ਨਵੀਂ ਦਿੱਲੀ: ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਵੱਡੇ ਬੇਟੇ ਅਸ਼ੀਸ ਯੇਚੁਰੀ ਦਾ ਦਿਹਾਂਤ ਹੋ ਗਿਆ ।ਮਿਲੀ ਜਾਣਕਾਰੀ ਦੇ ਅਨੁਸਾਰ ਅਸ਼ੀਸ ਯੇਚੁਰੀ ਕੋਰੋਨਾ ਪਾਜ਼ੀਟਿਵ ਸੀ। ਇਸ ਦੀ ਜਾਣਕਾਰੀ ਸੀਤਾਰਾਮ ਯੇਚੁਰੀ ਨੇ ਟਵੀਟ ਕਰਕੇ ਦਿੱਤੀ ਹੈ।
ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ ਮੈਂ ਆਪਣੇ ਵੱਡੇ ਬੇਟੇ ਅਸ਼ੀਸ ਯੇਚੁਰੀ ਨੂੰ ਅੱਜ ਸਵੇਰੇ ਕੋਵਿਡ ਦੇ ਕਾਰਨ ਖੋ ਦਿੱਤਾ।ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਵੀ ਉਸ ਦਾ ਇਲਾਜ ਕੀਤਾ ਹੈ- ਡਾਕਟਰ, ਨਰਸ, ਫਰੰਟਲਾਈਨ ਹੈਲਥ ਵਰਕਰ, ਸੈਨਿਟਾਇਜੇਸ਼ਨ ਵਰਕਰ ਅਤੇ ਅਣਗਿਣਤ ਲੋਕ ਜੋ ਸਾਡੇ ਨਾਲ ਖੜ੍ਹੇ ਹਨ।ਦੱਸ ਦੇਈਏ ਅਸ਼ੀਸ ਦਾ ਗੁਰੂਗ੍ਰਾਮ ਦੇ ਹਸਪਤਾਲ ਵਿਚ ਦਿਹਾਂਤ ਹੋਇਆ ਹੈ।
ਮੇਦਾਂਤਾ ਵਿਚ ਚੱਲ ਰਿਹਾ ਸੀ ਇਲਾਜ
ਯੇਚੁਰੀ ਪਰਿਵਾਰ ਦੇ ਕਰੀਬੀਆਂ ਦੇ ਅਨੁਸਾਰ ਅਸ਼ੀਸ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਸੀ ਅਤੇ ਉਹਨਾਂ ਦੀ ਸਿਹਤ ਵਿਚ ਸੁਧਾਰ ਵੀ ਆ ਰਿਹਾ ਸੀ।ਕੋਰੋਨਾ ਨਾਲ ਦੋ ਹਫ਼ਤੇ ਦੀ ਜੰਗ ਦੇ ਬਾਅਦ ਅੱਜ ਸਵੇਰੇ 5 ਵਜੇ ਅਚਾਨਕ ਉਹਨਾਂ ਦਾ ਦਿਹਾਂਤ ਹੋ ਗਿਆ ਹੈ। ਜਿਸ ਨਾਲ ਪੂਰਾ ਪਰਿਵਾਰ ਸਦਮੇ ਵਿਚ ਹੈ।
CPM ਦੇ ਵਰਕਰਾਂ ਨੇ ਦੁੱਖ ਪ੍ਰਗਟ ਕੀਤਾ
CPM ਨੇ ਆਪਣੇ ਅਧਿਕਾਰਿਕ ਟਵੀਟਰ ਹੈਂਡਲ ਤੋਂ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।CPM ਦੇ ਵੱਲੋਂ ਟਵੀਟ ਕਰਦੇ ਹੋਇਆ ਲਿਖਿਆ ਹੈ ਕਿ ਇਹ ਦੱਸਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਅੱਜ ਸਵੇਰੇ ਸੀਤਾਰਾਮ ਯੇਚੁਰੀ ਦਾ ਬੇਟਾ ਅਸ਼ੀਸ ਯੇਚੁਰੀ ਦਾ ਦਿਹਾਂਤ ਹੋ ਗਿਆ ਹੈ।ਕੋਵਿਡ ਦੇ ਕਾਰਨ ਉਹਨਾਂ ਦਾ ਦਿਹਾਂਤ ਹੋਇਆ।ਇਸ ਦੁੱਖ ਦੀ ਘੜੀ ਵਿਚ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ।