ETV Bharat / bharat

Aligarh News : ਅਲੀਗੜ੍ਹ 'ਚ ਸੱਸ-ਨੂੰਹ ਦਾ ਅਨੌਖਾ ਪਿਆਰ, ਸੱਸ ਦੀ ਮੌਤ ਦੀ ਖਬਰ ਸੁਣ ਕੇ ਨੂੰਹ ਦੀ ਨਿਕਲੀ ਜਾਨ - sad news of aligarh

ਅਲੀਗੜ੍ਹ 'ਚ ਸੱਸ ਦੀ ਮੌਤ ਦਾ ਸਦਮਾ ਨਾ ਝਲਦੀ ਨੂੰਹ ਨੇ ਵੀ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸੱਸ ਨੂੰਹ ਦਾ ਅਨੋਖਾ ਪਿਆਰ ਦੇਖਣ ਲੋਕ ਪਹੁੰਚ ਰਹੇ ਹਨ ਅਤੇ ਇਕ ਹੀ ਪਰਿਵਾਰ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੱਸ ਦੀ ਮੌਤ ਤੋਂ ਦੁਖੀ ਨੂੰਹ ਨੇ ਰੋਂਦੇ ਹੋਏ ਮੌਤ ਹੋ ਗਈ। (The relationship of both has been a topic of discussion)

Daughter-in-law committed suicide in grief of mother-in-law's death in Aligarh
Aligarh News : ਅਲੀਗੜ੍ਹ 'ਚ ਸੱਸ-ਨੂੰਹ ਦਾ ਅਨੌਖਾ ਪਿਆਰ,ਸੱਸ ਦੀ ਮੌਤ ਦੇ ਦੁੱਖ 'ਚ ਨੂੰਹ ਨੇ ਕੀਤੀ ਖੁਦਕੁਸ਼ੀ
author img

By ETV Bharat Punjabi Team

Published : Sep 21, 2023, 4:13 PM IST

ਅਲੀਗੜ੍ਹ: ਅਸੀਂ ਅਕਸਰ ਹੀ ਦੇਖਦੇ ਹਾਂ ਕਿ ਸੱਸ ਅਤੇ ਨੂੰਹ ਵਿਚਾਲੇ ਲੜਾਈ ਝਗੜਾ ਅਤੇ ਕੁੜੱਤਣ ਭਰੀਆਂ ਖਬਰਾਂ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਅਲੀਗੜ੍ਹ 'ਚ ਸੱਸ ਅਤੇ ਨੂੰਹ ਵਿਚਾਲੇ ਅਨੋਖਾ ਪਿਆਰ ਦੇਖਣ ਨੂੰ ਮਿਲਿਆ। ਦੁੱਖ ਦੀ ਗੱਲ ਹੈ ਕਿ ਉਹ ਦੋਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ। ਦਰਅਸਲ, ਆਪਣੀ ਬਿਮਾਰ ਸੱਸ ਦੀ ਮੌਤ ਤੋਂ ਬਾਅਦ ਨੂੰਹ ਇੰਨੀ ਦੁਖੀ ਸੀ ਕਿ ਰੋਂਦੇ ਰੋਂਦੇ ਉਸਦੀ ਜਾਨ ਨਿਕਲ ਗਈ। ਇੱਕ ਘਰ ਵਿੱਚ ਦੋ ਮੌਤਾਂ ਹੋਣ ਕਾਰਨ ਇਲਾਕੇ ਵਿੱਚ ਸੰਨਾਟਾ ਛਾ ਗਿਆ ਹੈ। ਦੋਵਾਂ ਦਾ ਰਿਸ਼ਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਹਿਲਾਂ ਹੋਇਆ ਸੀ ਮਾਇਆ ਦੇ ਪਤੀ ਦਾ ਦੇਹਾਂਤ : ਵੀਰਵਾਰ ਨੂੰ ਨਗਰੀਆ ਪੱਟੀ 'ਚ 65 ਸਾਲਾ ਮਾਇਆ ਦੇਵੀ ਦੀ ਬੀਮਾਰੀ ਕਾਰਨ ਮੌਤ ਹੋ ਗਈ। ਮਾਇਆ ਦੇਵੀ ਦੇ ਪਤੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਅਜੈ ਕੁਮਾਰ, ਮਾਇਆ ਦੇਵੀ ਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ, ਆਪਣੇ ਪਰਿਵਾਰ ਨਾਲ ਅਲੀਗੜ੍ਹ ਵਿੱਚ ਰਹਿੰਦਾ ਹੈ ਅਤੇ ਇੱਕ ਈ-ਰਿਕਸ਼ਾ ਚਲਾਉਂਦਾ ਹੈ। ਵੀਰਵਾਰ ਨੂੰ ਮਾਂ ਮਾਇਆ ਦੇਵੀ ਦੀ ਮੌਤ ਦੀ ਖਬਰ ਮਿਲਦੇ ਹੀ ਬੇਟਾ ਅਜੈ ਆਪਣੀ ਪਤਨੀ ਲਕਸ਼ਮੀ ਦੇਵੀ ਅਤੇ ਬੱਚਿਆਂ ਨਾਲ ਪਿੰਡ ਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰ ਮਾਇਆ ਦੇਵੀ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰ ਰਹੇ ਸਨ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰ ਅਤੇ ਮਹਿਲਾ ਰਿਸ਼ਤੇਦਾਰ ਰੋ ਰਹੇ ਸਨ। ਇਸ ਦੌਰਾਨ ਨੂੰਹ ਲਕਸ਼ਮੀ ਦੇਵੀ ਦਾ ਰੋਂਦੇ ਹੋਏ ਅਚਾਨਕ ਸਾਹ ਫੁੱਲਮ ਲੱਗਿਆ। ਨੂੰਹ ਲਕਸ਼ਮੀ ਆਪਣੀ ਸੱਸ ਦੇ ਦੁੱਖ ਵਿੱਚ ਰੋਂਦੀ ਹੋਈ ਬੇਹੋਸ਼ ਹੋ ਗਈ। ਇਸ ਦੌਰਾਨ ਕੁਝ ਦੇਰ ਬਾਅਦ ਲਕਸ਼ਮੀ ਦਾ ਸਾਹ ਰੁਕ ਗਿਆ। ਸਰੀਰ 'ਚ ਕੋਈ ਹਿਲਜੁਲ ਨਾ ਦੇਖ ਕੇ ਪਰਿਵਾਰ 'ਚ ਹਫੜਾ-ਦਫੜੀ ਮਚ ਗਈ।

ਪਿੰਡ ਵਿੱਚ ਸੋਗ ਦੀ ਲਹਿਰ : ਪਰਿਵਾਰ 'ਚ ਸੱਸ ਦੀ ਮੌਤ ਤੋਂ ਬਾਅਦ ਇਲਾਕੇ 'ਚ ਸੰਨਾਟਾ ਛਾ ਗਿਆ। ਲੋਕਾਂ ਵਿੱਚ ਸੋਗ ਦਾ ਮਾਹੌਲ ਹੈ,ਇਸ ਘਟਨਾ ਦੀ ਖਬਰ ਜਿੱਦਾਂ ਹੀ ਆਸ-ਪਾਸ ਦੇ ਪਿੰਡਾਂ ਵਿੱਚ ਫੈਲ ਤਾਂ ਲੋਕ ਇਕੱਠੇ ਹੋਣ ਲੱਗ ਗਏ। ਇਸ ਦੇ ਨਾਲ ਹੀ ਅਕਰਾਬਾਦ ਦੇ ਜ਼ਿਲ੍ਹਾ ਪੰਚਾਇਤ ਮੈਂਬਰ ਸੰਜੇ ਕੁਮਾਰ ਤੇ ਹੋਰਨਾਂ ਨੇ ਪਿੰਡ ਨਗਾਰੀਆ ਪੱਟੀ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਿਆ ਗਿਆ ਕਿ ਨੂੰਹ ਲਕਸ਼ਮੀ ਅਲੀਗੜ੍ਹ ਦੇ ਨਗਲਾ ਮਸਾਣੀ 'ਚ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਲਕਸ਼ਮੀ ਦਾ ਵਿਆਹ 12 ਸਾਲ ਪਹਿਲਾਂ ਅਜੈ ਨਾਲ ਹੋਇਆ ਸੀ। ਲਕਸ਼ਮੀ ਨਗਲਾ ਮਸਾਣੀ ਇਲਾਕੇ ਵਿੱਚ ਦੋ ਬੱਚਿਆਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ। ਜਿਵੇਂ ਹੀ ਉਸ ਨੂੰ ਆਪਣੀ ਸੱਸ ਮਾਇਆ ਦੇਵੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਸਹੁਰੇ ਘਰ ਚਲੀ ਗਈ। ਇੱਕੋ ਪਰਿਵਾਰ ਵਿੱਚ ਸੱਸ ਅਤੇ ਨੂੰਹ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੋਵਾਂ ਵਿਚਾਲੇ ਅਨੋਖੇ ਪਿਆਰ ਦੀ ਚਰਚਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.