ETV Bharat / bharat

Cyclone Biparjoy Update: ਬਿਪਰਜੋਏ ਨਾਲ ਦੋ ਦੀ ਮੌਤ, 22 ਜ਼ਖਮੀ, 940 ਪਿੰਡਾਂ 'ਚ ਬਿਜਲੀ ਗੁੱਲ, ਚੱਕਰਵਾਤ ਕਮਜ਼ੋਰ ਹੋਣ ਦੀ ਸੰਭਾਵਨਾ - ਚੱਕਰਵਾਤੀ ਤੂਫ਼ਾਨ

ਚੱਕਰਵਾਤੀ ਤੂਫਾਨ ਬਿਪਰਜੋਏ ਕਾਰਨ ਗੁਜਰਾਤ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕ ਜ਼ਖਮੀ ਹੋ ਗਏ। ਪ੍ਰਭਾਵਿਤ ਇਲਾਕੇ 'ਚ ਬਿਜਲੀ ਦੇ ਕਈ ਖੰਭੇ ਅਤੇ ਦਰੱਖਤ ਉੱਖੜ ਗਏ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਚੱਕਰਵਾਤ ਦੇ ਹੋਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

Cyclone Biparjoy Live Update Death of two people from Biparjoy, 22 injured
ਬਿਪਰਜੋਏ ਨਾਲ ਦੋ ਦੀ ਮੌਤ, 22 ਜ਼ਖਮੀ, 940 ਪਿੰਡਾਂ 'ਚ ਹਨੇਰਾ
author img

By

Published : Jun 16, 2023, 9:02 AM IST

ਗਾਂਧੀਨਗਰ/ਗੁਜਰਾਤ: ਚੱਕਰਵਾਤੀ ਤੂਫ਼ਾਨ ਬਿਪਰਜੋਏ ਵੀਰਵਾਰ ਸ਼ਾਮ ਨੂੰ ਗੁਜਰਾਤ ਦੇ ਤੱਟਵਰਤੀ ਖੇਤਰਾਂ ਵਿੱਚ ਪਹੁੰਚ ਗਿਆ। ਤੇਜ਼ ਰਫ਼ਤਾਰ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਦੋ ਪਿਓ-ਪਿੱਤ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 22 ਲੋਕ ਜ਼ਖ਼ਮੀ ਹੋ ਗਏ। ਇਸ ਤਬਾਹੀ ਕਾਰਨ 200 ਬਿਜਲੀ ਦੇ ਖੰਭੇ ਅਤੇ 250 ਦਰੱਖਤ ਉੱਖੜ ਗਏ ਹਨ। ਰਾਹਤ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਸਰਕਾਰ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਤਿਆਰ ਹਨ। ਕੰਟਰੋਲ ਰੂਮ ਤੋਂ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਸ਼ੁੱਕਰਵਾਰ ਸਵੇਰ ਤੱਕ ਤੂਫਾਨ ਦੇ ਕਮਜ਼ੋਰ ਹੋਣ ਦੀ ਉਮੀਦ ਜਤਾਈ ਹੈ।

940 ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ : ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਸਿੰਘ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਹੁਣ ਤੱਕ 23 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਤੇਜ਼ ਹਵਾਵਾਂ ਨਾਲ ਗੁਜਰਾਤ 'ਚ ਵੱਖ-ਵੱਖ ਥਾਵਾਂ 'ਤੇ 524 ਤੋਂ ਵੱਧ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ। ਇਸ ਕਾਰਨ ਕਰੀਬ 940 ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਤੂਫਾਨ ਦੇ ਆਉਣ ਨਾਲ ਰਾਜ ਦੇ ਸੌਰਾਸ਼ਟਰ ਅਤੇ ਕੱਛ ਦੇ ਤੱਟਾਂ 'ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ।

  • #WATCH | Cyclone Biporjoy moved northeastwards & crossed the Saurashtra-Kutch adjoining Pakistan coast close to the Jakhau port, Gujarat. The cyclone has now moved from sea to land & is centred towards Sauarashtra-Kutch. The intensity of the cyclone has reduced to 105-115 kmph.… pic.twitter.com/ZbBGYz4o8I

    — ANI (@ANI) June 15, 2023 " class="align-text-top noRightClick twitterSection" data=" ">

ਬਚਾਅ ਟੀਮਾਂ ਚੌਕਸ : ਅ
ਧਿਕਾਰੀਆਂ ਨੇ ਦੱਸਿਆ ਕਿ ਕਈ ਰਾਹਤ ਅਤੇ ਬਚਾਅ ਟੀਮਾਂ ਚੌਕਸ ਹਨ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਹਾਲੇ ਤੱਕ ਕਿਸੇ ਦੀ ਮੌਤ ਦੀ ਕੋਈ ਖਬਰ ਨਹੀਂ ਹੈ। ਇਹ ਤੂਫਾਨ ਕਰੀਬ 50 ਕਿਲੋਮੀਟਰ ਦੇ ਵਿਆਸ 'ਚ ਤੱਟ 'ਤੇ ਪਹੁੰਚਿਆ। ਆਈਐਮਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ ਬਿਪਰਜੋਏ ਸੌਰਾਸ਼ਟਰ ਅਤੇ ਕੱਛ ਖੇਤਰ ਤੋਂ ਬਹੁਤ ਗੰਭੀਰ ਚੱਕਰਵਾਤ ਵਜੋਂ ਅੱਗੇ ਵਧਿਆ ਹੈ।

  • Morbi, Gujarat | Strong winds broke electric wires and poles, causing a power outage in 45 villages of Maliya tehsil. We are restoring power in 9 villages & power has been restored in the remaining villages: J. C. Goswami, Executive Engineer, PGVCL, Morbi pic.twitter.com/VbpYPV46TV

ਸੌਰਾਸ਼ਟਰ ਅਤੇ ਕੱਛ ਤੱਟਾਂ ਲਈ ਚੱਕਰਵਾਤ ਚਿਤਾਵਨੀ : ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸੌਰਾਸ਼ਟਰ ਅਤੇ ਕੱਛ ਦੇ ਤੱਟਾਂ ਦੇ ਨੇੜੇ, ਜਖਾਊ ਬੰਦਰਗਾਹ ਤੋਂ 10 ਕਿਲੋਮੀਟਰ ਪੱਛਮ ਵਿੱਚ ਦੇਵਭੂਮੀ ਦਵਾਰਕਾ ਵਿੱਚ ਲੈਂਡਫਾਲ ਕੀਤਾ। ਅਰਬ ਸਾਗਰ 'ਤੇ ਬਣਿਆ ਚੱਕਰਵਾਤੀ ਤੂਫਾਨ ਬਿਪਰਜੋਏ ਗੁਜਰਾਤ ਦੇ ਤੱਟਵਰਤੀ ਖੇਤਰ ਤੱਕ ਪਹੁੰਚ ਗਿਆ ਹੈ। ਇਸ ਨਾਲ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਪੱਛਮੀ ਰੇਲਵੇ ਨੇ ਕਿਹਾ ਕਿ ਇਸ ਕਾਰਨ ਗੁਜਰਾਤ ਦੇ ਬਿਪਰਜੋਏ ਪ੍ਰਭਾਵਿਤ ਖੇਤਰਾਂ ਵਿੱਚ ਸ਼ੁਰੂ ਜਾਂ ਸਮਾਪਤ ਹੋਣ ਵਾਲੀਆਂ ਲਗਭਗ 99 ਟਰੇਨਾਂ ਰੱਦ ਜਾਂ ਥੋੜ੍ਹੇ ਸਮੇਂ ਲਈ ਬੰਦ ਰਹਿਣਗੀਆਂ। ਭਾਰਤ ਦੇ ਮੌਸਮ ਵਿਭਾਗ ਦੇ ਇੱਕ ਸੀਨੀਅਰ ਮੌਸਮ ਵਿਗਿਆਨੀ ਨੇ ਦੱਸਿਆ ਕਿ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ਬਿਪਰਜੋਏ ਵੀਰਵਾਰ ਅੱਧੀ ਰਾਤ ਤੱਕ ਜਾਰੀ ਰਿਹਾ।

ਮੁੱਖ ਮੰਤਰੀ ਵੱਲੋਂ ਸਮੀਖਿਆ ਮੀਟਿੰਗ : ਇਸ ਦੌਰਾਨ, ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀਰਵਾਰ ਸਵੇਰੇ ਗਾਂਧੀਨਗਰ ਵਿੱਚ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਿੱਚ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, IMD ਨੇ ਸੌਰਾਸ਼ਟਰ ਅਤੇ ਕੱਛ ਦੇ ਤੱਟਾਂ ਲਈ ਇੱਕ ਰੈੱਡ ਅਲਰਟ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ VSCS (ਬਹੁਤ ਗੰਭੀਰ ਚੱਕਰਵਾਤੀ ਤੂਫਾਨ) 'ਬਿਪਰਜੋਏ' ਦੇ ਸੌਰਾਸ਼ਟਰ ਅਤੇ ਕੱਛ ਅਤੇ ਨਾਲ ਲੱਗਦੇ ਮਾਂਡਵੀ ਅਤੇ ਪਾਕਿਸਤਾਨੀ ਤੱਟਾਂ ਦੇ ਜਖਾਊ ਬੰਦਰਗਾਹ ਅਤੇ ਕਰਾਚੀ ਦੇ ਵਿਚਕਾਰ ਲੈਂਡਫਾਲ ਕਰਨ ਦੀ ਸੰਭਾਵਨਾ ਹੈ।

ਰਾਜਸਥਾਨ 'ਚ ਭਾਰੀ ਮੀਂਹ ਦਾ ਪੂਰਵ ਅਨੁਮਾਨ: ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਰਾਜਸਥਾਨ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਚੱਕਰਵਾਤੀ ਤੂਫਾਨ ਦੁਪਹਿਰ 2:30 ਵਜੇ ਤੱਕ ਨਲੀਆ ਤੋਂ 30 ਕਿਲੋਮੀਟਰ ਉੱਤਰ ਵਿੱਚ ਸੌਰਾਸ਼ਟਰ-ਕੱਛ ਖੇਤਰ ਵਿੱਚ ਕੇਂਦਰਿਤ ਰਿਹਾ। ਬਿਪਰਜੋਏ ਉੱਤਰ-ਪੂਰਬ ਵੱਲ ਵਧਿਆ ਅਤੇ ਗੁਜਰਾਤ ਵਿੱਚ ਜਾਖਉ ਬੰਦਰਗਾਹ ਦੇ ਨੇੜੇ ਪਾਕਿਸਤਾਨੀ ਤੱਟ ਦੇ ਨਾਲ ਲੱਗਦੇ ਸੌਰਾਸ਼ਟਰ-ਕੱਛ ਨੂੰ ਪਾਰ ਕੀਤਾ। ਚੱਕਰਵਾਤ ਦੀ ਤੀਬਰਤਾ ਘੱਟ ਕੇ 105-115 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.