ETV Bharat / bharat

Journalist Murder In Bihar : ਬਿਹਾਰ ਵਿੱਚ ਪੱਤਰਕਾਰ ਦਾ ਕਤਲ, ਬਦਮਾਸ਼ਾਂ ਨੇ ਘਰ ਵਿੱਚ ਦਾਖਲ ਹੋ ਕੇ ਮਾਰੀ ਗੋਲੀ - Journalist Murder In Bihar News in Punjabi

ਅਰਰੀਆ ਵਿੱਚ ਇੱਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ। ਪੱਤਰਕਾਰ ਦੀ ਪਛਾਣ ਵਿਮਲ ਕੁਮਾਰ ਯਾਦਵ ਵਜੋਂ ਹੋਈ ਹੈ। ਉਹ ਇੱਕ ਰੋਜ਼ਾਨਾ ਅਖਬਾਰ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੜ੍ਹੋ ਪੂਰੀ ਖ਼ਬਰ..

Journalist Murder In Bihar
ਅਰਰੀਆ ਵਿੱਚ ਪੱਤਰਕਾਰ ਦਾ ਕਤਲ
author img

By

Published : Aug 18, 2023, 11:40 AM IST

Updated : Aug 18, 2023, 1:25 PM IST

ਬਿਹਾਰ ਵਿੱਚ ਪੱਤਰਕਾਰ ਦਾ ਕਤਲ

ਬਿਹਾਰ : ਅਰਰੀਆ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਬੇਖੌਫ਼ ਬਦਮਾਸ਼ਾਂ ਨੇ ਇੱਕ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੱਤਰਕਾਰ ਦੀ ਪਛਾਣ ਵਿਮਲ ਕੁਮਾਰ ਯਾਦਵ ਵਜੋਂ ਹੋਈ ਹੈ, ਜੋ ਇੱਕ ਰੋਜ਼ਾਨਾ ਅਖਬਾਰ ਵਿੱਚ ਕੰਮ ਕਰਦਾ ਸੀ। ਸਵੇਰੇ ਪੰਜ ਵਜੇ ਦੇ ਕਰੀਬ ਬਦਮਾਸ਼ਾਂ ਨੇ ਵਿਮਲ ਕੁਮਾਰ ਯਾਦਵ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੱਤਰਕਾਰ ਦੀ ਗੋਲੀ ਮਾਰ ਕੇ ਹੱਤਿਆ: ਮਾਮਲਾ ਜ਼ਿਲ੍ਹੇ ਦੇ ਰਾਣੀਗੰਜ ਬਲਾਕ ਦਾ ਹੈ। ਵਿਮਲ ਕੁਮਾਰ ਯਾਦਵ ਪਿਛਲੇ ਕਈ ਸਾਲਾਂ ਤੋਂ ਇੱਕ ਰੋਜ਼ਾਨਾ ਅਖਬਾਰ ਵਿੱਚ ਸਰਗਰਮ ਪੱਤਰਕਾਰ ਵਜੋਂ ਕੰਮ ਕਰ ਰਿਹਾ ਸੀ। ਘਟਨਾ ਦੇ ਸਬੰਧ 'ਚ ਦੱਸਿਆ ਜਾਂਦਾ ਹੈ ਕਿ ਸਵੇਰੇ ਚਾਰ ਮੁਲਜ਼ਮ ਪੱਤਰਕਾਰ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ, ਜਿਵੇਂ ਹੀ ਵਿਮਲ ਯਾਦਵ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਦਮਾਸ਼ ਸਾਹਮਣੇ ਤੋਂ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਸਥਾਨ ਰਿਸ਼ਤੇਦਾਰਾਂ ਨੇ ਜਲਦੀ ਨਾਲ ਵਿਮਲ ਨੂੰ ਰਾਣੀਗੰਜ ਰੈਫਰਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਕ ਵਾਰ ਫਿਰ ਪੱਤਰਕਾਰਾਂ 'ਚ ਡਰ : ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਨੇ ਦੌੜ ਕੇ ਦੇਖਿਆ ਕਿ ਵਿਮਲ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਰਾਣੀਗੰਜ ਰੈਫਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨੇ ਬਿਹਾਰ ਦੇ ਪੱਤਰਕਾਰਾਂ ਵਿੱਚ ਇੱਕ ਵਾਰ ਫਿਰ ਡਰ ਪੈਦਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 16 ਮਈ 2016 ਨੂੰ ਸੀਵਾਨ ਵਿੱਚ ਪੱਤਰਕਾਰ ਰਾਜਦੇਵ ਰੰਜਨ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜ ਬਦਮਾਸ਼ਾਂ ਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਦਰਵਾਜ਼ਾ ਖੜਕਾਇਆ..ਬਾਹਰ ਨਿਕਲਦੇ ਹੀ ਗੋਲੀ ਮਾਰੀ : ਪੱਤਰਕਾਰ ਵਿਮਲ ਕੁਮਾਰ ਯਾਦਵ ਦੀ ਪਤਨੀ ਨੇ ਦੱਸਿਆ ਕਿ ਸਵੇਰੇ ਕਿਸੇ ਨੇ ਘਰ ਦਾ ਦਰਵਾਜ਼ਾ ਖੜਕਾਇਆ। ਉਹ ਚਿਲਾ ਰਿਹਾ ਸੀ ਤੇ ਬਾਹਰ ਨਿਕਲਣ ਲਈ ਕਹਿ ਰਿਹਾ ਸੀ। ਅਸੀਂ ਸੌਂ ਰਹੇ ਸੀ। ਹੰਗਾਮਾ ਸੁਣ ਕੇ ਅਸੀਂ ਨੀਂਦ ਤੋਂ ਜਾਗ ਪਏ। ਜਦੋਂ ਪਤੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਗੋਲੀ ਚੱਲਣ ਦੀ ਆਵਾਜ਼ ਆਈ, ਜਦੋਂ ਮੈਂ ਦਰਵਾਜ਼ੇ 'ਤੇ ਪਹੁੰਚੀ ਤਾਂ ਪਤੀ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਪਿਆ ਸੀ। ਉਸ ਨੂੰ ਰਾਣੀਗੰਜ ਰੈਫਰਲ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਕਾਰਨ ਹੋਇਆ ਪੱਤਰਕਾਰ ਵਿਮਲ ਕੁਮਾਰ ਯਾਦਵ ਦਾ ਕਤਲ: ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 2 ਸਾਲ ਪਹਿਲਾਂ ਪਤੀ ਦੇ ਛੋਟੇ ਭਰਾ ਯਾਨੀ ਉਸ ਦੇ ਦਿਓਰ ਗੱਬੂ ਯਾਦਵ ਦਾ ਬਦਮਾਸ਼ਾਂ ਨੇ ਕਤਲ ਕਰ ਦਿੱਤਾ ਸੀ। ਉਸ ਦਾ ਪਤੀ ਇਸ ਕਤਲ ਕੇਸ ਵਿੱਚ ਗਵਾਹ ਸੀ। ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਵਿਮਲ ਨੂੰ ਗਵਾਹੀ ਦੇਣ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਪੁਲਿਸ 'ਚ ਰਿਪੋਰਟ ਵੀ ਲਿਖੀ ਗਈ ਅਤੇ ਨਾਲ ਹੀ ਸੁਰੱਖਿਆ ਦੀ ਮੰਗ ਵੀ ਕੀਤੀ ਗਈ। ਇਸ ਦੇ ਬਾਵਜੂਦ ਨਾ ਤਾਂ ਸੁਰੱਖਿਆ ਦਿੱਤੀ ਗਈ ਅਤੇ ਨਾ ਹੀ ਧਮਕੀਆਂ ਦੇਣ ਵਾਲੇ ਫੜੇ ਗਏ।

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ : ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਅਰਰੀਆ ਸਦਰ ਹਸਪਤਾਲ ਭੇਜ ਦਿੱਤਾ। ਘਟਨਾ ਤੋਂ ਬਾਅਦ ਐਸਪੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਐਫਐਸਐਲ ਟੀਮ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਐਸਪੀ ਦਾ ਕਹਿਣਾ ਜਲਦੀ ਹੀ ਕੇਸ ਨੂੰ ਸੁਲਝਾ ਲਵਾਂਗੇ: ਅੱਜ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਚਾਰ ਬਦਮਾਸ਼ ਰਾਣੀਗੰਜ ਬਾਜ਼ਾਰ 'ਚ ਰੋਜ਼ਾਨਾ ਅਖਬਾਰ ਦੇ ਪੱਤਰਕਾਰ ਵਿਮਲ ਕੁਮਾਰ ਯਾਦਵ ਦੇ ਦਰਵਾਜ਼ੇ 'ਤੇ ਪਹੁੰਚੇ ਅਤੇ ਆਵਾਜ਼ ਦਿੰਦੇ ਹਨ। ਜਿਵੇਂ ਹੀ ਪੱਤਰਕਾਰ ਘਰ ਤੋਂ ਬਾਹਰ ਆਇਆ ਤਾਂ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਐਫਐਸਐਲ ਟੀਮ ਬੁਲਾਈ ਗਈ ਹੈ। ਗੋਲੀ ਛਾਤੀ ਵਿੱਚ ਸੱਜੇ ਪਾਸੇ ਲੱਗੀ ਹੈ। ਜਲਦੀ ਹੀ ਕੇਸ ਨੂੰ ਸੁਲਝਾ ਲਵਾਂਗੇ।

ਪੱਤਰਕਾਰ ਦੇ ਪਰਿਵਾਰਕ ਮੈਂਬਰਾਂ 'ਚ ਡਰ ਦਾ ਮਾਹੌਲ: ਘਟਨਾ ਤੋਂ ਬਾਅਦ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ 'ਚ ਡਰ ਦਾ ਮਾਹੌਲ ਹੈ। ਇਸ ਬਾਰੇ ਐਸਪੀ ਨੇ ਕਿਹਾ ਹੈ ਕਿ ਪ੍ਰਸ਼ਾਸਨ ਪੀੜਤ ਪਰਿਵਾਰ ਦੇ ਨਾਲ ਹੈ। ਹਰ ਕਦਮ 'ਤੇ ਉਨ੍ਹਾਂ ਦੇ ਨਾਲ ਰਹੇਗਾ। ਉਨ੍ਹਾਂ ਨੂੰ ਡਰ ਕੇ ਰਹਿਣ ਦੀ ਲੋੜ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਅਰਰੀਆ ਦੇ ਸੰਸਦ ਮੈਂਬਰ ਪ੍ਰਦੀਪ ਕੁਮਾਰ ਸਿੰਘ ਵੀ ਮੌਕੇ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਅਪਰਾਧੀਆਂ ਦਾ ਮਨੋਬਲ ਕਾਫੀ ਵਧਿਆ ਹੈ। ਨੈਤਿਕਤਾ ਦੇ ਆਧਾਰ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬਿਹਾਰ ਵਿੱਚ ਜੰਗਲ ਰਾਜ ਸ਼ੁਰੂ : ਮੁੱਖ ਮੰਤਰੀ ਕਹਿੰਦੇ ਹਨ ਕਿ ਬਿਹਾਰ ਦਾ ਗ੍ਰਾਫ ਘਟਿਆ ਹੈ ਪਰ ਇੱਥੇ ਲਗਾਤਾਰ ਗੋਲੀ ਚੱਲ ਰਹੀ ਹੈ। ਇਹ ਹੀ ਹੈ ਜੰਗਲ ਰਾਜ। ਬਿਹਾਰ ਵਿੱਚ ਜੰਗਲ ਰਾਜ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਤਿੰਨ ਦਿਨ ਪਹਿਲਾਂ ਇੰਸਪੈਕਟਰ ਨੂੰ ਮਾਰ ਦਿੱਤਾ ਗਿਆ ਸੀ। ਅੱਜ ਸਵੇਰੇ ਮੈਂ ਸੌਂ ਰਿਹਾ ਸੀ ਤਾਂ ਪਤਾ ਲੱਗਾ ਕਿ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ, ਤਾਂ ਮੈਂ ਆਇਆ ਹਾਂ। ਬਿਹਾਰ ਵਿੱਚ ਸਰਕਾਰ ਰੱਬ ਦੇ ਆਸਰੇ ਚੱਲ ਰਹੀ ਹੈ। ਨਿਤੀਸ਼ ਕੁਮਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਹਰ ਰੋਜ਼ ਕਤਲ ਹੁੰਦੇ ਹਨ, ਨਿੱਤ ਗੋਲੀਬਾਰੀ ਹੁੰਦੀ ਹੈ ਪਰ ਪ੍ਰਸ਼ਾਸਨ ਦੋਸ਼ੀ ਨੂੰ ਨਹੀਂ ਫੜ ਰਿਹਾ।

ਐਮਪੀ ਨੇ ਸੀਐਮ ਦਾ ਅਸਤੀਫ਼ਾ ਮੰਗਿਆ: ਅਰਰੀਆ ਤੋਂ ਸੰਸਦ ਮੈਂਬਰ ਪ੍ਰਦੀਪ ਕੁਮਾਰ ਸਿੰਘ ਨੇ ਕਿਹਾ ਕਿ ਪੱਤਰਕਾਰ ਦੇ ਭਰਾ ਦਾ ਚਾਰ ਸਾਲ ਪਹਿਲਾਂ ਕਤਲ ਹੋ ਗਿਆ ਸੀ। ਜੇਕਰ ਉਸ ਸਮੇਂ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਂਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਲੋਕਤੰਤਰ ਦੇ ਚੌਥੇ ਥੰਮ ਦਾ ਕਤਲ ਸਹੀ ਨਹੀਂ ਹੈ। ਬਿਹਾਰ ਵਿੱਚ ਹੁਣ ਨਿਤੀਸ਼ ਮਾਡਲ ਦੀ ਨਹੀਂ ਯੋਗੀ ਮਾਡਲ ਦੀ ਲੋੜ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਭਾਰੀ ਰੋਸ ਹੈ। ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇੱਥੇ ਇਸ ਘਟਨਾ ਨੂੰ ਲੈ ਕੇ ਪੱਤਰਕਾਰਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ ਅਤੇ ਰੋਸ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।

ਵਿਰੋਧੀ ਧਿਰ ਨੇ ਘੇਰੀ ਨਿਤੀਸ਼ ਸਰਕਾਰ: ਇਸ ਮਾਮਲੇ 'ਚ ਬਿਹਾਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵਿਜੇ ਸਿਨਹਾ ਦਾ ਕਹਿਣਾ ਕਿ ਬਿਹਾਰ ਵਿੱਚ ਪੱਤਰਕਾਰ ਸੁਰੱਖਿਅਤ ਨਹੀਂ ਹਨ। ਇਸ ਦੀ ਇੱਕ ਉਦਾਹਰਣ ਅਰਰੀਆ ਵਿੱਚ ਇੱਕ ਪੱਤਰਕਾਰ ਦਾ ਕਤਲ ਹੈ। ਬਿਹਾਰ ਵਿੱਚ ਅਪਰਾਧੀਆਂ ਦਾ ਰਾਜ ਹੈ, ਪਰ ਨਿਤੀਸ਼ ਕੁਮਾਰ ਚੁੱਪ ਧਾਰੀ ਬੈਠੇ ਹਨ। ਕਤਲੇਆਮ ਦੇ ਗਵਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਨਿਤੀਸ਼ ਕੁਮਾਰ ਬਿਹਾਰ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ।

Last Updated : Aug 18, 2023, 1:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.