ਚੰਡੀਗੜ੍ਹ: ਦੇਸ਼ ਦੇ ਕਈ ਸੂਬਿਆਂ ਵਿੱਚ ਤਬਾਹੀ ਮਚਾ ਰਿਹਾ ਚੱਕਰਵਰਤੀ ਤੌਕਤੇ ਤੂਫਾਨ ਦਾ ਅਸਰ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਦੇਖਣ ਵਾਲਾ ਹੈ। ਇਸ ਦੇ ਪ੍ਰਭਾਵ ਨਾਲ 18 ਤੋਂ 20 ਮਈ ਤੱਕ ਮੌਸਮ ਵਿੱਚ ਬਦਲਾਅ ਨਜ਼ਰ ਆਏਗਾ। ਜਿਸ ਦੇ ਚਲਦੇ 30 ਤੋਂ 50 ਕਿਲੋਮੀਟਰ ਪ੍ਰਤੀਘੰਟਾ ਦੀ ਰਫਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ ਅਤੇ ਨਾਲ ਹੀ ਮੀਂਹ ਹੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਮੀਂਹ ਦੇ ਬਾਅਦ ਨਾਲ ਇਕ ਵਾਰ ਫਿਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੂੰ ਦੱਸਿਆ ਗਿਆ ਹੈ ਕਿ ਤੌਕਤੇ ਦੇ ਅੱਗੇ ਵਧਣ ਉੱਤੇ ਇਸ ਖੇਤਰ ਵਿੱਚ ਇਕ ਸਰਕੁਲੇਸ਼ਨ ਬਣੇਗਾ ਜਿਸ ਦੇ ਪ੍ਰਭਾਵ ਨਾਲ ਉੱਤਰ ਭਾਰਤ ਦੇ ਇਲਾਕਿਆਂ ਵਿੱਚ ਮੀਂਹ ਪਵੇਗਾ।
ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਗਰਮੀ ਵੱਧ ਗਈ ਹੈ ਅਤੇ ਸੋਮਵਾਰ ਨੂੰ ਵੀ ਦਿਨ ਭਰ ਧੁੱਪ ਨਿਕਲਣ ਨਾਲ ਗਰਮੀ ਹੋ ਰਹੀ। ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਿਹਾ, ਜਿਸ ਕਾਰਨ ਗਰਮੀ ਅਤੇ ਨਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ।
ਮਹਾਰਾਸ਼ਟਰ ਅਤੇ ਗੁਜਰਾਤ 'ਚ ਤੌਕਤੇ ਦਾ ਅਸਰ
ਲੰਘੇ ਰਾਤ ਨੂੰ ਚੱਕਰਵਰਤੀ ਤੂਫਾਨ ਤੌਕਤੇ ਦਾ ਅਸਰ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਦੇਖਣ ਨੂੰ ਮਿਲਿਆ। ਉਨਾ ਸ਼ਹਿਰ ਵਿੱਚ ਤੇਜ਼ ਹਵਾਵਾਂ ਚਲਣ ਨਾਲ 200 ਤੋਂ ਜਿਆਦਾ ਰੁੱਖ ਡਿੱਗ ਗਏ। ਤੂਫਾਨ ਦੇ ਕਾਰਨ ਬਿਜਲੀ ਗੁਲ ਹੋ ਗਈ। ਉਨਾ ਵਿੱਚ ਤੂਫਾਨ ਆਉਣ ਤੋਂ ਪਹਿਲਾਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਸੀ।
ਉੱਥੇ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਤੂਫਾਨ ਤੌਕਤੇ ਦੀ ਸਥਿਤੀ ਜਾਣਨ ਦੇ ਲਈ ਗਾਂਧੀਨਗਰ ਦੇ ਸਟੇਟ ਕੰਟਰੋਲ ਰੂਮ ਪਹੁੰਚੇ ਅਤੇ ਕੁਲੈਕਟਰਾਂ ਦੇ ਨਾਲ ਵੀਡੀਓ ਕਾਨਫਰਸਿੰਗ ਦੇ ਰਾਹੀਂ ਤਟਵਰਤੀ ਜਿਲ੍ਹੇ ਸਮੇਤ ਸੂਬੇ ਦੀ ਸਥਿਤੀ ਦੀ ਸਮੀਖਿਆ ਕੀਤੀ।