ETV Bharat / bharat

ਪਿਆਰ 'ਚ ਫਸਾ ਕੇ ਲੜਕੀ ਨੇ ਨੌਜਵਾਨ ਤੋਂ ਮੰਗੇ 10 ਲੱਖ ਰੁਪਏ, ਇਨਕਾਰ ਕਰਨ 'ਤੇ ਅਸ਼ਲੀਲ ਤਸਵੀਰਾਂ ਕੀਤੀਆਂ ਵਾਇਰਲ

ਲਖਨਊ ਵਿੱਚ ਲੜਕੀ ਨੇ ਇੰਜੀਨੀਅਰ ਨੂੰ ਪ੍ਰੇਮ ਜਾਲ 'ਚ ਫਸਾ ਲਿਆ। ਇਸ ਤੋਂ ਬਾਅਦ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ ਗਈਆਂ। ਰੁਪਏ ਦੀ ਮੰਗ ਪੂਰੀ ਨਾ ਕਰਨ 'ਤੇ ਲੜਕੀ ਨੇ ਤਸਵੀਰਾਂ ਵਾਇਰਲ ਕਰ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੁੜੀ ਨੇ ਮੰਡੇ ਦੀਆਂ ਅਸ਼ਲੀਲ ਤਸਵੀਰਾਂ ਕੀਤੀਆਂ ਵਾਇਰਲ

author img

By

Published : Jul 17, 2023, 8:34 PM IST

ਲਖਨਊ: ਰਾਜਧਾਨੀ ਦੇ ਸਰੋਜਨੀ ਨਗਰ 'ਚ ਰਹਿਣ ਵਾਲੇ ਪ੍ਰਯਾਗਰਾਜ ਦੇ ਇੰਜੀਨੀਅਰ ਨੂੰ ਪਹਿਲਾਂ ਇੱਕ ਲੜਕੀ ਨੇ ਆਪਣੇ ਪਿਆਰ 'ਚ ਫਸਾ ਲਿਆ, ਉਸ ਤੋਂ ਬਾਅਦ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ। ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਨੇ 10 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨੌਜਵਾਨ ਨੇ ਇਨਕਾਰ ਕੀਤਾ ਤਾਂ ਲੜਕੀ ਨੇ ਫੇਸਬੁੱਕ 'ਤੇ 38 ਫਰਜ਼ੀ ਅਕਾਊਂਟ ਬਣਾ ਕੇ ਉਸ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ। ਪੀੜਤ ਨੌਜਵਾਨ ਨੇ ਸਰੋਜਨੀ ਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ।

ਲੜਕੀ ਨੇ ਨੌਜਵਾਨ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ: ਸਰੋਜਨੀ ਨਗਰ ਥਾਣੇ 'ਚ ਦਰਜ ਐਫਆਈਆਰ ਮੁਤਾਬਕ ਪੇਸ਼ੇ ਤੋਂ ਇੰਜੀਨੀਅਰ ਪ੍ਰਯਾਗਰਾਜ ਦਾ ਰਹਿਣ ਵਾਲਾ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਸਰੋਜਨੀ ਨਗਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਇੱਥੇ ਰਹਿ ਕੇ ਉਹ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਉਸੇ ਮਕਾਨ ਵਿੱਚ ਕਿਰਾਏ ’ਤੇ ਰਹਿ ਰਹੀ ਇੱਕ ਲੜਕੀ ਨਾਲ ਉਸ ਦੀ ਦੋਸਤੀ ਹੋ ਗਈ। ਵਟਸਐਪ ਚੈਟ ਦੇ ਨਾਲ-ਨਾਲ ਦੋਵਾਂ ਨੇ ਵੀਡੀਓ ਕਾਲ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਵੀ ਲੜਕੇ ਦੇ ਕਮਰੇ 'ਚ ਆਉਣ ਲੱਗੀ। ਦੋਸ਼ ਹੈ ਕਿ ਇਸ ਦੌਰਾਨ ਲੜਕੀ ਨੇ ਇੰਜੀਨੀਅਰ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ।

ਫਰਜ਼ੀ ਅਕਾਊਂਟ ਦੀਆਂ ਤਸਵੀਰਾਂ ਹੋਈਆਂ ਵਾਇਰਲ: ਪੀੜਤ ਇੰਜੀਨੀਅਰ ਨੇ ਦੱਸਿਆ ਕਿ ਦੋਸ਼ੀ ਲੜਕੀ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ। ਉਹ 10 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੀ ਨੇ ਫੇਸਬੁੱਕ 'ਤੇ ਕਰੀਬ 38 ਫਰਜ਼ੀ ਅਕਾਊਂਟ ਬਣਾ ਕੇ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ।

ਲੜਕੀ ਨੇ ਕਈ ਨੌਜਵਾਨਾਂ ਤੋਂ ਲਏ ਪੈਸੇ: ਪੀੜਤ ਇੰਜੀਨੀਅਰ ਨੇ ਇਸ ਦੀ ਸ਼ਿਕਾਇਤ ਏਡੀਜੀ ਸਾਈਬਰ ਕ੍ਰਾਈਮ, ਐੱਸਪੀ ਸਾਈਬਰ ਕ੍ਰਾਈਮ ਨੂੰ ਵੀ ਕੀਤੀ ਸੀ। ਇਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਲੜਕੀ ਪਹਿਲਾਂ ਵੀ ਕਈ ਨੌਜਵਾਨਾਂ ਤੋਂ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦਾ ਡਰਾਵਾ ਦੇ ਕੇ ਪੈਸੇ ਵਸੂਲ ਚੁੱਕੀ ਸੀ। ਉਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਸ ਦਾ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਸ਼ਿਕਾਇਤ ਦੇ ਬਾਵਜੂਦ ਲੜਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਡੀਸੀਪੀ ਸੈਂਟਰਲ ਜ਼ੋਨ ਅਪਰਨਾ ਰਜਤ ਕੌਸ਼ਿਕ ਨੇ ਦੱਸਿਆ ਕਿ ਪੀੜਤ ਇੰਜੀਨੀਅਰ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕਰ ਲਈ ਗਈ ਹੈ, ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.