ਨਵੀਂ ਦਿੱਲੀ: ਦਿੱਲੀ ਵਿੱਚ ਲਗਾਤਾਰ ਫੈਲ ਰਹੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (DDMA) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੁਤਾਬਕ ਦਿੱਲੀ ਦੇ ਸਾਰੇ ਨਿੱਜੀ ਦਫਤਰ ਬੰਦ (Private offices in Delhi shall be closed) ਰਹਿਣਗੇ ਅਤੇ ਕਰਮਚਾਰੀਆਂ ਲਈ ਘਰ ਤੋਂ ਕੰਮ ਲਾਗੂ ਕੀਤਾ ਗਿਆ ਹੈ।

ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਡੀਡੀਐਮ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਵਿੱਚ, ਸਾਰੇ ਪ੍ਰਾਈਵੇਟ ਦਫ਼ਤਰਾਂ (ਮੁਕਤ ਸ਼੍ਰੇਣੀ ਨੂੰ ਛੱਡ ਕੇ) ਨੂੰ ਬੰਦ ਕਰਨ ਲਈ ਕਿਹਾ ਗਿਆ ਹੈ ਅਤੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਰੈਸਟੋਰੈਂਟ ਅਤੇ ਬਾਰ ਬੰਦ ਰਹਿਣਗੇ, ਟੇਕਵੇਅ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜੋ: covid Update: 24 ਘੰਟਿਆਂ ਵਿੱਚ 1,68,063 ਨਵੇਂ ਮਾਮਲੇ, 277 ਮੌਤਾਂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਡੀਡੀਐੱਮਏ ਨੇ ਜੋ ਆਦੇਸ਼ ਜਾਰੀ ਕੀਤੇ ਸੀ, ਉਸਦੇ ਮੁਤਾਬਕ ਦਿੱਲੀ ਵਿੱਚ 50 ਫੀਸਦੀ ਸਮਰੱਥਾ ਨਾਲ ਦਫਤਰ ਚੱਲ ਰਹੇ ਸੀ। ਹੁਣ ਇਨ੍ਹਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਦਿੱਲੀ ਵਿੱਚ ਲਾਗੂ ਹੋਣਗੇ ਇਹ ਦਿਸ਼ਾ-ਨਿਰਦੇਸ਼
- ਜ਼ਰੂਰੀ ਸੇਵਾਵਾਂ ਵਿਚ ਲੱਗੇ ਅਧਿਕਾਰੀ ਆਪਣਾ ਆਈ-ਕਾਰਡ ਦਿਖਾ ਕੇ ਜਾਣ ਦੇ ਯੋਗ ਹੋਣਗੇ।
- ਨਿਆਂਇਕ ਅਧਿਕਾਰੀ ਅਤੇ ਵਕੀਲ ਆਈ ਕਾਰਡ ਦਿਖਾ ਕੇ ਜਾਂ ਅਦਾਲਤ ਦੁਆਰਾ ਜਾਰੀ ਆਗਿਆ ਪੱਤਰ ਦਿਖਾ ਕੇ ਜਾਣ ਦੇ ਯੋਗ ਹੋਣਗੇ।
- ਡਿਪਲੋਮੈਟਾਂ ਦੇ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਆਈ-ਕਾਰਡ ਦਿਖਾ ਕੇ ਜਾਣ ਦੇ ਯੋਗ ਹੋਣਗੇ।
- ਸਾਰੇ ਪ੍ਰਾਈਵੇਟ ਮੈਡੀਕਲ ਵਿਅਕਤੀ ਜਿਵੇਂ ਕਿ ਡਾਕਟਰ, ਨਰਸਿੰਗ ਸਟਾਫ, ਪੈਰਾ ਮੈਡੀਕਲ, ਹਸਪਤਾਲ ਸਟਾਫ, ਲੈਬ ਸਟਾਫ, ਕਲੀਨਿਕ ਸਟਾਫ, ਮੈਡੀਕਲ ਸੇਵਾ ਵਾਲੇ ਲੋਕ ਆਪਣੇ ਪਛਾਣ ਪੱਤਰ ਦਿਖਾ ਕੇ ਆਉਣ-ਜਾਣ ਦੇ ਯੋਗ ਹੋਣਗੇ।
- ਗਰਭਵਤੀ ਔਰਤਾਂ ਅਤੇ ਮਰੀਜ਼ਾਂ ਨੂੰ ਜਾਣ ਦਿੱਤਾ ਜਾਵੇਗਾ, ਇਸ ਲਈ ਉਨ੍ਹਾਂ ਨੂੰ ਡਾਕਟਰ ਦੇ ਦਸਤਾਵੇਜ਼ ਰੱਖਣੇ ਹੋਣਗੇ।
- ਜਿਹੜੇ ਲੋਕ ਕੋਵਿਡ ਟੈਸਟ ਕਰਵਾਉਣ ਜਾ ਰਹੇ ਹਨ ਜਾਂ ਵੈਕਸੀਨ ਲਗਵਾਉਣ ਜਾ ਰਹੇ ਹਨ, ਉਹ ਆਪਣੇ ਸਬੰਧਤ ਦਸਤਾਵੇਜ਼ ਵੀ ਦਿਖਾ ਸਕਣਗੇ।
- ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਜਾਣ ਵਾਲੇ ਲੋਕ ਟਿਕਟ ਦਿਖਾ ਕੇ ਜਾ ਸਕਣਗੇ।
- ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਨੂੰ ਆਈ ਕਾਰਡ ਦਿਖਾ ਕੇ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ।
- ਕਿਸੇ ਵੀ ਪ੍ਰਕਾਰ ਦੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਇਮਤਿਹਾਨ ਦਾ ਐਡਮਿਟ ਕਾਰਡ ਦਿਖਾ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਮਤਿਹਾਨ ਵਿੱਚ ਡਿਊਟੀ ਦੇਣ ਜਾ ਰਹੇ ਮੁਲਾਜ਼ਮਾਂ ਨੂੰ ਵੀ ਆਈ-ਕਾਰਡ ਦਿਖਾ ਕੇ ਹੀ ਜਾਣ ਦਿੱਤਾ ਜਾਵੇਗ।
- ਵਿਆਹ ਸਮਾਰੋਹ ਵਿਚ ਸਿਰਫ 20 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਲੋਕਾਂ ਨੂੰ ਵਿਆਹ ਦਾ ਕਾਰਡ ਸਾਫਟ ਜਾਂ ਹਾਰਡ ਕਾਪੀ ਦੇ ਰੂਪ ਵਿੱਚ ਦਿਖਾਉਣਾ ਹੋਵੇਗਾ।
- ਦਿੱਲੀ ਮੈਟਰੋ 'ਚ 100 ਫੀਸਦੀ ਸਮਰੱਥਾ ਨਾਲ ਚੱਲੇਗੀ ਮੈਟਰੋ, ਖੜ੍ਹੇ ਹੋ ਕੇ ਸਫਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
- 100 ਫੀਸਦੀ ਬੈਠਣ ਦੀ ਸਮਰੱਥਾ ਵਾਲੀਆਂ ਬੱਸਾਂ ਨੂੰ ਵੀ ਚੱਲਣ ਦਿੱਤਾ ਜਾਵੇਗਾ।