ਹੈਦਰਾਬਾਦ: ਅੱਜ ਤੋਂ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ। ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। ਅਜਿਹੇ 'ਚ ਇਸ ਸਾਲ ਜਨਵਰੀ ਮਹੀਨੇ 15 ਦਿਨ ਬੈਂਕ ਬੰਦ ਰਹਿਣਗੇ। ਇਸ ਲਈ ਇਨ੍ਹਾਂ ਛੁੱਟੀਆਂ ਬਾਰੇ ਜਾਣ ਲਓ, ਤਾਂਕਿ ਤੁਸੀਂ ਆਪਣਾ ਕੋਈ ਵੀ ਜ਼ਰੂਰੀ ਕੰਮ ਤਰੁੰਤ ਨਿਪਟਾ ਸਕੋ।
ਜਨਵਰੀ 'ਚ 15 ਦਿਨ ਬੈਂਕ ਬੰਦ
- ਅੱਜ ਵੀ ਨਵੇਂ ਸਾਲ ਕਰਕੇ ਕਈ ਰਾਜਾਂ 'ਚ ਬੈਂਕ ਬੰਦ ਹਨ।
- 2 ਜਨਵਰੀ ਨੂੰ ਮੰਨਮ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।
- 5 ਜਨਵਰੀ ਨੂੰ ਐਤਵਾਰ ਹੈ, ਜਿਸ ਕਰਕੇ ਪੂਰੇ ਦੇਸ਼ 'ਚ ਬੈਂਕ ਬੰਦ ਹੋਣਗੇ।
- 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੈਯੰਤੀ ਦੇ ਮੌਕੇ 'ਤੇ ਹਰਿਆਣਾ ਅਤੇ ਪੰਜਾਬ ਦੇ ਬੈਂਕ ਬੰਦ ਰਹਿਣਗੇ।
- 11 ਜਨਵਰੀ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਰਕੇ ਦੇਸ਼ ਦੇ ਸਾਰੇ ਬੈਂਕਾਂ 'ਚ ਛੁੱਟੀ ਰਹੇਗੀ।
- 12 ਜਨਵਰੀ ਨੂੰ ਐਤਵਾਰ ਹੋਣ ਕਰਕੇ ਅਤੇ ਸਵਾਮੀ ਵਿਵੇਕਾਨੰਦ ਜੈਯੰਤੀ ਹੋਣ ਕਰਕੇ ਬੈਂਕ ਬੰਦ ਰਹਿਣਗੇ।
- 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਅਤੇ ਪੋਂਗਲ ਕਾਰਨ ਕੁਝ ਰਾਜਾਂ ਦੇ ਬੈਂਕ ਬੰਦ ਰਹਿਣਗੇ।
- 15 ਜਨਵਰੀ ਨੂੰ ਤਿਰੂਵੱਲੂਵਰ ਦਿਵਸ, ਮਾਘ ਬਿਹੂ ਅਤੇ ਮਕਰ ਸੰਕ੍ਰਾਂਤੀ ਦੇ ਕਾਰਨ ਅਸਾਮ ਵਿੱਚ ਬੈਂਕ ਛੁੱਟੀ ਰਹੇਗੀ।
- 16 ਜਨਵਰੀ ਨੂੰ ਅਰੁਣਾਚਲ ਪ੍ਰਦੇਸ਼ 'ਚ ਕਨੂਮਾ ਪਾਂਡੂਗੂ ਕਾਰਨ ਬੈਂਕ ਛੁੱਟੀ ਰਹੇਗੀ।
- 19 ਜਨਵਰੀ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ।
- 22 ਜਨਵਰੀ ਨੂੰ ਇਮੋਇਨ ਅਤੇ 23 ਜਨਵਰੀ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਜੈਯੰਤੀ 'ਤੇ ਬੈਂਕ ਛੁੱਟੀ ਹੋਵੇਗੀ।
- 25 ਜਨਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।
- 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਰਾਸ਼ਟਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ।
- 30 ਜਨਵਰੀ ਨੂੰ ਸੋਨਮ ਹਾਰਨ ਕਾਰਨ ਸਿੱਕਮ 'ਚ ਬੈਂਕ ਛੁੱਟੀ ਹੋਵੇਗੀ।
ਇਸ ਲਈ ਜਿਹੜੇ ਦਿਨਾਂ 'ਚ ਬੈਂਕ ਖੁੱਲੇ ਹੋਣਗੇ, ਤੁਸੀਂ ਉਨ੍ਹਾਂ ਦਿਨ 'ਚ ਬੈਂਕ ਜਾ ਕੇ ਆਪਣੇ ਜ਼ਰੂਰੀ ਕੰਮ ਨਿਪਟਾ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਕੰਮ ਬੈਂਕ ਜਾਏ ਬਿਨ੍ਹਾਂ ਵੀ ਪੂਰਾ ਹੋ ਸਕਦਾ ਹੈ ਤਾਂ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਬੈਂਕ 'ਚ ਵਾਧੂ ਗੇੜਾ ਵੀ ਨਹੀਂ ਲੱਗੇਗਾ ਅਤੇ ਕੰਮ ਵੀ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ:-