ETV Bharat / bharat

Calf with 8 teats : ਗਾਂ ਨੇ 8 ਥਣਾਂ ਵਾਲੀ ਵੱਛੀ ਨੂੰ ਦਿੱਤਾ ਜਨਮ - ਕੁਦਰਤ ਦਾ ਅਨੋਖਾ ਕ੍ਰਿਸ਼ਮਾ

ਅਲਵਰ ਦੇ ਬਹਿਰੋਦ ਦੇ ਪਿੰਡ ਜੈਨਪੁਰਬਾਸ 'ਚ ਕੁਦਰਤ ਦਾ ਅਨੋਖਾ ਕ੍ਰਿਸ਼ਮਾ ਦੇਖਣ ਨੂੰ ਮਿਲਿਆ ਹੈ, ਜਿਥੇ ਇੱਕ ਗਾਂ ਨੇ 8 ਥਣਾਂ ਵਾਲੀ ਵੱਛੀ ਨੂੰ ਜਨਮ ਦਿੱਤਾ ਹੈ। ਇਸ ਵੱਛੀ ਨੂੰ ਦੂਰ-ਦੂਰ ਤੋਂ ਪਿੰਡ ਵਾਸੀ ਦੇਖਣ ਪਹੁੰਚ ਰਹੇ ਹਨ।

Calf with 8 teats
ਗਾਂ ਨੇ 8 ਥਣਾਂ ਵਾਲੀ ਵੱਛੀ ਨੂੰ ਦਿੱਤਾ ਜਨਮ
author img

By

Published : Jan 12, 2023, 2:28 PM IST

ਗਾਂ ਨੇ 8 ਥਣਾਂ ਵਾਲੀ ਵੱਛੀ ਨੂੰ ਦਿੱਤਾ ਜਨਮ

ਅਲਵਰ (ਬਹਰੋਦ): ਇਲਾਕੇ ਦੇ ਜੇਨਪੁਰਬਾਸ ਪਿੰਡ ਵਿੱਚ ਮੰਗਲਵਾਰ ਨੂੰ ਇਕ ਗਾਂ ਨੇ 8 ਥਣਾਂ ਵਾਲੀ ਵੱਛੀ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਇਹ ਗੱਲ ਪੂਰੇ ਇਲਾਕੇ ਵਿੱਚ ਫੈਲ ਗਈ ਤੇ ਵੱਛੀ ਨੂੰ ਲੋਕ ਦੂਰ-ਦੂਰ ਤੋਂ ਦੇਖਣ ਲਈ ਆ ਰਹੇ ਹਨ।

ਇਹ ਵੀ ਪੜੋ: ਮੁਕਤਸਰ ਦੀ ਮਾਘੀ: ਖਿਦਰਾਣੇ ਦੀ ਢਾਬ ਵਜੋਂ ਜਾਣੀ ਜਾਂਦੀ ਇਹ ਧਰਤੀ ਕਿਵੇਂ ਬਣੀ ਸ੍ਰੀ ਮੁਕਤਸਰ ਸਾਹਿਬ, ਜਾਣੋ ਇਤਿਹਾਸ

ਗਾਂ ਨੇ ਮਾਲਕ ਸੁਨੀਲ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਦੀ ਗਾਂ ਨੇ 8 ਥਣਾਂ ਵਾਲੀ ਇੱਕ ਵੱਛੀ ਨੂੰ ਜਨਮ ਦਿੱਤਾ ਹੈ ਤੇ ਗਾਂ ਅਤੇ ਵੱਛੀ ਪੂਰੀ ਤਰ੍ਹਾਂ ਸਿਹਤਮੰਦ ਹਨ। ਉਹਨਾਂ ਨੇ ਦੱਸਿਆ ਕਿ ਇਸ ਵੱਛੇ ਦਾ ਨਾਂ ਚੌਥ ਮਾਤਾ ਰੱਖਿਆ ਗਿਆ ਹੈ। ਗਾਂ ਦੇ ਜਨਮ ਤੋਂ ਬਾਅਦ ਤੋਂ ਹੀ ਆਸਪਾਸ ਦੇ ਲੋਕ ਉਸ ਨੂੰ ਦੇਖਣ ਲਈ ਆ ਰਹੇ ਹਨ ਤੇ ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਕਹਿ ਰਹੇ ਹਨ। ਸੁਨੀਲ ਨੇ ਦੱਸਿਆ ਕਿ ਗਾਂ ਦਾ ਜਨਮ ਮੰਗਲਵਾਰ ਚੌਥ ਵਾਲੇ ਦਿਨ ਹੋਇਆ ਸੀ। ਚੌਥ ਮਾਤਾ ਦੀ ਕਿਰਪਾ ਨਾਲ ਅੱਠ ਥਣਾਂ ਵਾਲੀ ਵੱਛੀ ਪੈਦਾ ਹੋਈ ਹੈ, ਇਸੇ ਲਈ ਇਸ ਦਾ ਨਾਂ ਚੌਥ ਮਾਤਾ ਰੱਖਿਆ ਗਿਆ ਹੈ।

ਇਸ ਸਬੰਧੀ ਡਾ. ਸਵਿਤਾ ਗੋਸਵਾਮੀ ਨੇ ਦੱਸਿਆ ਕਿ ਅਜਿਹੇ ਮਾਮਲੇ ਭਰੂਣ ਬਣਨ ਸਮੇਂ ਹੁੰਦੇ ਹਨ। ਕਈ ਵਾਰ ਵਾਤਾਵਰਣ ਦੇ ਮੁੱਦੇ ਵੀ ਪ੍ਰਭਾਵਿਤ ਹੁੰਦੇ ਹਨ। ਜਿਸ ਤਰ੍ਹਾਂ ਜੁੜਵਾਂ ਬੱਚੇ ਹੁੰਦੇ ਹਨ ਜਾਂ ਹੱਥ ਵਿੱਚ ਪੰਜ ਤੋਂ ਵੱਧ ਉਂਗਲਾਂ ਹੁੰਦੀਆਂ ਹਨ, ਇਸੇ ਤਰ੍ਹਾਂ ਜਾਨਵਰਾਂ ਵਿੱਚ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। ਗਊ ਵਿੱਚ ਲੋਕਾਂ ਦੀ ਆਸਥਾ ਹੈ, ਇਸ ਕਾਰਨ ਲੋਕ ਉਨ੍ਹਾਂ ਨੂੰ ਭਗਵਾਨ ਦਾ ਰੂਪ ਵੀ ਮੰਨਦੇ ਹਨ। ਪੇਂਡੂ ਖੇਤਰਾਂ ਵਿੱਚ, ਇੱਕ ਵੱਛੀ ਦੇ 8 ਲੇਵੇ ਹੋਣ ਨੂੰ ਇੱਕ ਕ੍ਰਿਸ਼ਮਾ ਜਾਂ ਚਮਤਕਾਰ ਮੰਨਿਆ ਜਾਂਦਾ ਹੈ। ਪਰ ਅਜਿਹੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ।

ਇਹ ਵੀ ਪੜੋ: 'ਬਿਹਾਰ ਦੇ ਸਿੱਖਿਆ ਮੰਤਰੀ ਦੀ ਜੀਭ ਕੱਟਣ ਵਾਲੇ ਨੂੰ 10 ਕਰੋੜ ਦਾ ਇਨਾਮ', ਰਾਮਚਰਿਤਮਾਨਸ ਵਿਵਾਦ 'ਤੇ ਪਰਮਹੰਸ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.