ਚੰਡੀਗੜ੍ਹ: ਜਿਥੇ ਇੱਕ ਪਾਸੇ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ, ਉਥੇ ਹੀ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਮਹਿੰਗਾਈ ਖ਼ਿਲਾਫ਼ ਲੋਕਾਂ ਨੂੰ ਡਟਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਰੋਜ ਮਹਿੰਗਾਈ ਵਿੱਚ ਵਾਧਾ ਕਰ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਅਪੀਲ ਹੈ ਕਿ ਉਹ ਸਵੇਰੇ 8 ਵਜੇ ਸੜਕਾਂ ’ਤੇ ਉੱਤਰਨ ਤੇ ਆਪਣੇ ਵਹੀਕਲ ਸਾਈਡਾਂ ’ਤੇ ਖੜੇ ਕਰ ਦੇਣ।
ਇਹ ਵੀ ਪੜੋ: ਮੰਡ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਫਿਰ ਕੀਤਾ ਆਪਣੀ ਦਸਤਾਰ ਨਾਲ ਸਾਫ
ਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਵੇਰੇ 8 ਵਜੇ ਤੋਂ 10 ਵਜੇ ਤਕ ਦੇਸ਼ ਵਾਸੀ ਆਪਣੇ ਵਹੀਕਲ ਲੈ ਕੇ ਸੜਕਾਂ ’ਤੇ ਉੱਤਰਨ ਤਾਂ ਜੋ ਕੇਂਦਰ ਦੀ ਮਾੜੀ ਸਰਕਾਰ ਨੂੰ ਲੋਕਾਂ ਦੀ ਸ਼ਕਤੀ ਦਿਖਾਈ ਜਾ ਸਕੇ। ਉਹਨਾਂ ਨੇ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਸਰਕਾਰਾਂ ਉਹਨਾਂ ਨਾਲ ਧੱਕਾ ਨਹੀਂ ਕਰ ਸਕਦੀਆਂ ਇਸ ਲਈ ਕਿਸਾਨ ਜਥੇਬੰਦੀਆਂ ਨੇ ਦੇਸ਼ ਵਾਸੀਆਂ ਦੇ ਸਾਥ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਕਿਸਾਨ ਆਗੂਆਂ ਨੂੰ ਚੋਣਾਂ ਲੜਨ ਲਈ ਚਲਾਉਣਾ ਚਾਹੀਂਦਾ 'ਮਿਸ਼ਨ ਪੰਜਾਬ': ਚੜੂਨੀ