱਚ ਤਾਇਨਾਤ ਸੀ। ਉਹ ਇੱਕ ਬਹਾਦਰ ਪਰਬਤਾਰੋਹੀ ਵੀ ਸੀ। ਉਸ ਨੇ ਹਿਮਾਲਿਆ ਅਤੇ ਸਿਆਚਿਨ ਰਾਹੀਂ ਸਭ ਤੋਂ ਉੱਚੀ ਚੋਟੀ ਉੱਤੇ ਕਈ ਵਾਰ ਤਿਰੰਗਾ ਲਹਿਰਾਇਆ ਸੀ।

ਸ਼ਹੀਦ ਅਮਰੀਸ਼ ਤਿਆਗੀ
ਸ਼ਹੀਦ ਅਮਰੀਸ਼ ਤਿਆਗੀ

ਸਾਲ 2005 ਵਿੱਚ ਵੀ ਉਹ ਟੀਮ ਦੇ ਨਾਲ ਝੰਡਾ ਲਹਿਰਾਉਣ ਲਈ ਸਿਆਚਿਨ ਦੇ ਸਿਖਰ ਉੱਤੇ ਗਏ ਸੀ, ਪਰ ਵਾਪਸ ਪਰਤਦੇ ਸਮੇਂ ਉਤਰਾਖੰਡ ਵਿੱਚ ਇੱਕ ਹਾਦਸਾ ਵਾਪਰ ਗਿਆ ਅਤੇ ਸਾਰੇ ਸੈਨਿਕ ਬਰਫ ਵਿੱਚ ਦੱਬ ਗਏ। ਬਚਾਅ ਦੌਰਾਨ ਤਿੰਨ ਫੌਜੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ, ਪਰ ਅਮਰੀਸ਼ ਦੀ ਲਾਸ਼ ਨਹੀਂ ਮਿਲ ਸਕੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਲਾਸ਼ ਇੱਕ ਡੂੰਘੀ ਖੱਡ ਵਿੱਚ ਚਲੀ ਗਈ ਸੀ, ਜਿੱਥੇ ਬਹੁਤ ਜ਼ਿਆਦਾ ਬਰਫ ਪਈ ਸੀ।

16 ਸਾਲ ਬਾਅਦ ਫੌਜ ਨੂੰ ਉਸਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਅਮਰੀਸ਼ ਦੇ ਪਰਿਵਾਰ ਨੂੰ ਫੋਨ ਆਇਆ। ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਅਮਰੀਸ਼ ਦੀ ਲਾਸ਼ ਉਸਦੇ ਜੱਦੀ ਪਿੰਡ ਪਹੁੰਚਣ ਵਾਲੀ ਹੈ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਮਰੀਸ਼ ਤਿਆਗੀ ਦੇ ਪਿਤਾ ਨੇ 1962 ਅਤੇ 1965 ਦੀਆਂ ਜੰਗਾਂ ਵਿੱਚ ਯੋਗਦਾਨ ਪਾਇਆ। ਹੁਣ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਉਹ ਪੁੱਤਰ ਦੀ ਅੰਤਿਮ ਝਲਕ ਵੀ ਨਹੀਂ ਪਾ ਸਕੇ।

ਇਹ ਵੀ ਪੜੋ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਤਬੀਅਤ ਵਿਗੜੀ, ਏਮਜ਼ ‘ਚ ਭਰਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.